ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੋਚ ਨੇ ਸਾਥੀਆਂ ਨੇ ਮਿਲ ਕੇ ਕੀਤੀ ਕੁੱਟਮਾਰ

By Shanker Badra - August 05, 2021 8:08 am

ਅੰਮ੍ਰਿਤਸਰ : ਅੰਮ੍ਰਿਤਸਰ ਦੀ ਮਾਹਲਾ ਚੌਕੀ ਦੇ ਅਧੀਨ ਆਉਂਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ 'ਚ ਇੱਕ ਕੋਚ ਵੱਲੋਂ ਜਿਮਨੇਜ਼ੀਅਮ ਦੇ ਵਿਦਿਆਰਥੀ ਦੀ ਦੂਜੇ ਅਥਲੀਟਾਂ ਨਾਲ ਮਿਲ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਜਿਮਨੇਜ਼ੀਅਮ ਕੋਚ ਵੱਲੋਂ ਕੀਤੀ ਕੁੱਟਮਾਰ ਦੇ ਚਲਦੇ ਜਸਪ੍ਰੀਤ ਨਾਮਕ ਇਸ ਐਮ.ਸੀ.ਏ ਦੇ ਵਿਦਿਆਰਥੀ ਦੀ ਨੱਕ ਦੀ ਹੱਡੀ 'ਤੇ ਕਾਫੀ ਸੱਟ ਲੱਗੀ ਹੈ।

ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜਿਮਨੇਜ਼ੀਅਮ ਹਾਲ ਵਿਖੇ ਕੋਚ ਨੇ ਵਿਦਿਆਰਥੀ ਦੀ ਕੀਤੀ ਕੁੱਟਮਾਰ

ਵਿਦਿਆਰਥੀ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਕ ਗਾਰਡ ਨਾਇਬ ਸਿੰਘ ਦਾ ਬੇਟਾ ਹੈ ਅਤੇ ਉਸਦਾ ਇਲਾਜ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਚਲ ਰਿਹਾ ਹੈ। ਇਸ ਸੰਬਧੀ ਗੱਲਬਾਤ ਕਰਦਿਆਂ ਵਿਦਿਆਰਥੀ ਜਸਪ੍ਰੀਤ ਸਿੰਘ ਅਤੇ ਉਸਦੇ ਪਿਤਾ ਅਤੇ ਇਕ ਦੌਸਤ ਨੇ ਦੱਸਿਆ ਕਿ ਜਸਪ੍ਰੀਤ ਵੱਲੋਂ ਜਿਮਨੇਸ਼ੀਅਮ ਹਾਲ ਵਿਚ ਦਾਖਿਲ ਹੋਣ 'ਤੇ ਕੋਚ ਨੂੰ ਪਾਸ ਦਿਖਾਇਆ ਤੇ ਕੋਚ ਵੱਲੋਂ ਹੋਰ ਜਿਮਨਾਸਟਿਕ ਦੇ ਵਿਦਿਆਰਥੀਆਂ ਨਾਲ ਮਿਲ ਕੇ ਉਸਦੀ ਕੁੱਟਮਾਰ ਕੀਤੀ ਗਈ ਹੈ।

ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜਿਮਨੇਜ਼ੀਅਮ ਹਾਲ ਵਿਖੇ ਕੋਚ ਨੇ ਵਿਦਿਆਰਥੀ ਦੀ ਕੀਤੀ ਕੁੱਟਮਾਰ

ਜਿਸ ਨਾਲ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਹੈ ਅਤੇ ਉਸ ਵੱਲੋਂ ਆਰਮੀ ਭਰਤੀ ਲਈ ਜੋ ਮੈਡੀਕਲ ਟੈਸਟ ਦਿੱਤਾ ਜਾਣਾ ਸੀ, ਉਸ ਲਈ ਹੁਣ ਉਹ ਪਾਸ ਨਹੀ ਹੋ ਸਕਦਾ। ਜਿਸ ਦੇ ਚਲਦੇ ਉਨਾਂ ਵੱਲੋਂ ਕੋਚ ਅਤੇ ਉਸਦੇ ਸਾਥੀਆਂ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜਿਮਨੇਜ਼ੀਅਮ ਹਾਲ ਵਿਖੇ ਕੋਚ ਨੇ ਵਿਦਿਆਰਥੀ ਦੀ ਕੀਤੀ ਕੁੱਟਮਾਰ

ਇਸ ਸੰਬਧੀ ਮਾਹਲ ਚੌਕੀ ਦੇ ਇੰਚਾਰਜ ਦਾ ਕਹਿਣਾ ਹੈ ਕਿ ਇਹ ਝਗੜਾ ਬੀਤੀ 30 ਤਾਰੀਕ ਨੂੰ ਹੋਇਆ ਸੀ। ਜਿਸਦੇ ਚਲਦੇ ਸ਼ਿਕਾਇਤ ਦੇ ਅਧਾਰ 'ਤੇ ਅਸੀ ਬਣਦੀ ਕਾਰਵਾਈ ਲਈ ਪੀੜਤ ਜਸਪ੍ਰੀਤ ਜੋ ਕਿ ਐਮ.ਸੀ.ਏ ਦਾ ਵਿਦਿਆਰਥੀ ਹੈ ਦੀ ਐਮ.ਐਲ.ਆਰ ਦੀ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਜਦੋਂ ਵੀ ਰਿਪੋਰਟ ਆਏਗੀ ਅਤੇ ਬਿਆਨਾਂ ਦੇ ਅਧਾਰ 'ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

-PTCNews

adv-img
adv-img