Advertisment

ਇੰਦੌਰ ਪੁਲਿਸ ਦੀ ਵੈੱਬਸਾਈਟ ਹੈਕ, ਪ੍ਰਧਾਨ ਮੰਤਰੀ ਬਾਰੇ ਵਰਤੀ ਇਤਰਾਜ਼ਯੋਗ ਸ਼ਬਦਾਵਲੀ

author-image
Baljit Singh
New Update
ਇੰਦੌਰ ਪੁਲਿਸ ਦੀ ਵੈੱਬਸਾਈਟ ਹੈਕ, ਪ੍ਰਧਾਨ ਮੰਤਰੀ ਬਾਰੇ ਵਰਤੀ ਇਤਰਾਜ਼ਯੋਗ ਸ਼ਬਦਾਵਲੀ
Advertisment
publive-image ਇੰਦੌਰ: ਹੈਕਰਾਂ ਨੇ ਇੰਦੌਰ ਪੁਲਿਸ ਦੀ ਵੈੱਬਸਾਈਟ ’ਚ ਸੰਨ੍ਹ ਲਾ ਕੇ ਇਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਤਰਾਜ਼ਯੋਗ ਗੱਲ ਨਾਲ ‘ਫਰੀ ਕਸ਼ਮੀਰ’ ਅਤੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਇੰਦੌਰ ਪੁਲਿਸ ਦੀ ਵੈੱਬਸਾਈਟ ਦੇ ‘ਕਾਨਟੈਕਟ ਅਸ’ (ਸਾਡੇ ਨਾਲ ਸੰਪਰਕ ਕਰੋ) ਭਾਗ ’ਚ ਸੀਨੀਅਰ ਅਧਿਕਾਰੀਆਂ ਦੇ ਵੇਰਵੇ ਦੇ ਪੇਜ਼ ’ਤੇ ਸਾਈਬਰ ਹਮਲਾ ਕੀਤਾ ਗਿਆ। ਪੜੋ ਹੋਰ ਖਬਰਾਂ:
Advertisment
ਭਾਰਤ ‘ਚ ਸਤੰਬਰ ਮਹੀਨੇ ਤੋਂ ਹੋਵੇਗਾ ਰੂਸ ਦੀ ਕੋਰੋਨਾ ਵੈਕਸੀਨ ‘ਸਪੂਤਨਿਕ ਵੀ’ ਦਾ ਉਤਪਾਦਨ ਇਸ ਪੇਜ਼ ’ਤੇ ਸੂਬੇ ਦੇ ਪੁਲਸ ਜਨਰਲ ਡਾਇਰੈਕਟਰ (ਡੀ. ਜੀ. ਪੀ.), ਇੰਦੌਰ ਜ਼ੋਨ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ. ਜੀ.) ਅਤੇ ਹੋਰ ਆਲਾ ਅਧਿਕਾਰੀਆਂ ਦੇ ਨਾਂ, ਅਹੁਦੇ ਦੇ ਨਾਂ ਅਤੇ ਉਨ੍ਹਾਂ ਦੇ ਫੋਨ ਨੰਬਰਾਂ ਦਾ ਬਿਊਰਾ ਹੁੰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ‘ਮੁਹੰਮਦ ਬਿਲਾਲ ਟੀਮ ਪੀ. ਸੀ. ਈ.’ ਨੇ ਇੰਦੌਰ ਪੁਲਿਸ ਦੀ ਵੈੱਬਸਾਈਟ ’ਤੇ ਬਕਾਇਦਾ ਸੰਦੇਸ਼ ਅਤੇ ਨਾਅਰੇ ਲਿਖ ਦਿੱਤੇ। ਇੰਦੌਰ ਪੁਲਿਸ ਦੀ ਵੈੱਬਸਾਈਟ ਦੇ ਰੱਖ-ਰਖਾਅ ਦਾ ਜ਼ਿੰਮਾ ਅਪਰਾਧ ਰੋਕੂ ਸ਼ਾਖਾ ਕੋਲ ਹੈ। ਪੜੋ ਹੋਰ ਖਬਰਾਂ: ਟੋਕੀਓ ਓਲੰਪਿਕ 'ਚ ਗੋਲਡ ਮੈਡਲ ਜਿੱਤਣ ਵਾਲੇ ਯੂ.ਪੀ. ਦੇ ਖਿਡਾਰੀਆਂ ਨੂੰ ਇਨਾਮ 'ਚ ਮਿਲਣਗੇ 6 ਕਰੋੜ ਰੁਪਏ ਸ਼ਾਖਾ ਦੇ ਐਡੀਸ਼ਨਲ ਪੁਲਿਸ ਸੁਪਰਡੈਂਟ (ਏ. ਐੱਸ. ਪੀ.) ਗੁਰੂ ਪ੍ਰਸਾਦ ਪਾਰਾਸ਼ਰ ਨੇ ਦੱਸਿਆ ਕਿ ਤਕਨੀਕੀ ਜਾਣਕਾਰਾਂ ਦੀ ਮਦਦ ਨਾਲ ਵੈੱਬਸਾਈਟ ਨੂੰ ਇਸ ਦੇ ਮੂਲ ਰੂਪ ’ਚ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੈਕਰਾਂ ਬਾਰੇ ਵਿਸਥਾਰ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਉੱਚਿਤ ਕਮਦ ਚੁੱਕੇ ਜਾਣਗੇ। ਪੜੋ ਹੋਰ ਖਬਰਾਂ: ਵਾਤਾਵਰਣ ‘ਚ 52 ਫੀਸਦੀ ਪ੍ਰਦੂਸ਼ਣ ਸਿਰਫ 25 ਸ਼ਹਿਰਾਂ ਤੋਂ, ਇਕੱਲੇ ਚੀਨ ਦੇ ਹਨ 23 ਸ਼ਹਿਰ -PTC News publive-image-
cyber-attack-on-indore-police-website
Advertisment

Stay updated with the latest news headlines.

Follow us:
Advertisment