Tue, Apr 22, 2025
Whatsapp

Cash Flow Summit 2025 : ਜਗਮੋਹਨ ਸਿੰਘ ਨੇ ਭਾਰਤ ਦੇ ਸਭ ਤੋਂ ਵੱਡੇ ਵਿੱਤੀ ਸਸ਼ਕਤੀਕਰਨ ਪ੍ਰੋਗਰਾਮ "ਕੈਸ਼ ਫਲੋ ਸਮਿਟ 2025" ਦਾ ਕੀਤਾ ਐਲਾਨ

ਇਹ ਸਮਾਗਮ 22 ਮਾਰਚ 2025 ਨੂੰ ਯਸ਼ੋਭੂਮੀ, ਦਵਾਰਕਾ, ਨਵੀਂ ਦਿੱਲੀ ਵਿਖੇ ਹੋਵੇਗਾ। ਇਸ ਸੰਮੇਲਨ ਵਿੱਚ 10,000 ਤੋਂ ਵੱਧ ਕਾਰੋਬਾਰੀਆਂ ਦੇ ਭਾਗ ਲੈਣ ਦੀ ਉਮੀਦ ਹੈ, ਜਿਸਦਾ ਉਦੇਸ਼ ਵਿੱਤੀ ਸਾਖਰਤਾ ਅਤੇ ਵਪਾਰਕ ਮੁਨਾਫੇ ਨੂੰ ਨਵੀਆਂ ਉਚਾਈਆਂ ਤੱਕ ਲਿਜਾਣਾ ਹੈ।

Reported by:  PTC News Desk  Edited by:  Aarti -- March 19th 2025 04:14 PM
Cash Flow Summit 2025 : ਜਗਮੋਹਨ ਸਿੰਘ ਨੇ ਭਾਰਤ ਦੇ ਸਭ ਤੋਂ ਵੱਡੇ ਵਿੱਤੀ ਸਸ਼ਕਤੀਕਰਨ ਪ੍ਰੋਗਰਾਮ

Cash Flow Summit 2025 : ਜਗਮੋਹਨ ਸਿੰਘ ਨੇ ਭਾਰਤ ਦੇ ਸਭ ਤੋਂ ਵੱਡੇ ਵਿੱਤੀ ਸਸ਼ਕਤੀਕਰਨ ਪ੍ਰੋਗਰਾਮ "ਕੈਸ਼ ਫਲੋ ਸਮਿਟ 2025" ਦਾ ਕੀਤਾ ਐਲਾਨ

Cash Flow Summit 2025 : ਭਾਰਤ ਦੇ ਮੋਹਰੀ ਕੈਸ਼ ਫਲੋ ਮਾਹਰ, ਸੀਏ ਜਗਮੋਹਨ ਸਿੰਘ ਨੇ ਇਤਿਹਾਸਕ ਕੈਸ਼ ਫਲੋ ਰਿਵੋਲਿਊਸ਼ਨ ਇੰਡੀਆ ਟੂਰ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ ਅਤੇ ਆਗਾਮੀ ਕੈਸ਼ ਫਲੋ ਸਮਿਟ 2025 ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਵਿੱਤੀ ਸਸ਼ਕਤੀਕਰਨ ਪ੍ਰੋਗਰਾਮ ਹੋਵੇਗਾ। ਇਹ ਸਮਾਗਮ 22 ਮਾਰਚ 2025 ਨੂੰ ਯਸ਼ੋਭੂਮੀ, ਦਵਾਰਕਾ, ਨਵੀਂ ਦਿੱਲੀ ਵਿਖੇ ਹੋਵੇਗਾ। ਇਸ ਸੰਮੇਲਨ ਵਿੱਚ 10,000 ਤੋਂ ਵੱਧ ਕਾਰੋਬਾਰੀਆਂ ਦੇ ਭਾਗ ਲੈਣ ਦੀ ਉਮੀਦ ਹੈ, ਜਿਸਦਾ ਉਦੇਸ਼ ਵਿੱਤੀ ਸਾਖਰਤਾ ਅਤੇ ਵਪਾਰਕ ਮੁਨਾਫੇ ਨੂੰ ਨਵੀਆਂ ਉਚਾਈਆਂ ਤੱਕ ਲਿਜਾਣਾ ਹੈ।

ਕੈਸ਼ ਫਲੋ ਰਿਵੋਲਿਊਸ਼ਨ ਇੰਡੀਆ ਟੂਰ 21 ਦਿਨਾਂ ਲਈ ਚੱਲਿਆ ਅਤੇ 10,000 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰਦੇ ਹੋਏ 30 ਪ੍ਰਮੁੱਖ ਵਪਾਰਕ ਸ਼ਹਿਰਾਂ ਨੂੰ ਕਵਰ ਕੀਤਾ।ਇਹ ਇੱਕ ਪਰਿਵਰਤਨਸ਼ੀਲ ਪਹਿਲ ਸੀ। ਇਸ ਯਾਤਰਾ ਦਾ ਉਦੇਸ਼ ਉੱਦਮੀਆਂ ਨੂੰ ਨਕਦੀ ਨਾਲ ਭਰਪੂਰ ਅਤੇ ਲਾਭਕਾਰੀ ਕਾਰੋਬਾਰ ਬਣਾਉਣ ਵਿੱਚ ਮਦਦ ਕਰਨਾ ਸੀ। 15 ਫਰਵਰੀ ਤੋਂ 7 ਮਾਰਚ, 2025 ਤੱਕ, ਜਗਮੋਹਨ ਸਿੰਘ ਨੇ ਦਿੱਲੀ, ਮੁੰਬਈ, ਕੋਲਕਾਤਾ, ਬੈਂਗਲੁਰੂ, ਚੇਨਈ ਅਤੇ ਹੋਰ ਪ੍ਰਮੁੱਖ ਵਪਾਰਕ ਕੇਂਦਰਾਂ ਵਿੱਚ ਕੈਸ਼ ਰਿਚ ਬਿਜਨਸ ਸੈਸ਼ਨ ਆਯੋਜਿਤ ਕੀਤੇ। ਹਜ਼ਾਰਾਂ ਉੱਦਮੀਆਂ,ਐੱਮਐੱਸਐੱਮਈ ਅਤੇ ਵਪਾਰਕ ਨੇਤਾਵਾਂ ਨੇ ਇਹਨਾਂ ਸੈਸ਼ਨਾਂ ਵਿੱਚ ਸ਼ਿਰਕਤ ਕੀਤੀ, ਜਿੱਥੇ ਉਹਨਾਂ ਨੇ ਨਕਦ ਪ੍ਰਵਾਹ ਦਾ ਪ੍ਰਬੰਧਨ ਅਤੇ ਮੁਨਾਫੇ ਨੂੰ ਵਧਾਉਣ ਦੇ ਨਾਲ ਵਿੱਤੀ ਨਿਯੰਤਰਣ ਸਾਧਨਾਂ ਅਤੇ ਵਪਾਰਕ ਬਜਟ ਬਾਰੇ ਵਿਹਾਰਕ ਗਿਆਨ ਪ੍ਰਾਪਤ ਕੀਤਾ।


ਦੌਰੇ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ, ਜਗਮੋਹਨ ਸਿੰਘ ਨੇ ਕਾਰੋਬਾਰਾਂ ਲਈ ਸੰਗਠਿਤ ਵਿੱਤੀ ਸਿੱਖਿਆ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿੱਤੀ ਸਾਖਰਤਾ ਸਿਰਫ਼ ਸੰਖਿਆਵਾਂ ਤੱਕ ਸੀਮਤ ਨਹੀਂ ਹੈ, ਸਗੋਂ ਇਹ ਕਾਰੋਬਾਰ ਦੀ ਦਿਸ਼ਾ ਅਤੇ ਭਵਿੱਖ 'ਤੇ ਕੰਟਰੋਲ ਹਾਸਿਲ ਕਰਨ ਦੀ ਪ੍ਰਕਿਰਿਆ ਹੈ।

ਕੈਸ਼ ਫਲੋ ਸਮਿਟ 2025 ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਇਹ ਸੰਮੇਲਨ ਭਾਰਤੀ ਉੱਦਮੀਆਂ ਲਈ ਇੱਕ ਗੇਮ-ਚੇਂਜਰ ਸਾਬਿਤ ਹੋਵੇਗਾ, ਸਾਡਾ ਉਦੇਸ਼ ਇੱਕ ਸ਼ਕਤੀਸ਼ਾਲੀ ਅੰਦੋਲਨ ਬਣਨਾ ਹੈ, ਜਿੱਥੇ ਕਾਰੋਬਾਰੀ ਆਪਣੇ ਵਿੱਤ 'ਤੇ ਕਾਬੂ ਪਾਉਣਾ, ਮੁਨਾਫਾ ਵਧਾਉਣਾ ਅਤੇ ਵਿੱਤੀ ਆਜ਼ਾਦੀ ਪ੍ਰਾਪਤ ਕਰਨਾ ਸਿੱਖੇ। ਭਾਰਤ ਟੂਰ ਦੀ ਬੇਮਿਸਾਲ ਸਫਲਤਾ ਤੋਂ ਬਾਅਦ, ਇਹ ਸੰਮੇਲਨ ਮਾਹਿਰਾਂ ਅਤੇ ਕਾਰੋਬਾਰੀ ਨੇਤਾਵਾਂ ਨੂੰ ਇਕੱਠੇ ਲਿਆ ਕੇ ਵਿੱਤੀ ਸਸ਼ਕਤੀਕਰਨ ਨੂੰ ਹੋਰ ਵੀ ਵੱਡੇ ਪੱਧਰ 'ਤੇ ਲੈ ਜਾਵੇਗਾ।"

ਇਸ ਪ੍ਰੋਗਰਾਮ ਵਿੱਚ ਸਮਾਜ ਸੇਵੀ ਸ਼੍ਰੀ ਸੁਸ਼ੀਲ ਤਿਵਾੜੀ ਵੀ ਮੌਜੂਦ ਰਹੇ। ਉਨ੍ਹਾਂ ਨੇ ਕਾਰੋਬਾਰੀ ਮਾਲਕਾਂ ਵਿੱਚ ਵਿੱਤੀ ਸਿੱਖਿਆ ਦੀ ਵੱਧ ਰਹੀ ਮੰਗ 'ਤੇ ਜ਼ੋਰ ਦਿੱਤਾ ਅਤੇ ਭਵਿੱਖ ਵਿੱਚ ਅਜਿਹੇ ਸੰਮੇਲਨਾਂ ਵਿੱਚ ਹਿੱਸਾ ਲੈਣ ਲਈ ਸਾਰਿਆਂ ਨੂੰ ਸੱਦਾ ਦਿੱਤਾ।

ਕੈਸ਼ ਫਲੋ ਸਮਿਟ 2025 ਦਾ ਉਦੇਸ਼ ਨਵੀਂ ਵਿੱਤੀ ਰਣਨੀਤੀਆਂ ਦੀ ਪੜਚੋਲ ਕਰਨ ਲਈ ਭਾਰਤ ਭਰ ਦੇ ਕਾਰੋਬਾਰੀਆਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਣਾ ਹੈ। ਨਾਲ ਹੀ ਨੈੱਟਵਰਕ ਦਾ ਵਿਸਤਾਰ ਕਰਨ ਅਤੇ ਵਿੱਤੀ ਪ੍ਰਬੰਧਨ ਦੇ ਹੁਨਰ ਨੂੰ ਬਿਹਤਰ ਬਣਾਉਣ ਦਾ ਇੱਕ ਮੌਕਾ ਵੀ ਹੈ।

ਇਹ ਵੀ ਪੜ੍ਹੋ : Punjab Bus Service Stop To Himachal : ਸ੍ਰੀ ਮਣੀਕਰਨ ਸਾਹਿਬ, ਮਨਾਲੀ ਤੇ ਕੁੱਲੂ ਜਾਣ ਵਾਲਿਆਂ ਲਈ ਵੱਡੀ ਖ਼ਬਰ; ਹਿਮਾਚਲ ਨਹੀਂ ਜਾਣਗੀਆਂ ਪੰਜਾਬ ਦੀਆਂ ਬੱਸਾਂ !

- PTC NEWS

Top News view more...

Latest News view more...

PTC NETWORK