Tomato Price: ਟਮਾਟਰ ਦੀਆਂ ਕੀਮਤਾਂ 'ਚ ਜਲਦ ਹੀ ਕਮੀ ਆਵੇਗੀ!
Tomato Price: ਦੇਸ਼ 'ਚ ਟਮਾਟਰ ਦੀਆਂ ਕੀਮਤਾਂ ਉੱਚ ਪੱਧਰ 'ਤੇ ਹਨ। ਦੇਸ਼ ਦੀਆਂ ਕਈ ਥਾਵਾਂ 'ਤੇ ਇਕ ਕਿਲੋ ਟਮਾਟਰ ਦੀ ਕੀਮਤ 160 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਦੌਰਾਨ ਸਰਕਾਰ ਨੂੰ ਉਮੀਦ ਹੈ ਕਿ ਟਮਾਟਰ ਦੀਆਂ ਕੀਮਤਾਂ ਜਲਦੀ ਹੀ ਸਥਿਰ ਹੋ ਜਾਣਗੀਆਂ। ਇਸ ਦੇ ਨਾਲ ਹੀ ਇਹ ਯਕੀਨੀ ਬਣਾਉਣ ਲਈ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਕੇਂਦਰ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਟਮਾਟਰ ਦੀਆਂ ਕੀਮਤਾਂ 'ਚ ਕਮੀ ਆਵੇਗੀ। ਮੀਡੀਆਂ ਰਿਪੋਰਟਾਂ ਦੇ ਅਨੁਸਾਰ, ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕਿਹਾ ਕਿ ਹਰ ਸਾਲ ਜੂਨ-ਜੁਲਾਈ ਵਿੱਚ ਮੌਸਮੀ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ, ਵਾਢੀ ਦੀ ਸ਼ੁਰੂਆਤ ਵਿੱਚ ਅਗਸਤ ਵਿੱਚ ਇਨ੍ਹਾਂ ਨੂੰ ਘਟਾ ਦਿੱਤਾ ਜਾਂਦਾ ਹੈ। ਟਮਾਟਰ ਦੀਆਂ ਕੀਮਤਾਂ ਕੁਝ ਸਮੇਂ 'ਚ ਹੇਠਾਂ ਆ ਜਾਣਗੀਆਂ। ਉਂਝ ਉਨ੍ਹਾਂ ਇਹ ਵੀ ਕਿਹਾ ਕਿ ਜੂਨ ਤੋਂ ਅਗਸਤ ਅਤੇ ਅਕਤੂਬਰ ਤੋਂ ਨਵੰਬਰ ਵਿੱਚ ਟਮਾਟਰਾਂ ਦੀ ਪੈਦਾਵਾਰ ਘੱਟ ਹੁੰਦੀ ਹੈ।
ਟਮਾਟਰ ਦੀਆਂ ਕੀਮਤਾਂ ਕਿਉਂ ਵਧੀਆਂ?
ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕਿਹਾ ਕਿ ਦਿੱਲੀ ਐਨਸੀਆਰ ਨੂੰ ਕੀਮਤਾਂ ਹੇਠਾਂ ਆਉਣ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਤਾਜ਼ਾ ਉਤਪਾਦ ਕੁਝ ਦਿਨਾਂ ਵਿੱਚ ਇਸ ਖੇਤਰ ਵਿੱਚ ਪਹੁੰਚਣ ਦੀ ਉਮੀਦ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਨੇ ਕਿਹਾ ਕਿ ਜਲਵਾਯੂ ਤਬਦੀਲੀ ਕਾਰਨ ਟਮਾਟਰਾਂ ਦੀ ਕੀਮਤ ਵਧੀ ਹੈ। ਉਨ੍ਹਾਂ ਕਿਹਾ ਕਿ ਮੌਸਮ ਦੀ ਖਰਾਬੀ ਕਾਰਨ ਟਮਾਟਰਾਂ ਦੀ ਸਪਲਾਈ ਵਿੱਚ ਰੁਕਾਵਟ ਆ ਰਹੀ ਹੈ।
ਜਲਦੀ ਖਰਾਬ ਹੋਣ ਕਾਰਨ ਕੀਮਤਾਂ ਵਧ ਗਈਆਂ
ਸਕੱਤਰ ਨੇ ਕਿਹਾ ਕਿ ਟਮਾਟਰਾਂ ਦੇ ਜਲਦੀ ਖਰਾਬ ਹੋਣ ਨੂੰ ਮੌਸਮੀ ਕੀਮਤਾਂ ਵਿੱਚ ਵਾਧੇ ਦਾ ਇੱਕ ਹੋਰ ਕਾਰਨ ਦੱਸਿਆ ਗਿਆ ਹੈ। ਸਰਕਾਰ ਨੇ ਟਮਾਟਰਾਂ ਦੇ ਪ੍ਰੀ-ਪ੍ਰੋਡਕਸ਼ਨ, ਵਾਢੀ, ਸਟੋਰੇਜ ਅਤੇ ਕੀਮਤ ਨਿਰਧਾਰਨ ਲਈ ਲਾਗਤਾਂ 'ਤੇ 'ਟਮਾਟਰ ਗ੍ਰੈਂਡ ਚੈਲੇਂਜ 2023' ਦੀ ਸ਼ੁਰੂਆਤ ਕੀਤੀ ਹੈ।
- PTC NEWS