School Reopen: ਕੋਰੋਨਾ ਸੰਕਟ ਦੇ ਵਿਚਕਾਰ ਇਸ ਸੂਬੇ 'ਚ ਅੱਜ ਤੋਂ ਖੁੱਲ੍ਹੇ ਸਕੂਲ
School Reopen: ਕੋਰੋਨਾ ਦੇ ਚਲਦਿਆਂ ਦੇਸ਼ ਦੇ ਕਈ ਸੂਬਿਆਂ 'ਚ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ। ਪਰ ਮੁੰਬਈ ਵਿੱਚ ਅੱਜ 1 ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਲਈ ਸਕੂਲ ਖੋਲ੍ਹੇ ਗਏ ਹਨ। ਅੱਜ ਤੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਆਫਲਾਈਨ ਕਲਾਸਾਂ ਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਬੱਚਿਆਂ ਨੂੰ ਸਖ਼ਤ ਸੁਰੱਖਿਆ ਪ੍ਰੋਟੋਕੋਲ ਨਾਲ ਸਕੂਲ ਬੁਲਾਇਆ ਗਿਆ ਹੈ। ਹਾਲਾਂਕਿ ਇਸਦੇ ਲਈ ਮਾਤਾ-ਪਿਤਾ ਦੀ ਸਹਿਮਤੀ ਲਾਜ਼ਮੀ ਹੋਵੇਗੀ।
ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ, ਕੋਰੋਨਾ ਨੇ ਮੁੰਬਈ ਅਤੇ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਬੱਚਿਆਂ ਨੂੰ ਕੋਵਿਡ ਦੇ ਖਤਰੇ ਤੋਂ ਬਚਾਉਣ ਲਈ ਸਕੂਲ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ।ਹਾਲਤ ਵਿੱਚ ਸੁਧਾਰ ਨੂੰ ਦੇਖਦੇ ਹੋਏ, ਸਕੂਲ ਨੂੰ ਪਹਿਲਾਂ 15 ਦਸੰਬਰ ਨੂੰ ਖੋਲ੍ਹਿਆ ਗਿਆ ਸੀ, ਪਰ ਜਦੋਂ ਮੁੰਬਈ ਸਮੇਤ ਮਹਾਰਾਸ਼ਟਰ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਦੇਖਿਆ ਗਿਆ ਤਾਂ 4 ਜਨਵਰੀ ਤੋਂ ਸਕੂਲ ਵਾਪਸ ਬੰਦ ਕਰ ਦਿੱਤੇ ਗਏ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਪਰੇਡ 'ਚ ਸ਼ਾਮਿਲ ਹੋਣ ਵਾਲੇ ਲੋਕਾਂ ਲਈ ਇਹ ਕੰਮ ਹੈ ਜ਼ਰੂਰੀ
ਕਰੀਬ 15 ਦਿਨਾਂ ਬਾਅਦ ਹੁਣ ਮੁੰਬਈ ਵਿੱਚ ਸਕੂਲ ਖੋਲ੍ਹੇ ਗਏ ਹਨ। ਬੀਐਮਸੀ ਸਕੂਲ ਵਿੱਚ ਪ੍ਰੋਟੋਕੋਲ ਅਤੇ ਸੁਰੱਖਿਆ ਨੂੰ ਲੈ ਕੇ ਚੌਕਸ ਹੈ ਅਤੇ Omicron ਦੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਤਿਆਰੀਆਂ ਕੀਤੀਆਂ ਗਈਆਂ ਹਨ। ਧਾਰਵੀ ਇਲਾਕੇ ਦੇ ਸਰਕਾਰੀ ਸਕੂਲ ਵਿੱਚ ਅੱਜ ਦੇ ਦਿਨ ਲਈ ਬੱਚਿਆਂ ਵੱਲੋਂ ਕਾਫੀ ਤਿਆਰੀਆਂ ਕੀਤੀਆਂ ਗਈਆਂ।
ਸਕੂਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਾਰੇ ਬੱਚਿਆਂ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ ਅਤੇ ਸਾਰੇ ਬੱਚਿਆਂ ਨੂੰ ਸਮਾਜਿਕ ਦੂਰੀ ਦੇ ਨਾਲ ਕਤਾਰ ਵਿੱਚ ਕਲਾਸ ਰੂਮ ਵਿੱਚ ਭੇਜਿਆ ਜਾ ਰਿਹਾ ਹੈ। ਇੱਕ ਕਲਾਸ ਰੂਮ ਵਿੱਚ ਸਿਰਫ਼ 15 ਬੱਚਿਆਂ ਨੂੰ ਬੈਠਣ ਦੀ ਇਜਾਜ਼ਤ ਹੈ ਅਤੇ ਮਾਸਕ ਪਹਿਨਣਾ ਲਾਜ਼ਮੀ ਹੈ। ਬੱਚਿਆਂ ਦੀ ਸੁਰੱਖਿਆ ਲਈ 1 ਬੈਂਚ 'ਤੇ ਸਿਰਫ਼ ਇਕ ਵਿਦਿਆਰਥੀ ਹੀ ਬੈਠ ਸਕਦਾ ਹੈ। ਨਿਯਮਾਂ ਅਨੁਸਾਰ ਬੱਚੇ ਟਿਫ਼ਨ ਬਾਕਸ ਨਹੀਂ ਲਿਆ ਸਕਦੇ। ਬੱਚਿਆਂ ਨੂੰ 1 ਸ਼ਿਫਟ 'ਚ ਸਕੂਲ ਬੁਲਾਇਆ ਜਾਵੇਗਾ ਅਤੇ 1 ਸ਼ਿਫਟ ਸਿਰਫ 2 ਘੰਟੇ ਦੀ ਹੋਵੇਗੀ।
-PTC News