Wed, Sep 27, 2023
Whatsapp

SIM Card New Rule: ਅਕਤੂਬਰ ’ਚ ਬਦਲ ਜਾਣਗੇ ਸਿਮ ਕਾਰਡ ਵੇਚਣ ਦੇ ਨਿਯਮ, ਇੱਥੇ ਪੜ੍ਹੋ ਪੂਰੀ ਜਾਣਕਾਰੀ

ਜ਼ਿਆਦਾਤਰ ਧੋਖਾਧੜੀ ਨਕਲੀ ਮੋਬਾਈਲ ਸਿਮ ਕਾਰਡਾਂ ਕਾਰਨ ਹੋ ਰਹੀ ਹੈ। ਅਜਿਹੇ 'ਚ ਟਰਾਈ ਨੇ ਮੋਬਾਇਲ ਸਿਮ ਕਾਰਡ ਦੇ ਨਿਯਮਾਂ 'ਚ ਬਦਲਾਅ ਕੀਤਾ ਹੈ।

Written by  Aarti -- September 03rd 2023 06:22 PM
SIM Card New Rule:  ਅਕਤੂਬਰ ’ਚ ਬਦਲ ਜਾਣਗੇ ਸਿਮ ਕਾਰਡ ਵੇਚਣ ਦੇ ਨਿਯਮ, ਇੱਥੇ ਪੜ੍ਹੋ ਪੂਰੀ ਜਾਣਕਾਰੀ

SIM Card New Rule: ਅਕਤੂਬਰ ’ਚ ਬਦਲ ਜਾਣਗੇ ਸਿਮ ਕਾਰਡ ਵੇਚਣ ਦੇ ਨਿਯਮ, ਇੱਥੇ ਪੜ੍ਹੋ ਪੂਰੀ ਜਾਣਕਾਰੀ

SIM Card New Rule: ਜ਼ਿਆਦਾਤਰ ਧੋਖਾਧੜੀ ਨਕਲੀ ਮੋਬਾਈਲ ਸਿਮ ਕਾਰਡਾਂ ਕਾਰਨ ਹੋ ਰਹੀ ਹੈ। ਅਜਿਹੇ 'ਚ ਟਰਾਈ ਨੇ ਮੋਬਾਇਲ ਸਿਮ ਕਾਰਡ ਦੇ ਨਿਯਮਾਂ 'ਚ ਬਦਲਾਅ ਕੀਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫਰਜ਼ੀ ਸਿਮ ਕਾਰਡ ਕੁਨੈਕਸ਼ਨ ਵਿਕਰੀ ਦੇ ਪੁਆਇੰਟ ਤੋਂ ਐਕਟੀਵੇਟ ਕੀਤੇ ਗਏ ਸਨ।

ਅਜਿਹੇ ਵਿੱਚ ਟਰਾਈ ਨੇ ਧੋਖਾਧੜੀ ਨੂੰ ਰੋਕਣ ਲਈ ਸਿਮ ਕਾਰਡ ਵੇਚਣ ਵਾਲੇ ਥੋਕ ਵਿਕਰੇਤਾਵਾਂ ਲਈ ਨਿਯਮ ਸਖ਼ਤ ਕਰ ਦਿੱਤੇ ਹਨ। ਇਹ ਨਵਾਂ ਨਿਯਮ 10 ਅਕਤੂਬਰ ਤੋਂ ਲਾਗੂ ਹੋਵੇਗਾ, ਟੈਲੀਕਾਮ ਆਪਰੇਟਰਾਂ ਨੂੰ 30 ਸਤੰਬਰ ਤੋਂ ਪਹਿਲਾਂ ਸਾਰੇ 'ਪੁਆਇੰਟ ਆਫ ਸੇਲ' ਨੂੰ ਰਜਿਸਟਰ ਕਰਨਾ ਹੋਵੇਗਾ। ਜੇਕਰ ਕੋਈ 30 ਸਤੰਬਰ ਤੋਂ ਬਾਅਦ ਬਿਨਾਂ ਰਜਿਸਟ੍ਰੇਸ਼ਨ ਦੇ ਸਿਮ ਵੇਚਦਾ ਪਾਇਆ ਗਿਆ ਤਾਂ ਉਸ ਨੂੰ 10 ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ।


ਇਸ ਨਿਯਮ ਮੁਤਾਬਕ ਕਿਸੇ ਵੀ ਤਰ੍ਹਾਂ ਫਰਜ਼ੀ ਤਰੀਕੇ ਨਾਲ ਸਿਮ ਕਾਰਡ ਨਹੀਂ ਵੇਚੇ ਜਾਣਗੇ। ਲਾਇਸੈਂਸ ਲੈਣਾ ਵੀ ਇੰਨਾ ਆਸਾਨ ਨਹੀਂ ਹੋਵੇਗਾ, ਇਸ ਵਿਚ ਵੀ ਤੁਹਾਨੂੰ ਆਧਾਰ ਕਾਰਡ ਦੀ ਤਰ੍ਹਾਂ ਪਹਿਲਾਂ ਵੈਰੀਫਿਕੇਸ਼ਨ ਕਰਵਾਉਣੀ ਹੋਵੇਗੀ। ਜੇਕਰ ਕੋਈ ਅਪਰਾਧਿਕ ਮਾਮਲਾ ਤੁਹਾਡੇ ਨਾਮ 'ਤੇ ਦਰਜ ਕੀਤਾ ਜਾਵੇਗਾ। ਇਸ ਲਈ ਤੁਹਾਨੂੰ ਸਿਮ ਕਾਰਡ ਵੇਚਣ ਦਾ ਲਾਇਸੈਂਸ ਨਹੀਂ ਦਿੱਤਾ ਜਾਵੇਗਾ।

ਕਾਬਿਲੇਗੌਰ ਹੈ ਕਿ ਸਰਕਾਰ ਵੱਲੋਂ ਫਰਜ਼ੀ ਕਾਲਾਂ ਖਿਲਾਫ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਦੁਆਰਾ ਸਾਂਝੇ ਕੀਤੇ ਗਏ ਵੇਰਵਿਆਂ ਅਨੁਸਾਰ ਸਰਕਾਰ ਨੇ 52 ਲੱਖ ਮੋਬਾਈਲ ਕੁਨੈਕਸ਼ਨ ਕੱਟ ਦਿੱਤੇ ਹਨ। ਜਦੋਂ ਕਿ 67,000 ਡੀਲਰਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ, ਮਈ 2023 ਤੋਂ ਹੁਣ ਤੱਕ ਸਿਮ ਕਾਰਡ ਡੀਲਰਾਂ ਵਿਰੁੱਧ 300 ਐਫਆਈਆਰ ਦਰਜ ਕੀਤੀਆਂ ਗਈਆਂ ਹਨ।ਰਹਿਣਾ ਪਵੇਗਾ।

ਇਹ ਵੀ ਪੜ੍ਹੋ:  Sonia Gandhi In Hospital: ਕਾਂਗਰਸ ਨੇਤਾ ਸੋਨੀਆ ਗਾਂਧੀ ਹਸਪਤਾਲ 'ਚ ਦਾਖਲ

- PTC NEWS

adv-img

Top News view more...

Latest News view more...