Thu, Dec 12, 2024
Whatsapp

ਜੁਗਾੜੂ ਰੇਹੜੀਆਂ 'ਤੇ ਪਾਬੰਦੀ ਨਾਲ ਹਜ਼ਾਰਾਂ ਲੋਕ ਹੋਣਗੇ ਬੇਰੁਜ਼ਗਾਰ : ਡਾ. ਦਲਜੀਤ ਸਿੰਘ ਚੀਮਾ

Reported by:  PTC News Desk  Edited by:  Ravinder Singh -- April 23rd 2022 05:47 PM
ਜੁਗਾੜੂ ਰੇਹੜੀਆਂ 'ਤੇ ਪਾਬੰਦੀ ਨਾਲ ਹਜ਼ਾਰਾਂ ਲੋਕ ਹੋਣਗੇ ਬੇਰੁਜ਼ਗਾਰ : ਡਾ. ਦਲਜੀਤ ਸਿੰਘ ਚੀਮਾ

ਜੁਗਾੜੂ ਰੇਹੜੀਆਂ 'ਤੇ ਪਾਬੰਦੀ ਨਾਲ ਹਜ਼ਾਰਾਂ ਲੋਕ ਹੋਣਗੇ ਬੇਰੁਜ਼ਗਾਰ : ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਵਿਚ ਜੁਗਾੜ ਰੇਹੜੀ ਉਤੇ ਪਾਬੰਦੀ ਦੇ ਆਪਣੇ ਹੁਕਮ ਵਾਪਸ ਲਵੇ ਕਿਉਂਕਿ ਇਸ ਫੈਸਲੇ ਨਾਲ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਜਾਣਗੇ। ਜੁਗਾੜੂ ਰੇਹੜੀਆਂ 'ਤੇ ਪਾਬੰਦੀ ਨਾਲ ਹਜ਼ਾਰਾਂ ਲੋਕ ਹੋਣਗੇ ਬੇਰੁਜ਼ਗਾਰ : ਡਾ. ਦਲਜੀਤ ਸਿੰਘ ਚੀਮਾਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੁਗਾੜ ਰੇਹੜੀ ਉਤੇ ਪਾਬੰਦੀ ਦੇ ਫ਼ੈਸਲੇ ਨਾਲ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ ਜਿਨ੍ਹਾਂ ਨੇ ਸਵੈਰੁਜ਼ਗਾਰ ਲਈ ਤਰੀਕੇ ਅਪਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸਬਜ਼ੀਆਂ ਵੇਚਦੇ ਹਨ, ਸ਼ਹਿਰਾਂ ਵਿੱਚ ਕੂੜਾ ਇਕੱਠਾ ਕਰਦੇ ਹਨ ਤੇ ਆਪ ਬਣਾਈ ਸਹੂਲਤ ਵੱਖ-ਵੱਖ ਵਸਤਾਂ ਇਕ ਥਾਂ ਤੋਂ ਦੂਜੀ ਥਾਂ ਲਿਜਾਉਣ ਲਈ ਵਰਤਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਫੈਸਲੇ ਨਾਲ ਅਜਿਹੇ ਲੋਕਾਂ ਨੂੰ ਸਿੱਧੀ ਮਾਰ ਪਵੇਗੀ ਤੇ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਜਾਣਗੇ। ਜੁਗਾੜੂ ਰੇਹੜੀਆਂ 'ਤੇ ਪਾਬੰਦੀ ਨਾਲ ਹਜ਼ਾਰਾਂ ਲੋਕ ਹੋਣਗੇ ਬੇਰੁਜ਼ਗਾਰ : ਡਾ. ਦਲਜੀਤ ਸਿੰਘ ਚੀਮਾਅਕਾਲੀ ਆਗੂ ਨੇ ਕਿਹਾ ਕਿ ਅਜਿਹੇ ਨਿਯਮ ਲਾਗੂ ਕਰਨ ਦੇ ਹੁਕਮ ਜਾਰੀ ਕਰਨ ਤੋਂ ਪਹਿਲਾਂ ਸਰਕਾਰ ਨੂੰ ਜ਼ਮੀਨੀ ਹਕੀਕਤ ਦਾ ਪਤਾ ਲਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿਨਾਂ ਜ਼ਮੀਨੀ ਹਕੀਕਤ ਦਾ ਪਤਾ ਕੀਤਿਆਂ ਅਜਿਹੇ ਹੁਕਮ ਜਾਰੀ ਕਰਨੇ ਸਿਹਤਮੰਦ ਪ੍ਰਸ਼ਾਸਨ ਦੀ ਨਿਸ਼ਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੁਗਾੜ ਰੇਹੜੀ ਉਤੇ ਪਾਬੰਦੀ ਦੇ ਹੁਕਮ ਜਾਰੀ ਕਰਨ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੂੰ ਇਹ ਸਾਧਨ ਵਰਤ ਰਹੇ ਲੋਕਾਂ ਵਾਸਤੇ ਰੁਜ਼ਗਾਰ ਦੇ ਬਦਲਵੇਂ ਮੌਕੇ ਪੈਦਾ ਕਰਨੇ ਚਾਹੀਦੇ ਸਨ। ਜੁਗਾੜੂ ਰੇਹੜੀਆਂ 'ਤੇ ਪਾਬੰਦੀ ਨਾਲ ਹਜ਼ਾਰਾਂ ਲੋਕ ਹੋਣਗੇ ਬੇਰੁਜ਼ਗਾਰ : ਡਾ. ਦਲਜੀਤ ਸਿੰਘ ਚੀਮਾਉਨ੍ਹਾਂ ਨੇ ਕਿਹਾ ਕਿ ਸਰਕਾਰ ਬੁਨਿਆਦੀ ਮੁਸ਼ਕਿਲ ਦਾ ਅਧਿਐਨ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜੁਗਾੜ ਰੇਹੜੀਆਂ ਉਤੇ ਪਾਬੰਦੀ ਦੇ ਇਹ ਹੁਕਮ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਇਕ ਵਾਰ ਫਿਰ ਤੋਂ ਸਾਬਤ ਹੋ ਗਿਆ ਹੈ ਕਿ ਸਰਕਾਰ ਦਾ ਪ੍ਰਸ਼ਾਸਨ ਉਤੇ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਚੰਗਾ ਹੁੰਦਾ ਜੇ ਮੁੱਖ ਮੰਤਰੀ ਇਹ ਹੁਕਮ ਲਾਗੂ ਕਰਨ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਜ਼ਮੀਨੀ ਹਕੀਕਤ ਬਾਰੇ ਫੀਡਬੈਕ ਲੈ ਲੈਂਦੇ। ਇਹ ਵੀ ਪੜ੍ਹੋ : ਨੌਜਵਾਨ 'ਤੇ ਕ੍ਰਿਪਾਨਾਂ ਤੇ ਗੰਡਾਸਿਆਂ ਨਾਲ ਕੀਤਾ ਜਾਨਲੇਵਾ ਹਮਲਾ


Top News view more...

Latest News view more...

PTC NETWORK