ਗਾਇਕ ਲਤਾ ਮੰਗੇਸ਼ਕਰ ਨੂੰ ਵੈਂਟੀਲੇਟਰ 'ਤੇ ਕੀਤਾ ਗਿਆ ਸ਼ਿਫਟ, ਹਾਲਤ ਬਹੁਤ ਨਾਜ਼ੁਕ
Lata Mangeshkar's health condition: ਸਵਰਾ ਕੋਕਿਲਾ ਲਤਾ ਮੰਗੇਸ਼ਕਰ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਉਹਨਾਂ ਨੂੰ ਮੁੜ ਵੈਂਟੀਲੇਟਰ 'ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੂੰ 8 ਜਨਵਰੀ ਨੂੰ ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। 92 ਸਾਲਾ ਲਤਾ ਦੀਦੀ ਉਦੋਂ ਤੋਂ ਹੀ ਆਈਸੀਯੂ ਵਿੱਚ ਹਨ। ਹਸਪਤਾਲ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਭੈਣ ਆਸ਼ਾ ਭੌਂਸਲੇ ਅਤੇ ਭਰਾ ਹਿਰਦੇਨਾਥ ਮੰਗੇਸ਼ਕਰ ਵੀ ਲਤਾ ਦੀਦੀ (Lata Mangeshkar) ਦੀ ਸਿਹਤ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਹਨ। ਕਰੀਬ ਦੋ ਘੰਟੇ ਅੰਦਰ ਰਹਿਣ ਤੋਂ ਬਾਅਦ ਦੋਹਾਂ ਨੇ ਕਿਹਾ, ਦੀਦੀ ਠੀਕ ਹੈ ਤੁਸੀਂ ਸਾਰੇ ਅਰਦਾਸ ਕਰੋ।
ਕੇਂਦਰੀ ਮੰਤਰੀ ਪਿਊਸ਼ ਗੋਇਲ, ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਪਤਨੀ ਰਸ਼ਮੀ ਠਾਕਰੇ ਵੀ ਲਤਾ ਜੀ ਦੀ ਵਿਗੜਦੀ ਸਿਹਤ ਦੀ ਖ਼ਬਰ ਸੁਣ ਕੇ ਦੇਰ ਸ਼ਾਮ ਹਸਪਤਾਲ ਪਹੁੰਚੀ। ਦੁਪਹਿਰ ਬਾਅਦ ਸ਼ਰਦ ਪਵਾਰ ਦੀ ਬੇਟੀ ਅਤੇ ਐੱਨਸੀਪੀ ਨੇਤਾ ਸੁਪ੍ਰਿਆ ਸੁਲੇ ਵੀ ਸਵਰਨ ਕੋਕਿਲਾ ਦੀ ਸਿਹਤ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੀ। ਇਸ ਤੋਂ ਪਹਿਲਾਂ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਹਸਪਤਾਲ ਪੁੱਜੇ ਸਨ।
ਇਥੇ ਪੜ੍ਹੋ ਹੋਰ ਖ਼ਬਰਾਂ: ਪੰਜਾਬ 'ਚ ਕੌਣ ਹੋਵੇਗਾ ਕਾਂਗਰਸ ਦਾ CM ਚੇਹਰਾ ? ਅੱਜ ਆਵੇਗਾ ਫੈਸਲਾ
ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ (Shardha Kapoor)ਸ਼ਨੀਵਾਰ ਦੇਰ ਰਾਤ ਗਾਇਕਾ ਲਤਾ ਜੀ ਨੂੰ ਮਿਲਣ ਗਈ। ਉਸ ਦੇ ਨਾਲ ਉਹਨਾਂ ਦੀ ਮਾਂ ਸ਼ਿਵਾਂਗੀ ਕੋਲਹਾਪੁਰੇ ਵੀ ਸਨ। ਇਸ ਤੋਂ ਇਲਾਵਾ, ਰਾਜਨੀਤਿਕ ਹਸਤੀਆਂ ਨੇ ਵੀ ਗਾਇਕ ਦੀ ਵਿਗੜਦੀ ਸਿਹਤ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ (Lata Mangeshkar)ਲਤਾ ਮੰਗੇਸ਼ਕਰ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ। ਕਾਂਗਰਸ ਆਗੂ ਨੇ ਕਿਹਾ, "ਉਹਨਾਂ ਦੀ ਸੁਰੀਲੀ ਆਵਾਜ਼ ਸੁਣ ਕੇ ਪੀੜ੍ਹੀਆਂ ਵੱਡੀਆਂ ਹੋਈਆਂ ਹਨ। ਭਾਰਤ ਨੂੰ ਉਸ ਦੀ ਲੋੜ ਹੈ।"
ਲਤਾ ਜੀ ਦਾ ਇਲਾਜ ਕਰ ਰਹੇ ਡਾਕਟਰ ਪ੍ਰਭਾਤ ਸਮਦਾਨੀ ਨੇ ਸ਼ਾਮ 4:45 ਵਜੇ ਆਪਣੇ ਬਿਆਨ ਵਿੱਚ ਕਿਹਾ ਕਿ ਲਤਾ ਜੀ ਅਜੇ ਵੀ ਆਈਸੀਯੂ ਵਿੱਚ ਹਨ ਅਤੇ ਉਨ੍ਹਾਂ ਨੂੰ ਅਗ੍ਰੇਸੀਵ ਥੈਰੇਪੀ ਦਿੱਤੀ ਜਾ ਰਹੀ ਹੈ। ਡਾਕਟਰਾਂ ਦੀ ਟੀਮ 24 ਘੰਟੇ ਉਸ ਦੀ ਨਿਗਰਾਨੀ ਕਰ ਰਹੀ ਹੈ।
-PTC News