Fri, Mar 21, 2025
Whatsapp

Bathinda News : ਬਿਜਲੀ ਚੋਰੀ ਫੜਨ ਗਏ ਸਹਾਇਕ ਲਾਈਨਮੈਨ ਦੀ ਬੰਦੀ ਬਣਾ ਕੇ ਕੁੱਟਮਾਰ, ਮੰਗਵਾਈ ਮਾਫੀ, ਵੀਡੀਓ ਵਾਇਰਲ

Lineman Viral Video : ਜਾਣਕਾਰੀ ਦੇ ਮੁਤਾਬਕ ਸਹਾਇਕ ਲਾਈਨਮੈਨ ਸਤਬੀਰ ਸਿੰਘ ਬਿਜਲੀ ਦੀ ਚੋਰੀ ਕਰ ਰਹੇ ਸ਼ਖਸ ਦੇ ਘਰ ਚੈਕਿੰਗ ਦੇ ਲਈ ਗਿਆ ਸੀ, ਜਿਸ ਤੋਂ ਬਾਅਦ ਬਿਜਲੀ ਦੀ ਚੋਰੀ ਕਰਨ ਵਾਲੇ ਸ਼ਖਸ ਦੇ ਵੱਲੋਂ ਸਹਾਇਕ ਲਾਈਨਮੈਨ ਸਤਬੀਰ ਸਿੰਘ ਦਾ ਘਰ ਦਾ ਦਰਵਾਜ਼ਾ ਬੰਦ ਕਰਕੇ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ।

Reported by:  PTC News Desk  Edited by:  KRISHAN KUMAR SHARMA -- February 19th 2025 10:43 AM -- Updated: February 19th 2025 11:28 AM
Bathinda News : ਬਿਜਲੀ ਚੋਰੀ ਫੜਨ ਗਏ ਸਹਾਇਕ ਲਾਈਨਮੈਨ ਦੀ ਬੰਦੀ ਬਣਾ ਕੇ ਕੁੱਟਮਾਰ, ਮੰਗਵਾਈ ਮਾਫੀ, ਵੀਡੀਓ ਵਾਇਰਲ

Bathinda News : ਬਿਜਲੀ ਚੋਰੀ ਫੜਨ ਗਏ ਸਹਾਇਕ ਲਾਈਨਮੈਨ ਦੀ ਬੰਦੀ ਬਣਾ ਕੇ ਕੁੱਟਮਾਰ, ਮੰਗਵਾਈ ਮਾਫੀ, ਵੀਡੀਓ ਵਾਇਰਲ

Bathinda News : ਬਠਿੰਡਾ ਦੇ ਵਿੱਚ ਬਿਜਲੀ ਚੋਰੀ ਦੀ ਸ਼ਿਕਾਇਤ ਤੋਂ ਬਾਅਦ ਛਾਪਾ ਮਾਰਨ ਦੇ ਲਈ ਗਏ ਬਿਜਲੀ ਵਿਭਾਗ ਪੈਸਕੋ ਦੇ ਸਹਾਇਕ ਲਾਈਨਮੈਨ ਸਤਬੀਰ ਸਿੰਘ ਦਾ ਬਿਜਲੀ ਦੀ ਚੋਰੀ ਕਰਨ ਵਾਲੇ ਸ਼ਖਸ ਵੱਲੋਂ ਘਰ ਦੇ ਅੰਦਰ ਬੰਦ ਕਰਕੇ ਕੁੱਟਮਾਰ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਵੱਲੋਂ ਕੁੱਟਮਾਰ ਦੀ ਵੀਡੀਓ ਬਣਾ ਕੇ ਸਤਬੀਰ ਸਿੰਘ ਕੋਲੋਂ ਮਾਫੀ ਵੀ ਮੰਗਵਾਈ ਗਈ।

ਮਾਮਲਾ ਦਰਅਸਲ ਬਠਿੰਡਾ ਦੇ ਗੋਨਿਆਣਾ ਮੰਡੀ ਦਾ ਹੈ, ਜਿੱਥੇ ਪੈਸਕੋ ਵਿਭਾਗ ਦੇ ਵਿੱਚ ਬਤੌਰ ਸਹਾਇਕ ਲਾਨਮੈਨ ਦੇ ਤੌਰ ਤੇ ਕੰਮ ਕਰਨ ਵਾਲੇ ਸਤਬੀਰ ਸਿੰਘ ਨਾਮ ਦਾ ਬੁਰੇ ਤਰੀਕੇ ਦੇ ਨਾਲ ਕੁਟਾਪਾ ਚਾੜਨ ਦਾ ਮਾਮਲਾ ਸਾਹਮਣੇ ਆਇਆ ਹੈ। 


ਜਾਣਕਾਰੀ ਦੇ ਮੁਤਾਬਕ ਸਹਾਇਕ ਲਾਈਨਮੈਨ ਸਤਬੀਰ ਸਿੰਘ ਬਿਜਲੀ ਦੀ ਚੋਰੀ ਕਰ ਰਹੇ ਸ਼ਖਸ ਦੇ ਘਰ ਚੈਕਿੰਗ ਦੇ ਲਈ ਗਿਆ ਸੀ, ਜਿਸ ਤੋਂ ਬਾਅਦ ਬਿਜਲੀ ਦੀ ਚੋਰੀ ਕਰਨ ਵਾਲੇ ਸ਼ਖਸ ਦੇ ਵੱਲੋਂ ਸਹਾਇਕ ਲਾਈਨਮੈਨ ਸਤਬੀਰ ਸਿੰਘ ਦਾ ਘਰ ਦਾ ਦਰਵਾਜ਼ਾ ਬੰਦ ਕਰਕੇ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ।

ਹਾਲਾਂਕਿ ਕੁੱਟਮਾਰ ਕਰਨ ਵਾਲਾ ਸ਼ਖਸ ਖੁਦ ਆਪਣੇ ਪਰਿਵਾਰਿਕ ਮੈਂਬਰ ਤੋਂ ਵੀਡੀਓ ਬਣਵਾ ਰਿਹਾ ਹੈ, ਜੋ ਕਿ ਹੈਂਡੀਕੈਪਡ ਹੋਣ ਤੋਂ ਬਾਅਦ ਵੀ ਲਾਈਨਮੈਨ ਦੇ ਉੱਪਰ ਪੂਰੇ ਤਰੀਕੇ ਨਾਲ ਹਮਲਾ ਕਰਕੇ ਉਸ ਤੋਂ ਮਾਫੀ ਮੰਗਣ ਦੀ ਗੱਲ ਕਰ ਰਿਹਾ ਹੈ। 

ਲਹੂ-ਲੁਹਾਨ ਹੋਏ ਲਾਈਨ ਮੈਨ ਸਤਵੀਰ ਸਿੰਘ ਨੂੰ ਜਿਹੜੇ ਇਲਾਜ ਲਈ ਗੋਨਿਆਣਾ ਮੰਡੀ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ।

ਬਿਜਲੀ ਚੋਰੀ ਦੀ ਮਿਲੀ ਸੀ ਸ਼ਿਕਾਇਤ : ਸਤਬੀਰ ਸਿੰਘ

ਪੀੜਿਤ ਸਤਬੀਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਗੋਨਿਆਣਾ ਮੰਡੀ ਗੁਰੂ ਨਾਨਕ ਦੇਵ ਸਕੂਲ ਪਿੱਛੇ ਬਿਜਲੀ ਚੋਰੀ ਦੀ ਸ਼ਿਕਾਇਤ ਨੂੰ ਲੈ ਕੇ ਗਏ ਸੀ, ਜਿਸ ਤੋਂ ਬਾਅਦ ਘਰ ਦੇ ਅੰਦਰ ਗੈਰ-ਕਾਨੂੰਨੀ ਤਰੀਕੇ ਦੇ ਨਾਲ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਘਰ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਉਸਨੂੰ ਘਰ ਦੇ ਅੰਦਰ ਹੀ ਖਿੱਚ ਲਿਆ ਜਿਸ ਤੋਂ ਬਾਅਦ ਉਸ ਨੂੰ ਬੰਦੀ ਬਣਾ ਕੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਅਤੇ ਉਸਦਾ ਮੋਬਾਇਲ ਤੱਕ ਤੋੜ ਦਿੱਤਾ। 

ਪੀੜਿਤ ਸਤਬੀਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਉਹ ਨਸ਼ੇ ਦੇ ਕਾਰੋਬਾਰੀ ਹਨ। ਜਿਨਾਂ ਦੇ ਕੋਲੇ ਹਥਿਆਰ ਵੀ ਹਨ ਜਿਨ੍ਹਾਂ ਨੇ ਮੇਰੇ ਉੱਪਰ ਪਹਿਲਾਂ ਹਾਕੀ ਦੇ ਨਾਲ ਹਮਲਾ ਕੀਤਾ ਫਿਰ ਉਸ ਤੋਂ ਬਾਅਦ ਬੇਸਬਾਲ ਦੇ ਨਾਲ ਹਮਲਾ ਕੀਤਾ ਅਤੇ ਉਸਨੂੰ ਧਮਕੀ ਵੀ ਦਿੱਤੀ ਤੇ ਮਾਫੀ ਵੀ ਮੰਗਵਾਈ। ਜਦੋਂ ਇਸ ਗੱਲ ਦੀ ਜਾਣਕਾਰੀ ਮੇਰੇ ਸਹਿਯੋਗੀ ਦੇ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕੇ 'ਤੇ ਪਹੁੰਚ ਕੇ ਮੈਨੂੰ ਉਹਨਾਂ ਦੇ ਚੁੰਗਲ 'ਚੋਂ ਛੁਡਵਾਇਆ ਗਿਆ।

ਪੁਲਿਸ ਮੁੱਖ ਮੁਲਜ਼ਮ ਕੀਤਾ ਗ੍ਰਿਫ਼ਤਾਰ

ਚੌਕੀ ਇੰਚਾਰਜ ਗੋਨਿਆਣਾ ਸਬ ਇੰਸਪੈਕਟਰ ਮੋਹਨਦੀਪ ਸਿੰਘ ਪੁਲਿਸ ਨੇ ਕਿਹਾ ਕਿ ਲੈਂਡ ਮੈਨ ਕੁੱਟਮਾਰ ਮਾਮਲੇ ਵਿੱਚ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁੱਖ ਮੁਜਰਿਮ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਬਾਕੀ ਦੋ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਚੱਲ ਰਹੀ ਹੈ।

- PTC NEWS

Top News view more...

Latest News view more...

PTC NETWORK