ਜਾਣੋ, ਬਰੈਂਪਟਨ ਵਿਖੇ ਇਕ ਘਰ 'ਚ ਹੋਏ ਧਮਾਕੇ ਦੀ ਅਸਲ ਵਜ੍ਹਾ ! (ਵੀਡੀਓ)
ਜਾਣੋ, ਬਰੈਂਪਟਨ ਵਿਖੇ ਇਕ ਘਰ 'ਚ ਹੋਏ ਧਮਾਕੇ ਦੀ ਅਸਲ ਵਜ੍ਹਾ ! (ਵੀਡੀਓ),ਬਰੈਂਪਟਨ: ਬਰੈਂਪਟਨ ਦੇ ਇਕ ਮਕਾਨ ਵਿਚ ਹੋਏ ਧਮਾਕੇ ਕਾਰਨ ਪੰਜ ਸਾਲ ਦਾ ਬੱਚਾ ਬੁਰੀ ਤਰਾਂ ਝੁਲਸ ਗਿਆ, ਜਦੋਂ ਕਿ ਤਿੰਨ ਹੋਰ ਮਾਮੂਲੀ ਤੌਰ 'ਤੇ ਜ਼ਖ਼ਮੀ ਹੋ ਗਏ। ਇਸ ਮਾਮਲੇ ਮਾਮਲੇ ਦੀ ਜਾਂਚ ਮਗਰੋਂ ਸਾਹਮਣੇ ਆਇਆ ਹੈ ਕਿ ਸਬੰਧਿਤ ਪਰਿਵਾਰ ਘਰ 'ਚ ਸ਼ਰਾਬ ਕੱਢ ਰਿਹਾ ਸੀ ਅਤੇ ਉਸ ਸਮੇਂ ਕੋਈ ਗੜਬੜੀ ਹੋਣ ਕਾਰਨ ਧਮਾਕਾ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਮੰਗਲਵਾਰ ਬਾਅਦ ਦੁਪਹਿਰ ਹੰਬਰਵੈਸਟ ਪਾਰਕਵੇਅ ਅਤੇ ਕੌਟਰੈਲ ਬੁਲੇਵਾਰਡ ਨੇੜੇ ਹਰਡਵਿਕ ਸਟ੍ਰੀਟ ਦੇ ਇਕ ਮਕਾਨ 'ਚ ਹੋਇਆ। ਪੀਲ ਪੈਰਾਮੈਡਿਕਸ ਵੱਲੋਂ ਪੰਜ ਸਾਲ ਦੇ ਬੱਚੇ ਸਣੇ ਚਾਰ ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ,ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
ਹੋਰ ਪੜ੍ਹੋ:ਭਾਰਤ-ਪਾਕਿ ਮੈਚ ਦੌਰਾਨ 2 ਦਿਲ ਹੋਏ ਇੱਕ, ਵਿਆਹ ਤੱਕ ਪਹੁੰਚੀ ਗੱਲ, ਵੀਡੀਓ ਵਾਇਰਲ
ਮਕਾਨ ਦੀਆਂ ਤਸਵੀਰਾਂ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਧਮਾਕਾ ਕਿੰਨਾ ਜ਼ਬਰਦਸਤ ਸੀ, ਜਿਸ ਮਗਰੋਂ ਮਕਾਨ ਦੇ ਪਿਛਲੇ ਹਿੱਸੇ ਵਿਚ ਮਲਬਾ ਖਿੰਡ ਗਿਆ।
-PTC News