Sat, Sep 30, 2023
Whatsapp

Leh Delhi Bus Started: ਹੁਣ ਯਾਤਰੀ ਦਿੱਲੀ ਤੋਂ ਸਿੱਧਾ ਪਹੁੰਚਣਗੇ ਲੇਹ, ਇੰਨੇ ਰੁਪਏ 'ਚ ਦੇਖਣਗੇ ਖੂਬਸੂਰਤ ਵਾਦੀਆਂ

ਦੇਸ਼ ਦੇ ਸਭ ਤੋਂ ਲੰਬੇ ਲੇਹ-ਮਨਾਲੀ-ਦਿੱਲੀ ਰੂਟ 'ਤੇ HRTC ਬੱਸ ਸੇਵਾ ਵੀਰਵਾਰ ਤੋਂ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਐਚਆਰਟੀਸੀ ਦੀ ਬੱਸ 20 ਯਾਤਰੀਆਂ ਨੂੰ ਲੈ ਕੇ ਕੇਲੌਂਗ ਬੱਸ ਸਟੈਂਡ ਤੋਂ ਲੇਹ ਲਈ ਰਵਾਨਾ ਹੋਈ।

Written by  Ramandeep Kaur -- June 08th 2023 04:32 PM -- Updated: June 08th 2023 05:48 PM
Leh Delhi Bus Started: ਹੁਣ ਯਾਤਰੀ ਦਿੱਲੀ ਤੋਂ ਸਿੱਧਾ ਪਹੁੰਚਣਗੇ ਲੇਹ, ਇੰਨੇ ਰੁਪਏ 'ਚ ਦੇਖਣਗੇ ਖੂਬਸੂਰਤ ਵਾਦੀਆਂ

Leh Delhi Bus Started: ਹੁਣ ਯਾਤਰੀ ਦਿੱਲੀ ਤੋਂ ਸਿੱਧਾ ਪਹੁੰਚਣਗੇ ਲੇਹ, ਇੰਨੇ ਰੁਪਏ 'ਚ ਦੇਖਣਗੇ ਖੂਬਸੂਰਤ ਵਾਦੀਆਂ

Leh Delhi Bus Started: ਦੇਸ਼ ਦੇ ਸਭ ਤੋਂ ਲੰਬੇ ਲੇਹ-ਮਨਾਲੀ-ਦਿੱਲੀ ਰੂਟ 'ਤੇ HRTC ਬੱਸ ਸੇਵਾ ਵੀਰਵਾਰ ਤੋਂ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਐਚਆਰਟੀਸੀ ਦੀ ਬੱਸ 20 ਯਾਤਰੀਆਂ ਨੂੰ ਲੈ ਕੇ ਕੇਲੌਂਗ ਬੱਸ ਸਟੈਂਡ ਤੋਂ ਲੇਹ ਲਈ ਰਵਾਨਾ ਹੋਈ। ਯਾਤਰੀ ਦਿੱਲੀ ਤੋਂ ਲੇਹ ਤੱਕ 1026 ਕਿਲੋਮੀਟਰ ਦਾ ਸਫ਼ਰ ਸਿਰਫ 1740 ਰੁਪਏ 'ਚ ਕਰ ਸਕਣਗੇ। 234 ਦਿਨਾਂ ਬਾਅਦ ਸ਼ੁਰੂ ਹੋਈ ਲੇਹ-ਦਿੱਲੀ ਬੱਸ ਦਾ ਵੀ ਸੈਲਾਨੀਆਂ ਨੂੰ ਲਾਭ ਮਿਲੇਗਾ।

ਇਸ ਵਾਰ ਇਹ ਬੱਸ ਸਿਰਫ਼ ਇੱਕ ਹਫ਼ਤਾ ਪਹਿਲਾਂ ਚੱਲੀ ਹੈ। ਇਹ ਸੇਵਾ ਪਿਛਲੇ ਸਾਲ 15 ਜੂਨ ਨੂੰ ਸ਼ੁਰੂ ਹੋਈ ਸੀ। 30 ਘੰਟੇ ਦੇ ਸਫ਼ਰ 'ਚ ਯਾਤਰੀ 16,500 ਫੁੱਟ ਬਰਾਲਾਚਾ, 15,547 ਫੁੱਟ ਨਕਿਲਾ, 17,480 ਫੁੱਟ ਤਾਂਗਲਾਂਗਲਾ ਅਤੇ 16,616 ਫੁੱਟ ਲਾਨਚੂੰਗ ਕੋਲੋ ਲੰਘਣਗੇ। ਡਿਪੂ ਇੰਚਾਰਜ ਅੰਚਿਤ ਸ਼ਰਮਾ ਨੇ ਦੱਸਿਆ ਕਿ ਵੀਰਵਾਰ ਨੂੰ ਸਵੇਰੇ 5:30 ਵਜੇ ਬੱਸ ਕੇਲੌਗ ਬੱਸ ਸਟੈਂਡ ਤੋਂ ਲੇਹ ਲਈ ਰਵਾਨਾ ਹੋਈ।



3 ਡਰਾਈਵਰ ਅਤੇ 2 ਕੰਡਕਟਰ ਦੇਣਗੇ ਸੇਵਾਵਾਂ 

3 ਡਰਾਈਵਰ ਅਤੇ 2 ਕੰਡਕਟਰ 30 ਘੰਟਿਆਂ ਦੀ ਯਾਤਰਾ ਲਈ ਲੇਹ-ਦਿੱਲੀ ਰੂਟ 'ਤੇ ਸੇਵਾਵਾਂ ਦੇਣਗੇ। ਲੇਹ ਤੋਂ ਰਵਾਨਗੀ 'ਤੇ ਪਹਿਲਾ ਡਰਾਈਵਰ ਬੱਸ ਨੂੰ ਕੇਲੌਂਗ ਲਈ ਲੈ ਕੇ ਜਾਵੇਗਾ। ਦੂਜਾ ਕੀ ਕੇਲੌਂਗ ਤੋਂ ਸੁੰਦਰਨਗਰ, ਤੀਜਾ ਸੁੰਦਰਨਗਰ ਤੋਂ ਦਿੱਲੀ ਜਾਵੇਗਾ। ਇਸੇ ਤਰ੍ਹਾਂ ਇੱਕ ਕੰਡਕਟਰ ਲੇਹ ਤੋਂ ਕੇਲੌਂਗ ਅਤੇ ਦੂਜਾ ਕੇਲੌਂਗ ਤੋਂ ਦਿੱਲੀ ਲਈ ਚੱਲੇਗਾ।

ਬੱਸ ਸਵੇਰੇ 4.30 ਵਜੇ ਲੇਹ ਤੋਂ ਹੋਵੇਗੀ ਰਵਾਨਾ 

ਐਚਆਰਟੀਸੀ ਕੇਲੌਂਗ ਡਿਪੂ ਇੰਚਾਰਜ ਅੰਚਿਤ ਸ਼ਰਮਾ ਨੇ ਦੱਸਿਆ ਕਿ ਇਹ ਬੱਸ ਰੋਜ਼ਾਨਾ ਸਵੇਰੇ 4.30 ਵਜੇ ਲੇਹ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 5.30 ਵਜੇ ਕੇਲੌਂਗ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਇਸ ਦੇ ਨਾਲ ਹੀ ਇੱਕ ਹੋਰ ਬੱਸ ਦਿੱਲੀ ਤੋਂ ਲੇਹ ਲਈ ਰਵਾਨਾ ਹੋਵੇਗੀ।

- PTC NEWS

adv-img

Top News view more...

Latest News view more...