ਸਰਕਾਰ ਦੀ ਪਹਿਲ, ਪੇਂਡੂ ਇਲਾਕਿਆਂ 'ਚ ਮਿਲੇਗਾ ਮੁਫਤ ਇੰਟਰਨੈਟ
TRAI plans to give access to free internet in rural areas: ਸਰਕਾਰ ਦੀ ਪਹਿਲ, ਪੇਂਡੂ ਇਲਾਕਿਆਂ 'ਚ ਮਿਲੇਗਾ ਮੁਫਤ ਇੰਟਰਨੈਟ
ਦੇਸ਼ ਭਰ ਵਿੱਚ ਡਿਜੀਟਾਈਜੇਸ਼ਨ ਨੂੰ ਵਧਾਉਣ ਲਈ ਲੋਕਾਂ ਨੂੰ ਪੇਂਡੂ ਇਲਾਕਿਆਂ ਨੂੰ ਮੁਫਤ ਇੰਟਰਨੈਟ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਬਾਰੇ 'ਚ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਸਰਕਾਰ ਨੂੰ ਕਿਹਾ ਹੈ ਕਿ ਪੇਂਡੂ ਇਲਾਕਿਆਂ 'ਚ ਲੋਕਾਂ ਨੂੰ ਮੁਫਤ ਡਾਟਾ ਦੇਣ ਦੇ ਬਾਰੇ 'ਚ ਵਿਚਾਰ ਕੀਤਾ ਜਾਵੇ ਤਾਂ ਜੋ ਲੋਕ ਵੱਧ ਤੋਂ ਵੱਧ ਡਿਜੀਟਾਈਜੇਸ਼ਨ ਨਾਲ ਜੁੜ ਸਕਣ।
ਉਹਨਾਂ ਕਿਹਾ ਕਿ ਪਿੰਡਾਂ 'ਚ ਅਜੇ ਵੀ ਲੋਕ ਹੁਣ ਵੀ ਇੰਟਰਨੈੱਟ ਦਾ ਖਰਚਾ ਚੁੱਕਣ ਦੇ ਕਾਬਿਲ ਨਹੀਂ ਹਨ ਜਿਸ ਕਾਰਨ ਇਸ ਮਸਲੇ 'ਤੇ ਵਿਚਾਰ ਕਰਨਾ ਜ਼ਰੂਰੀ ਹੈ।
ਸੈਲੂਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ ਆਈ. ਐੱਮ. ਸੀ.- ਡਲਾਇਟ ਦੇ ਦਿੱਤੇ ਡਾਟਾ ਅਨੁਸਾਰ ਅਜੇ ਤੱਕ ਦੇਸ਼ 'ਚ ਸਿਰਫ ੧੬ ਫੀਸਦੀ ਲੋਕਾਂ ਕੋਲ ਇੰਟਨੈਟ ਦੀ ਪਹੁੰਚ ਹੈ ਅਤੇ ਯੂਜ਼ਰ ਬੇਸ ੩੩ ਫੀਸਦੀ ਸਰਵਿਸ ਏਰੀਆ 'ਚ ਸਿਮਟਿਆ ਹੋਇਆ ਹੈ।
ਮਹੀਨਾਵਾਰ ੧੦੦ ਐੱਮ. ਬੀ. ਮਹੀਨਾਵਾਰ ਮੁਫਤ ਡਾਟਾ ਦੇਣ ਲਈ ਯੂਨੀਵਰਸਲ ਸਰਵਿਸਿਜ਼ ਆਬਲੀਗੇਸ਼ਨ ਫੰਡ (ਯੂ. ਐੱਸ. ਓ. ਐੱਫ.) ਦੀ ਮਦਦ ਲਈ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਤੱਕ ਡਿਜੀਟਲ ਦੁਨੀਆਂ ਦੀ ਪਹੁੰਚ ਵਧੇਗੀ ਅਤੇ ਵੱਧ ਤੋਂ ਵੱਧ ਲੋਕ ਡਿਜੀਟਾਈਜੇਸ਼ਨ ਨਾਲ ਜੁੜ ਸਕਣਗੇ।
—PTC News