ਗਾਜ਼ੀਆਬਾਦ 'ਚ ਫਲਾਈਓਵਰ ਤੋਂ ਨੀਚੇ ਸੜਕ 'ਤੇ ਡਿੱਗੀ ਬੱਸ , ਬਾਈਕ ਸਵਾਰ ਦੀ ਮੌਤ ਅਤੇ 3 ਜ਼ਖਮੀ
ਗਾਜ਼ੀਆਬਾਦ : ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਦੇ ਕੋਤਵਾਲੀ ਖੇਤਰ ਵਿੱਚ ਅਚਾਨਕ ਉਸ ਸਮੇਂ ਅਫ਼ੜਾ ਤਫ਼ੜੀ ਪੈਦਾ ਹੋ ਗਿਆ , ਜਦੋਂ ਭਾਟੀਆ ਮੋੜ ਫਲਾਈਓਵਰ 'ਤੇ ਰੇਲਿੰਗ ਤੋੜਦੀ ਹੋਈ ਯਾਤਰੀਆਂ ਨਾਲ ਭਰੀ ਬੱਸ ਹੇਠਾਂ ਡਿੱਗ ਗਈ। ਜਿਵੇਂ ਹੀ ਇਹ ਭਿਆਨਕ ਹਾਦਸਾ ਵਾਪਰਿਆ, ਪੂਰੇ ਇਲਾਕੇ ਵਿੱਚ ਭਗਦੜ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਸੜਕ ਤੋਂ ਹੇਠਾਂ ਜਾ ਰਹੇ ਇੱਕ ਬਾਈਕ ਸਵਾਰ ਨੂੰ ਬੱਸ ਨੇ ਕੁਚਲ ਦਿੱਤਾ ਹੈ।
ਗਾਜ਼ੀਆਬਾਦ 'ਚ ਫਲਾਈਓਵਰ ਤੋਂ ਨੀਚੇ ਸੜਕ 'ਤੇ ਡਿੱਗੀ ਬੱਸ , ਬਾਈਕ ਸਵਾਰ ਦੀ ਮੌਤ ਅਤੇ 3 ਜ਼ਖਮੀ
ਇਸ ਹਾਦਸੇ ਦੌਰਾਨ 3 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਜਾਣਕਾਰੀ ਅਨੁਸਾਰ ਇਹ ਬੱਸ ਸ਼ਿਵ ਟੂਰ ਐਂਡ ਟ੍ਰੈਵਲ ਦੀ ਹੈ। ਇਸ ਹਾਦਸੇ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਸਨ। ਬੱਸ ਨੋਇਡਾ ਤੋਂ ਦਫਤਰੀ ਕਰਮਚਾਰੀਆਂ ਨਾਲ ਵਾਪਸ ਆ ਰਹੀ ਸੀ।
ਗਾਜ਼ੀਆਬਾਦ 'ਚ ਫਲਾਈਓਵਰ ਤੋਂ ਨੀਚੇ ਸੜਕ 'ਤੇ ਡਿੱਗੀ ਬੱਸ , ਬਾਈਕ ਸਵਾਰ ਦੀ ਮੌਤ ਅਤੇ 3 ਜ਼ਖਮੀ
ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਸ ਨੀਚੇ ਸੜਕ 'ਤੇ ਡਿੱਗੀ ਤਾਂ ਜ਼ੋਰਦਾਰ ਆਵਾਜ਼ ਆਈ, ਜੋ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ। ਇਸ ਹਾਦਸੇ ਨਾਲ ਜੁੜੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਸ 'ਚ ਯਾਤਰੀਆਂ ਨੂੰ ਪਲਟੀ ਹੋਈ ਬੱਸ ਦੇ ਟੁੱਟੇ ਸ਼ੀਸ਼ਿਆਂ 'ਚੋਂ ਬਾਹਰ ਆਉਂਦੇ ਦੇਖਿਆ ਜਾ ਸਕਦਾ ਹੈ।
ਗਾਜ਼ੀਆਬਾਦ 'ਚ ਫਲਾਈਓਵਰ ਤੋਂ ਨੀਚੇ ਸੜਕ 'ਤੇ ਡਿੱਗੀ ਬੱਸ , ਬਾਈਕ ਸਵਾਰ ਦੀ ਮੌਤ ਅਤੇ 3 ਜ਼ਖਮੀ
ਇਸ ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਬੱਸ ਗਲਤ ਦਿਸ਼ਾ ਤੋਂ ਆ ਰਹੀ ਸੀ। ਫਲਾਈਓਵਰ 'ਤੇ ਬਾਈਕ ਨੂੰ ਟੱਕਰ ਮਾਰਨ ਤੋਂ ਬਾਅਦ ਬੱਸ ਰੇਲਿੰਗ ਨਾਲ ਟਕਰਾ ਗਈ ਅਤੇ ਹੇਠਾਂ ਸੜਕ 'ਤੇ ਡਿੱਗ ਗਈ ਹੈ। ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਗਾਜ਼ੀਆਬਾਦ ਦੇ ਡੀਐਮ ਅਤੇ ਐਸਐਸਪੀ ਮੌਕੇ 'ਤੇ ਪਹੁੰਚ ਗਏ ਹਨ।
-PTCNews