ਚਿੱਟਾ ਹੋ ਗਿਆ ਲਹੂ ! ਭਰਾ ਨੇ ਭਰਾ ਨੂੰ ਮਾਰੀ ਗੋਲ਼ੀ, ਜਾਣੋ ਕੀ ਸੀ ਵਜ੍ਹਾ
ਮੁੱਲਾਂਪੁਰ ਦਾਖਾ: ਅਕਸਰ ਹੀ ਕਿਹਾ ਜਾਂਦਾ ਹੈ ਕਿ ਭਰਾਵਾਂ ਦਾ ਰਿਸ਼ਤਾ ਬਹੁਤ ਪਿਆਰਾ ਤੇ ਮਜ਼ਬੂਤ ਹੁੰਦਾ ਹੈ, ਪਰ ਮੁੱਲਾਂਪੁਰ ਦਾਖਾ ਦੇ ਪਿੰਡ ਜਾਂਗਪੁਰ ਤੋਂ ਜੋ ਖਬਰ ਨਿਕਲ ਕੇ ਸ੍ਹਾਮਣੇ ਆਈ ਹੈ, ਉਹ ਕਈ ਸਵਾਲ ਖੜੇ ਕਰ ਰਹੀ ਹੈ। ਦਰਅਸਲ, ਇਥੇ ਜ਼ਮੀਨੀ ਵਿਵਾਦ ਦੇ ਚੱਲਦੇ ਇਕ ਭਰਾ ਨੇ ਦੂਜੇ ਭਰਾ ਅਤੇ ਭਤੀਜੇ ’ਤੇ ਗੋਲੀਆਂ ਚਲਾ ਦਿਤੀਆਂ। ਇਸ ਖੂਨੀ ਵਾਰਦਾਤ ਵਿਚ ਦੋਵੇਂ ਜ਼ਖਮੀ ਹੋ ਗਏ ਅਤੇ ਗੋਲੀਆਂ ਚਲਾਉਣ ਵਾਲਾ ਮੌਕੇ ਤੋਂ ਫਰਾਰ ਹੋ ਗਿਆ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਸ਼ੇਰ ਸਿੰਘ ਦਾ ਆਪਣੇ ਭਰਾ ਅਮਰੀਕ ਸਿੰਘ ਨਾਲ ਥੋੜੀ ਜਿਹੀ ਜ਼ਮੀਨ ਨੂੰ ਲੈ ਕੇ ਕਾਫੀ ਲੜਾਈ ਝਗੜਾ ਰਹਿੰਦਾ ਸੀ ਅਤੇ ਇਸੇ ਝਗੜੇ ਦੇ ਚੱਲਦੇ ਸ਼ੇਰ ਸਿੰਘ ਨੇ ਆਪਣੇ ਭਰਾ ਅਮਰੀਕ ਸਿੰਘ ਅਤੇ ਉਸਦੇ ਪੁੱਤਰ ਹਾਕਮ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ।
ਹੋਰ ਪੜ੍ਹੋ:ਕਿੱਥੇ ਗਈ ਇਨਸਾਨੀਅਤ ? ਜ਼ਿੰਦਾ ਕਤੂਰੇ ਨੂੰ ਤਪਦੇ ਤੰਦੂਰ ‘ਚ ਸੁੱਟਿਆ, ਦੇਖੋ ਤਸਵੀਰਾਂ
ਉਧਰ ਥਾਣਾ ਦਾਖਾ ਦੇ ਐੱਸ. ਐੱਚ. ਓ. ਮੁਤਾਬਕ ਜ਼ਖਮੀਆਂ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਭੇਜਿਆ ਗਿਆ ਹੈ, ਜਿਥੇ ਫਿਲਹਾਲ ਦੋਵਾਂ ਦੀ ਹਾਲਤ ਸਥਿਰ ਹੈ ਅਤੇ ਗੋਲੀਆਂ ਚਲਾਉਣ ਵਾਲਾ ਅਜੇ ਫਰਾਰ ਹੈ, ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਜ਼ਿਕਰ ਏ ਖਾਸ ਹੈ ਕਿ ਪੰਜਾਬ 'ਚ ਅਜਿਹੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਤਰਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਭਰਾ ਹੀ ਭਰਾ ਦਾ ਕਾਤਲ ਬਣ ਗਿਆ।
-PTC News