Advertisment

ਡੇਰਾ ਬਾਬਾ ਨਾਨਕ 'ਚ ਬਦਲਿਆ ਮੌਸਮ ਦਾ ਮਿਜਾਜ਼ ,ਪੰਜਾਬ ਸਰਕਾਰ ਵੱਲੋਂ ਲਾਈ ਟੈਂਟ ਸਿਟੀ ਹੋਈ ਜਲ-ਥਲ

author-image
Shanker Badra
Updated On
New Update
ਡੇਰਾ ਬਾਬਾ ਨਾਨਕ 'ਚ ਬਦਲਿਆ ਮੌਸਮ ਦਾ ਮਿਜਾਜ਼ ,ਪੰਜਾਬ ਸਰਕਾਰ ਵੱਲੋਂ ਲਾਈ ਟੈਂਟ ਸਿਟੀ ਹੋਈ ਜਲ-ਥਲ
Advertisment
ਡੇਰਾ ਬਾਬਾ ਨਾਨਕ 'ਚ ਬਦਲਿਆ ਮੌਸਮ ਦਾ ਮਿਜਾਜ਼ ,ਪੰਜਾਬ ਸਰਕਾਰ ਵੱਲੋਂ ਲਾਈ ਟੈਂਟ ਸਿਟੀ ਹੋਈ ਜਲ-ਥਲ:ਡੇਰਾ ਬਾਬਾ ਨਾਨਕ : ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ 'ਚ ਅੱਜ ਦੁਪਹਿਰ ਤੋਂ ਬਾਅਦ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਦੇ ਬਦਲੇ ਮਿਜ਼ਾਜ ਕਾਰਨ ਜਿੱਥੇ ਪ੍ਰਬੰਧਕਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਵਿਖਾਈ ਦੇ ਰਹੀ ਹੈ, ਉੱਥੇ ਹੀ ਇਸ ਕਾਰਨ ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਮੀਂਹ ਨਾਲ ਹਰ ਪਾਸੇ ਚਿੱਕੜ ਵਿਖਾਈ ਦੇ ਰਿਹਾ ਹੈ। Dera Baba Nanak Rain Water Tent City by the Punjab Government ਡੇਰਾ ਬਾਬਾ ਨਾਨਕ 'ਚ ਬਦਲਿਆ ਮੌਸਮ ਦਾ ਮਿਜਾਜ਼ ,ਪੰਜਾਬ ਸਰਕਾਰ ਵੱਲੋਂ ਲਾਈ ਟੈਂਟ ਸਿਟੀ ਹੋਈ ਜਲ-ਥਲ ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਬਾਬਾ ਨਾਨਕ 'ਚ ਪੰਜਾਬ ਸਰਕਾਰ ਵੱਲੋਂ 4.2 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਟੈਂਟ ਸਿਟੀ ਇਸ ਵੇਲੇ ਜਲ-ਥਲ ਹੋ ਗਈ ਹੈ। ਇਸ ਮੀਂਹ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ,ਕਿਉਂਕਿ ਟੈਂਟ ਸਿਟੀ ਅੰਦਰ ਵੀ ਮੀਂਹ ਦਾ ਪਾਣੀ ਖੜ੍ਹਾ ਹੈ। ਜਿਸ ਕਾਰਨ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰਨੇ ਪਏ ਹਨ। Dera Baba Nanak Rain Water Tent City by the Punjab Government ਡੇਰਾ ਬਾਬਾ ਨਾਨਕ 'ਚ ਬਦਲਿਆ ਮੌਸਮ ਦਾ ਮਿਜਾਜ਼ ,ਪੰਜਾਬ ਸਰਕਾਰ ਵੱਲੋਂ ਲਾਈ ਟੈਂਟ ਸਿਟੀ ਹੋਈ ਜਲ-ਥਲ ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ 'ਡੇਰਾ ਬਾਬਾ ਨਾਨਕ ਉਤਸਵ' ਮਨਾਇਆ ਜਾ ਰਿਹਾ ਹੈ ਅਤੇ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਦੀ ਸ਼ੁਰੂਆਤ ਨੂੰ ਲੈ ਕੇ ਦੋਹਾਂ ਥਾਵਾਂ 'ਤੇ ਸੰਗਤਾਂ ਲਈ ਵੱਡੇ ਪ੍ਰਬੰਧ ਕੀਤੇ ਜਾ ਰਹੇ ਸਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment