FD Rule Update : RBI ਦਾ ਕਿਹੜਾ ਸਰਕੂਲਰ ਹੈ FD ਗਾਹਕਾਂ ਲਈ ਤੋਹਫ਼ਾ ਜਾਣੋ ਇਥੇ
FD Rule Update: ਭਾਰਤੀ ਰਿਜ਼ਰਵ ਬੈਂਕ (RBI) ਨੇ ਕਿਹਾ ਹੈ ਕਿ ਬੈਂਕਾਂ ਨੂੰ 1 ਕਰੋੜ ਰੁਪਏ ਤੱਕ ਦੇ ਸਾਰੇ ਫਿਕਸਡ ਡਿਪਾਜ਼ਿਟ 'ਤੇ ਸਮੇਂ ਤੋਂ ਪਹਿਲਾਂ ਕਢਵਾਉਣ ਦੀ ਸਹੂਲਤ ਦੇਣੀ ਹੋਵੇਗੀ। ਜੋ ਹੁਣ ਤੱਕ 15 ਲੱਖ ਰੁਪਏ ਤੱਕ ਹੈ। RBI ਦੇ ਸਰਕੂਲਰ ਤੋਂ ਪਤਾ ਲੱਗਿਆ ਹੈ ਕੀ ਗੈਰ-ਵਾਪਸੀਯੋਗ ਫਿਕਸਡ ਡਿਪਾਜ਼ਿਟ ਲਈ ਘੱਟੋ ਘੱਟ ਰਕਮ 15 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਤੱਕ ਕਰ ਦਿਤੀ ਹੈ।
ਇਸ ਦੇ ਨਾਲ ਹੀ, ਬੈਂਕਾਂ ਨੂੰ ਮੌਜੂਦਾ ਨਿਯਮਾਂ ਦੇ ਅਨੁਸਾਰ ਫਿਕਸਡ ਡਿਪਾਜ਼ਿਟ ਦੇ ਨਿਯਮਾਂ ਦੇ ਅਨੁਸਾਰ ਵੱਖ-ਵੱਖ ਵਿਆਜ ਦਰਾਂ ਦੀ ਪੇਸ਼ਕਸ਼ ਕਰਨ ਦਾ ਵਿਕਲਪ ਵੀ ਦਿੱਤਾ ਗਿਆ ਹੈ ਅਤੇ ਸਮੇਂ ਤੋਂ ਪਹਿਲਾਂ ਕਢਵਾਉਣ ਦਾ ਕੋਈ ਵਿਕਲਪ ਨਹੀਂ ਹੈ। ਇਹ ਹਦਾਇਤਾਂ ਸਾਰੇ ਵਪਾਰਕ ਬੈਂਕਾਂ ਅਤੇ ਸਹਿਕਾਰੀ ਬੈਂਕਾਂ 'ਤੇ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। RBI ਦੇ ਇਕ ਹੋਰ ਸਰਕੂਲਰ ਤੋਂ ਪਤਾ ਲੱਗਿਆ ਹੈ ਕੀ ਖੇਤਰੀ ਗ੍ਰਾਮੀਣ ਬੈਂਕਾਂ ਲਈ ਬਲਕ ਡਿਪਾਜ਼ਿਟ ਸੀਮਾ ਮੌਜੂਦਾ 15 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਅਤੇ ਵੱਧ ਕਰ ਦਿੱਤੀ ਗਈ ਹੈ।
ਕ੍ਰੈਡਿਟ ਇਨਫਰਮੇਸ਼ਨ ਕੰਪਨੀਆਂ 'ਤੇ ਵੀ ਸਖਤੀ :
RBI ਦੇ ਸਰਕੂਲਰ ਤੋਂ ਪਤਾ ਲੱਗਿਆ ਹੈ ਫਿਕਸਡ ਡਿਪਾਜ਼ਿਟ 'ਚ ਜਮਾਂ ਹੋਈ ਰਕਮ ਨੂੰ ਸਮੇਂ ਤੋਂ ਪਹਿਲਾਂ ਕਢਵਾਉਣ ਦੀ ਸਹੂਲਤ ਦੇਣੀ ਹੋਵੇਗੀ। ਅਤੇ ਇਸ ਦੇ ਨਾਲ ਹੀ ਸਰਕੂਲਰ 'ਚ ਇਹ ਵੀ ਪਤਾ ਲੱਗਿਆ ਹੈ ਕੀ ਕ੍ਰੈਡਿਟ ਇਨਫਰਮੇਸ਼ਨ ਕੰਪਨੀਆਂ ਨੂੰ ਗਾਹਕਾਂ ਦੀ ਕ੍ਰੈਡਿਟ ਜਾਣਕਾਰੀ ਨੂੰ ਬਿਹਤਰ ਬਣਾਉਣ 'ਚ ਦੇਰੀ ਲਈ 100 ਰੁਪਏ ਪ੍ਰਤੀ ਦਿਨ ਦਾ ਮੁਆਵਜ਼ਾ ਦੇਣਾ ਹੋਵੇਗਾ। ਨਵੀਂ ਪ੍ਰਣਾਲੀ ਨੂੰ ਲਾਗੂ ਕਰਨ ਲਈ ਕ੍ਰੈਡਿਟ ਸੰਸਥਾਵਾਂ (CIs) ਅਤੇ ਕ੍ਰੈਡਿਟ ਇਨਫਰਮੇਸ਼ਨ ਕੰਪਨੀਆਂ (CICs) ਨੂੰ ਛੇ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ।
- PTC NEWS