Telangana Tunnel Collapse ’ਚ ਫਸੇ ਗੁਰਪ੍ਰੀਤ ਸਿੰਘ ਦੀ ਹੋਈ ਮੌਤ; ਤਰਨਤਾਰਨ ਦਾ ਰਹਿਣ ਵਾਲਾ ਸੀ ਮ੍ਰਿਤਕ, ਪੂਰਾ ਪਰਿਵਾਰ ਸਦਮੇ ’ਚ
Telangana Tunnel Collapse Update : ਤੇਲੰਗਾਨਾ ਵਿਖੇ ਵਾਪਰੇ ਸੁਰੰਗ ਹਾਦਸੇ ’ਚ ਕਰੀਬ 8 ਵਿਅਕਤੀ ਮਲਬੇ ਡਿੱਗਣ ਕਾਰਨ ਸੁਰੰਗ ’ਚ ਫਸ ਗਏ ਸੀ। ਜਿਨ੍ਹਾਂ ’ਚ ਤਰਨਤਾਰਨ ਦੇ ਪਿੰਡ ਚੀਮਾਂ ਕਲਾ ਦਾ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ, ਜ਼ਿਨ੍ਹਾਂ ਨੂੰ ਸਹੀ ਸਲਾਮਤ ਬਾਹਰ ਕੱਢਣ ਲਈ ਉੱਥੋਂ ਦੀ ਪ੍ਰਸਾਸਨ ਵੱਲੋਂ ਲਗਾਤਾਰ ਬਚਾਅ ਕਾਰਜ ਚਲਾਇਆ ਜਾ ਰਿਹਾ ਸੀ। ਪਰ ਬੀਤੀ ਰਾਤ ਜਿਵੇਂ ਹੀ ਰੈਸਕਿਊ ਟੀਮ ਫਸੇ ਵਿਅਕਤੀਆਂ ਕੋਲ ਪਹੁੰਚੀ ਤਾਂ ਉਦੋਂ ਤੱਕ ਗੁਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ।
ਦੂਜੇ ਪਾਸੇ ਗੁਰਪ੍ਰੀਤ ਸਿੰਘ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਗੁਰਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਦੇ ਸਰਪੰਚ ਮੋਹਨੀਸ ਕੁਮਾਰ ਮੋਨੂੰ ਚੀਮਾ ਅਤੇ ਪਿੰਡ ਦੇ ਪੰਤਵੰਤੇ ਸੱਜਣਾ ਵੱਲੋਂ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਦੱਸ ਦਈਏ ਕਿ ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਸਾਹਰਾ ਸੀ ਜਿਸ ਦੇ ਆਸਰੇ ਪਰਿਵਾਰ ਦਾ ਗੁਜਾਰਾ ਚੱਲ ਰਿਹਾ ਸੀ ਮ੍ਰਿਤਕ ਆਪਣੇ ਪਿੱਛੇ ਪਤਨੀ ਬਜ਼ੁਰਗ ਮਾਂ ਅਤੇ ਦੋ ਲੜਕੀਆਂ ਛੱਡ ਗਿਆ ਹੈ। ਮ੍ਰਿਤਕ ਦੀ ਪਤਨੀ ਨੇ ਧਾਹਾਂ ਮਾਰਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਹੈ। ਉਸਨੇ ਕਿਹਾ ਕਿ ਉਹ ਆਪਣੀਆਂ ਬੇਟੀਆਂ ਦਾ ਗੁਜ਼ਾਰਾ ਕਿਵੇਂ ਕਰੇਗੀ।
ਉਧਰ ਪਿੰਡ ਦੇ ਸਰਪੰਚ ਮੋਹਨੀਸ ਕੁਮਾਰ ਮੋਨੂੰ ਚੀਮਾ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਦੀ ਕਮਜ਼ੋਰ ਆਰਥਿਕ ਹਾਲਤ ਦੇ ਚਲਦਿਆਂ ਸਰਕਾਰ ਕੋਲੋਂ ਇਕ ਕਰੋੜ ਰੁਪਏ ਦੀ ਮਾਲੀ ਮਦਦ ਤੋਂ ਇਲਾਵਾ ਲੜਕੀਆਂ ਦੀ ਪੜ੍ਹਾਈ ਅਤੇ ਪਤਨੀ ਅਤੇ ਮਾਂ ਨੂੰ ਪੈਨਸ਼ਨ ਦੇਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : Jathedar Giani Kuldeep Singh Gargaj : ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ
- PTC NEWS