Bathinda News : ਬਠਿੰਡਾ 'ਚ ਜ਼ਿੰਮ ਟ੍ਰੇਨਰ ਨੇ ਤੀਜੀ ਮੰਜਿਲ ਤੋਂ ਮਾਰੀ ਛਾਲ, ਹੋਈ ਮੌਤ
Bathinda News : ਬਠਿੰਡਾ-ਡੱਬਵਾਲੀ ਰੋਡ ਗਣਪਤੀ ਐਨਕਲੇਵ ਦੇ ਅੰਦਰ ਇੱਕ ਜਿੰਮ ਦੇ ਵਿੱਚ ਟ੍ਰੇਨਰ ਵੱਲੋਂ ਜਿੰਮ ਦੀ ਛੱਤ 'ਤੇ ਚੜ ਕੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਿੰਮ ਟਰੇਨਰ ਸਵੇਰੇ ਆਪਣੀ ਜਿੰਮ ਦੇ ਵਿੱਚ ਆਇਆ ਅਤੇ ਕੁਝ ਲੋਕਾਂ ਨੂੰ ਇਸ ਵੱਲੋਂ ਟ੍ਰੇਨਿੰਗ ਵੀ ਦਿੱਤੀ ਗਈ ਅਤੇ ਫਿਰ ਇਹ ਤੀਸਰੀ ਮੰਜ਼ਿਲ 'ਤੇ ਚੜ ਗਿਆ ਅਤੇ ਉੱਪਰੋਂ ਜਾ ਕੇ ਇਸ ਨੇ ਛਲਾਂਗ ਲਗਾ ਦਿੱਤੀ।
ਡੀਐਸਪੀ ਸਿਟੀ ਵਨ ਹਰਬੰਸ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਇਸ ਦੀ ਸ਼ਾਦੀ ਨੂੰ ਸੱਤ ਸਾਲ ਹੋ ਚੁੱਕੇ ਹਨ ਅਤੇ ਇਹ ਗੰਗਾ ਨਗਰ ਦਾ ਰਹਿਣ ਵਾਲਾ ਹੈ।
ਬਠਿੰਡਾ ਦੇ ਸ਼ੀਸ਼ ਮਹਿਲ ਵਿਖੇ ਕਿਰਾਏ 'ਤੇ ਰਹਿ ਰਿਹਾ ਸੀ ਟ੍ਰੇਨਰ
ਬਠਿੰਡਾ ਦੇ ਸ਼ੀਸ਼ ਮਹਿਲ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਪਿਛਲੇ ਚਾਰ ਸਾਲਾਂ ਤੋਂ ਰਹਿ ਰਿਹਾ ਸੀ ਅਤੇ ਸੱਤ ਸਾਲ ਇਸਦੇ ਵਿਆਹ ਨੂੰ ਹੋ ਗਏ। ਇਸ ਦੇ ਕੋਈ ਬੱਚਾ ਨਹੀਂ ਸੀ ਪਰ ਸਾਡੇ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
- PTC NEWS