World Cup 2023 Final: ਵਿਸ਼ਵ ਕੱਪ ਫਾਈਨਲ 'ਚ ਟੀਮ ਇੰਡੀਆ ਦੀ ਹਾਰ ਤੋਂ ਦੁਖੀ ਬੱਚਾ, ਮਾਂ ਦੇ ਗਲੇ ਲਗ ਰੋਇਆ, ਵੇਖੋ ਵੀਡੀਓ
Viral Video: ਵਿਸ਼ਵ ਕੱਪ ਦਾ ਫਾਈਨਲ ਮੈਚ 19 ਨਵੰਬਰ ਐਤਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਟੀਮ ਇੰਡੀਆ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫਾਈਨਲ 'ਚ ਮਿਲੀ ਹਾਰ ਤੋਂ ਭਾਰਤੀ ਪ੍ਰਸ਼ੰਸਕ ਕਾਫੀ ਦੁਖੀ ਹਨ। ਸੋਸ਼ਲ ਮੀਡੀਆ 'ਤੇ ਅਜਿਹੇ ਕਈ ਵੀਡੀਓ ਸਾਹਮਣੇ ਆਏ ਹਨ, ਜੋ ਦਿਲ ਦਹਿਲਾ ਦੇਣ ਵਾਲੇ ਹਨ। ਅਜਿਹਾ ਹੀ ਇਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਟੀਮ ਇੰਡੀਆ ਦੀ ਹਾਰ ਤੋਂ ਇਕ ਛੋਟਾ ਫੈਨ ਕਾਫੀ ਦੁਖੀ ਹੈ। ਉਹ ਆਪਣੀ ਮਾਂ ਨੂੰ ਚਿੰਬੜ ਕੇ ਰੋ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਅਫਸੋਸ ਪ੍ਰਗਟ ਕਰ ਰਹੇ ਹਨ। ਇਸ ਵੀਡੀਓ 'ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।
A little kid cried on team India's defeat. ????pic.twitter.com/ffs3NAQxoD
— Mufaddal Vohra (@mufaddal_vohra) November 20, 2023
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਟੀਵੀ ਸਕ੍ਰੀਨ 'ਤੇ ਟੀਮ ਇੰਡੀਆ ਨੂੰ ਹਾਰਦਾ ਦੇਖ ਰਿਹਾ ਹੈ। ਇਸ ਤੋਂ ਬਾਅਦ ਉਹ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਆਪਣੀ ਮਾਂ ਦੇ ਕੋਲ ਗਿਆ ਅਤੇ ਕੁਝ ਦਿਲਾਸਾ ਲਈ ਉਸ ਨੂੰ ਗਲੇ ਲਗਾ ਲਿਆ। ਵੀਡੀਓ 'ਚ ਭਾਰਤ ਦੀ ਹਾਰ ਤੋਂ ਬਾਅਦ ਇਕ ਬੱਚਾ ਰੋਂਦਾ ਦਿਖਾਈ ਦੇ ਰਿਹਾ ਹੈ। ਉਸ ਦੀ ਮਾਂ ਬੱਚੇ ਦੇ ਹੰਝੂ ਪੂੰਝਦੀ ਹੋਈ ਅਤੇ ਹਾਰ 'ਤੇ ਉਨ੍ਹਾਂ ਨੂੰ ਦਿਲਾਸਾ ਦਿੰਦੀ ਨਜ਼ਰ ਆਈ। ਇਸ ਦੇ ਨਾਲ ਹੀ ਇਹ ਦੋਵੇਂ ਟੀਮ ਇੰਡੀਆ ਦਾ ਹੌਸਲਾ ਵਧਾਉਣ ਲਈ ਜਰਸੀ ਪਹਿਨ ਕੇ ਵੀ ਨਜ਼ਰ ਆਏ। ਇਸ ਵੀਡੀਓ ਨੂੰ ਐਕਸ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ 'ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।
ਵਾਇਰਲ ਹੋ ਰਹੀ ਇਸ ਵੀਡੀਓ 'ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਨਹੀਂ ਬੇਟਾ, ਇਹ ਇਕ ਗੇਮ ਹੈ। ਕੋਈ ਗੱਲ ਨਹੀਂ, ਅਗਲੀ ਵਾਰ ਅਸੀਂ ਜਿੱਤਾਂਗੇ। ਇਕ ਹੋਰ ਯੂਜ਼ਰ ਨੇ ਲਿਖਿਆ, 'ਸੱਚਮੁੱਚ ਦਿਲ ਤੋੜਨ ਵਾਲੀ ਵੀਡੀਓ।'
- PTC NEWS