Mumbai Man Kills Live In Partner: 56 ਸਾਲਾਂ ਵਿਅਕਤੀ ਨੇ ਲਿਵ ਇਨ ਪਾਰਟਨਰ ਨੂੰ ਆਰੇ ਨਾਲ ਵੱਢ ਕੇ ਕੂਕਰ ‘ਚ ਉਬਾਲਿਆ ਤੇ ਫਿਰ...
Mumbai Man Kills Live In Partner: ਮੁੰਬਈ ਪੁਲਿਸ ਨੇ 56 ਸਾਲਾਂ ਇੱਕ ਵਿਅਕਤੀ ਨੂੰ ਆਪਣੀ ਲਿਵ ਇਨ ਪਾਰਟਨਰ ਦੀ ਕਥਿਤ ਤੌਰ ‘ਤੇ ਕਤਲ ਕਰਨ ਅਤੇ ਉਸਦੇ ਸ਼ਰੀਰ ਦੇ ਟੁਕੜੇ ਟੁਕੜੇ ਕਰਨ ਦੇ ਇਲਜ਼ਾਮ ‘ਚ ਹਿਰਾਸਤ ‘ਚ ਲਿਆ ਹੈ।
ਦੱਸ ਦਈਏ ਕਿ ਸ਼ੱਕੀ ਦੀ ਪਛਾਣ ਮਨੋਜ ਸਾਹਨੀ ਵਜੋਂ ਹੋਈ ਹੈ ਜੋ ਪਿਛਲੇ ਤਿੰਨ ਸਾਲਾਂ ਤੋਂ ਮੀਰਾ ਰੋਡ ਇਲਾਕੇ ਦੇ ਆਕਾਸ਼ਗੰਗਾ ਭਵਨ ਵਿੱਚ ਕਿਰਾਏ ਦੇ ਫਲੈਟ ਵਿੱਚ ਸਰਸਵਤੀ ਵੈਦਿਆ ਨਾਲ ਰਹਿ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਿਕ ਬੁੱਧਵਾਰ ਨੂੰ ਇਮਾਰਤ ਦੇ ਵਸਨੀਕਾਂ ਨੇ ਜੋੜੇ ਦੇ ਫਲੈਟ ਤੋਂ ਬਦਬੂ ਆਉਣ ਦੀ ਸ਼ਿਕਾਇਤ ਨਯਾਨਗਰ ਪੁਲਿਸ ਸਟੇਸ਼ਨ ਨੂੰ ਕੀਤੀ ਸੀ। ਅਧਿਕਾਰੀਆਂ ਮੁਤਾਬਿਕ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਔਰਤ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ।
ਦੂਜੇ ਪਾਸੇ ਮੁੰਬਈ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀਸੀਪੀ) ਜਯੰਤ ਬਜਬਾਲੇ ਨੇ ਦੱਸਿਆ ਕਿ "ਪੁਲਿਸ ਨੂੰ ਮੀਰਾ ਰੋਡ ਇਲਾਕੇ ਦੀ ਇੱਕ ਸੁਸਾਇਟੀ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਹੈ, ਜਿਸ ਦੇ ਟੁਕੜੇ-ਟੁਕੜੇ ਕੀਤੇ ਗਏ ਸਨ। ਇੱਥੇ ਇੱਕ ਜੋੜਾ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ।" ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ ਦੀ ਹੱਤਿਆ ਕੀਤੀ ਗਈ ਸੀ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਮੁੰਬਈ ਪੁਲਸ ਅਧਿਕਾਰੀ ਜਯੰਤ ਬਜਬਲੇ ਨੇ ਦੱਸਿਆ ਕਿ ਮੀਰਾ ਰੋਡ 'ਤੇ ਇਕ ਘਰ 'ਚੋਂ ਬਦਬੂ ਆਉਣ ਦੀ ਸੂਚਨਾ ਮਿਲਣ 'ਤੇ ਉਥੇ ਔਰਤ ਦੀ ਲਾਸ਼ ਮਿਲੀ। ਜਾਂਚ ਵਿੱਚ ਸਾਹਮਣੇ ਆਇਆ ਕਿ ਮਨੋਜ ਅਤੇ ਸਰਸਵਤੀ ਇੱਥੇ ਲਿਵ-ਇਨ ਵਿੱਚ ਰਹਿੰਦੇ ਸਨ। ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਮਨੋਜ ਨੇ ਇਕ ਟ੍ਰੀ ਕਟਰ ਖਰੀਦਿਆ ਸੀ, ਜਿਸ ਨਾਲ ਉਹ ਔਰਤ ਦੇ ਟੁਕੜੇ ਕਰ ਦਿੰਦਾ ਸੀ ਅਤੇ ਫਿਰ ਉਨ੍ਹਾਂ ਨੂੰ ਕੁੱਕਰ 'ਚ ਉਬਾਲ ਕੇ ਪਲਾਸਟਿਕ ਦੀਆਂ ਬੋਰੀਆਂ 'ਚ ਭਰ ਦਿੰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੋਂ ਔਰਤ ਦੀ ਲਾਸ਼ ਦੇ 12-13 ਟੁਕੜੇ ਬਰਾਮਦ ਹੋਏ ਹਨ।
- PTC NEWS