SGPC ਨੇ ਕੁਝ ਮੀਡੀਆ ਅਦਾਰਿਆਂ ਤੇ ਪੁਲਿਸ ਅਧਿਕਾਰੀ ਸਮੇਤ ਕੁਲ 10 ਜਾਣਿਆਂ ਨੂੰ ਭੇਜਿਆ ਨੋਟਿਸ
Amritpal Singh: ਅੰਮ੍ਰਿਤਪਾਲ ਸਿੰਘ ਦੇ ਗ੍ਰਿਫ਼ਤਾਰੀ ਅਪ੍ਰੇਸ਼ਨ ਨੂੰ ਲੈ ਕੇ ਬੀਤੇ ਕੁਝ ਦਿਨਾਂ ਦੌਰਾਨ ਪੰਜਾਬ ਪੁਲਿਸ ਦੀਆਂ ਗਤੀਵਿਧੀਆਂ ਕਾਫੀ ਤੇਜ਼ ਰਹੀਆਂ ਹਨ, ਇਸ ਅਪ੍ਰੇਸ਼ਨ ਦੌਰਾਨ ਅੰਮ੍ਰਿਤਪਾਲ ਦੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਦੱਸ ਦਈਏ ਕਿ ਪੁਲਿਸ ਵੱਲੋਂ ਕਾਰਵਾਈ ਤੋਂ ਬਾਅਦ ਬਹੁਤ ਬਿਆਨ ਵੀ ਦਿੱਤੇ ਸਨ।
ਇਸੇ ਦੌਰਾਨ ਹੀ ਖੰਨਾ 'ਚ ਵੀ ਅੰਮ੍ਰਿਤਪਾਲ ਦੇ 1 ਸਾਥੀ ਨੂੰ ਫੜਨ ਤੋਂ ਬਾਅਦ ਪੁਲਿਸ ਦੇ ਵੱਲੋਂ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ ਸੀ, ਇਸ ਪ੍ਰੈੱਸ ਕਾਨਫਰੰਸ 'ਚ SSP ਖੰਨਾ ਨੇ ਦਾਅਵਾ ਕੀਤਾ ਸੀ ਕਿ ਗ੍ਰਿਫ਼ਤਾਰ ਕੀਤੇ ਗਏ ਸਾਥੀ ਦੇ ਮੋਬਾਈਲ 'ਚੋਂ ਇਤਰਾਜ਼ ਯੋਗ ਸਮਗਰੀ ਮਿਲੀ ਸੀ, ਇਹ ਕੁਝ ਝੰਡਿਆਂ ਦੀਆਂ ਤਸਵੀਰਾਂ ਨੂੰ ਦਿਖਾਉਂਦਿਆਂ SSP ਨੇ ਖਾਲਿਸਤਾਨ ਦੀ ਪਲਾਨਿੰਗ ਦੱਸਿਆ ਸੀ, ਪਰ ਦਰਅਸਲ ਇਹ ਝੰਡੇ ਸਿੱਖ ਰਾਜ ਯਾਨੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਝੰਡੇ ਸੀ, ਜਿਸਨੂੰ ਪੁਲਿਸ ਦੀ ਅਧਿਕਾਰੀ ਵੱਲੋਂ ਇਤਰਾਜ਼ ਯੋਗ ਦੱਸਿਆ ਜਾ ਰਿਹਾ ਸੀ।
ਦੱਸ ਦੀਏ ਕਿ SGPC ਵਲੋਂ ਖੰਨਾ ਦੀ ਪੁਲਿਸ ਅਧਿਕਾਰੀ ਦੇ ਨਾਂਅ 'ਤੇ ਨੋਟਿਸ ਭੇਜਿਆ ਗਿਆ ਹੈ, ਜਿਸ 'ਚ ਸਿੱਖ ਇਤਿਹਾਸ ਨਾਲ ਖਿਲਵਾੜ 'ਤੇ ਗਲ਼ਤ ਜਾਣਕਾਰੀ ਫੈਲਾ ਕੇ ਸਿਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ SSP ਨੂੰ ਜਨਤਕ ਤੌਰ 'ਤੇ ਮਾਫੀ ਮੰਗਣ ਲਈ ਕਿਹਾ ਗਿਆ ਹੈ।
SGPC ਨੇ ਇਹ ਨੋਟਿਸ ਕੁਝ ਮੀਡੀਆ ਅਦਾਰਿਆਂ ਤੇ ਪੁਲਿਸ ਅਧਿਕਾਰੀ ਸਮੇਤ ਕੁਲ 10 ਜਾਣਿਆਂ ਨੂੰ ਭੇਜਿਆ ਹੈ।
ਇਸਦੇ ਨਾਲ ਹੀ ਨੋਟਿਸ 'ਚ ਚੇਤਾਵਨੀ ਦਿੱਤੀ ਗਈ ਹੈ ਕੇ ਜੇਕਰ ਜਨਤਕ ਮਾਫੀ ਨਹੀਂ ਮੰਗੀ ਜਾਂਦੀ ਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
- PTC NEWS