Thu, May 29, 2025
Whatsapp

G-20 Summit: ਜੀ-20 ਸਿਖਰ ਸੰਮੇਲਨ ਲਈ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ

ਜੀ-20 ਸਿਖਰ ਸੰਮੇਲਨ ਲਈ ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਲਈ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਜਿਸਨੂੰ ਲੈਕੇ ਅੰਮ੍ਰਿਤਸਰ ਦੀਆਂ ਦੀਵਾਰਾਂ ’ਤੇ ਵਿਦਿਆਰਥੀਆਂ ਵੱਲੋਂ ਸੁੰਦਰ ਪੇਟਿੰਗਾ ਕੀਤੀਆਂ ਜਾ ਰਹੀਆਂ ਹਨ।

Reported by:  PTC News Desk  Edited by:  Aarti -- February 25th 2023 06:12 PM
G-20 Summit: ਜੀ-20 ਸਿਖਰ ਸੰਮੇਲਨ ਲਈ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ

G-20 Summit: ਜੀ-20 ਸਿਖਰ ਸੰਮੇਲਨ ਲਈ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ

ਮਨਿੰਦਰ ਮੋਂਗਾ ( ਅੰਮ੍ਰਿਤਸਰ, 25 ਫਰਵਰੀ): ਜੀ-20 ਸਿਖਰ ਸੰਮੇਲਨ ਲਈ ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਲਈ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਜਿਸਨੂੰ ਲੈਕੇ ਅੰਮ੍ਰਿਤਸਰ ਦੀਆਂ ਦੀਵਾਰਾਂ ’ਤੇ ਵਿਦਿਆਰਥੀਆਂ ਵੱਲੋਂ ਸੁੰਦਰ ਪੇਟਿੰਗਾ ਕੀਤੀਆਂ ਜਾ ਰਹੀਆਂ ਹਨ। ਦੀਵਾਰ ’ਤੇ ਬਣੀ ਪੇਟਿੰਗ ਨੂੰ ਦੇਖ ਕੇ ਰਾਹਗੀਰ ਵੀ ਇਸ ਨੂੰ ਲੈਕੇ ਖੁਸ਼ ਨਜਰ ਆ ਰਹੇ ਹਨ । 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੇਟਿੰਗ ਕਰਦੀਆਂ ਵਿਦਿਆਰਥਣਾਂ ਨੇ ਕਿਹਾ ਕਿ ਜੀ 20 ਸੰਮੇਲਨ ਨੂੰ ਲੈਕੇ ਉਹ ਸ਼ਹਿਰ ਅੰਦਰ ਦੀਵਾਰਾਂ ਤੇ ਪੇਟਿੰਗ ਕਰ ਰਹੀਆਂ ਹਨ। ਜੀ 20 ਨੂੰ ਲੈਕੇ ਲੋਕਾਂ ਵਲੋਂ ਉਨ੍ਹਾਂ ਦੀ ਕਾਫੀ ਹੌਂਸਲਾ ਅਫਜਾਈ ਕੀਤੀ ਜਾ ਰਹੀ ਹੈ। 


ਉਨ੍ਹਾਂ ਅੱਗੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਇਸ ਪੇਟਿੰਗ ਨੂੰ ਬਣਾ ਰਹੀ ਹੈ ਅਤੇ ਜੋ ਉਹ ਪੇਟਿੰਗ ਬਣਾ ਰਹੀ ਹੈ ਇਸ ਨਾਲ ਸਮਾਜ ਦੇ ਲੋਕਾਂ ਨੂੰ ਸੇਧ ਮਿਲੇਗੀ ਕਿ ਅੱਜ ਦਰਖਤਾਂ ਦੀ ਸਾਡੀ ਜ਼ਿੰਦਗੀ ਚ ਬਹੁਤ ਮਹੱਤਤਾ ਹੈ ਅਤੇ ਸਾਨੂੰ ਇਸ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ: Mangat Rai Bansal taken hostage : ਸਾਬਕਾ ਵਿਧਾਇਕ ਨੂੰ ਬਦਮਾਸ਼ਾਂ ਨੇ ਬਣਾਇਆ ਬੰਧਕ, 50 ਲੱਖ ਦੀ ਮੰਗੀ ਫਿਰੌਤੀ

- PTC NEWS

  • Tags

Top News view more...

Latest News view more...

PTC NETWORK