Tue, Jun 17, 2025
Whatsapp

'ਪਬਜੀ ਗੇਮ' ਖੇਡਣ ਤੋਂ ਮਾਂ ਨੇ ਪੁੱਤ ਨੂੰ ਰੋਕਿਆ ਤਾਂ ਪੁੱਤ ਨੇ ਲਿਆ ਫਾਹਾ, ਹੋਈ ਮੌਤ

Reported by:  PTC News Desk  Edited by:  Jashan A -- April 03rd 2019 03:20 PM -- Updated: April 03rd 2019 04:09 PM
'ਪਬਜੀ ਗੇਮ' ਖੇਡਣ ਤੋਂ ਮਾਂ ਨੇ ਪੁੱਤ ਨੂੰ ਰੋਕਿਆ ਤਾਂ ਪੁੱਤ ਨੇ ਲਿਆ ਫਾਹਾ, ਹੋਈ ਮੌਤ

'ਪਬਜੀ ਗੇਮ' ਖੇਡਣ ਤੋਂ ਮਾਂ ਨੇ ਪੁੱਤ ਨੂੰ ਰੋਕਿਆ ਤਾਂ ਪੁੱਤ ਨੇ ਲਿਆ ਫਾਹਾ, ਹੋਈ ਮੌਤ

'ਪਬਜੀ ਗੇਮ' ਖੇਡਣ ਤੋਂ ਮਾਂ ਨੇ ਪੁੱਤ ਨੂੰ ਰੋਕਿਆ ਤਾਂ ਪੁੱਤ ਨੇ ਲਿਆ ਫਾਹਾ, ਹੋਈ ਮੌਤ,ਹੈਦਰਾਬਾਦ: ਹੈਦਰਾਬਾਦ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇੱਕ ਮਾਂ ਵੱਲੋਂ ਆਪਣੇ ਬੱਚੇ ਨੂੰ ਪਬਜੀ ਗੇਮ ਖੇਡਣ ਕਰਕੇ ਝਿੜਕਿਆ ਤਾਂ ਉਸ ਨੇ ਗੁੱਸੇ 'ਚ ਆ ਕੇ ਖੁਦ ਨੂੰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। [caption id="attachment_278045" align="aligncenter" width="300"]pubg 'ਪਬਜੀ ਗੇਮ' ਖੇਡਣ ਤੋਂ ਮਾਂ ਨੇ ਪੁੱਤ ਨੂੰ ਰੋਕਿਆ ਤਾਂ ਪੁੱਤ ਨੇ ਲਿਆ ਫਾਹਾ, ਹੋਈ ਮੌਤ[/caption] ਮਿਲੀ ਜਾਣਕਾਰੀ ਮੁਤਾਬਕ 16 ਸਾਲ ਦੇ ਬੱਚੇ ਨੇ ਆਨਲਾਈਨ ਗੇਮ ਪਬਜੀ ਖੇਡਣ ਦੀ ਲਤ ਲੱਗੀ ਹੋਈ ਸੀ। ਉਹ ਆਪਣੇ ਮਾਤਾ-ਪਿਤਾ ਦੇ ਫੋਨ 'ਤੇ ਇਹ ਗੇਮ ਖੇਡਦਾ ਸੀ। ਹੋਰ ਪੜ੍ਹੋ: ਲੜਕੀ ਨਾਲ ਕੁੱਟਮਾਰ ਕਰਨ ਦਾ ਮਾਮਲਾ :ਪੁਲਿਸ ਨੇ ਇੱਕ ਵਿਅਕਤੀ ਖਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰਕੇ ਕੀਤਾ ਗ੍ਰਿਫ਼ਤਾਰ ਇਸ ਘਟਨਾ ਦੀ ਜਾਣਕਰੀ ਜਦੋ ਪੁਲਿਸ ਨੂੰ ਮਿਲੀ ਤਾਂ ਉਹਨਾਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮਲਕਾਨਗਿਰੀ ਥਾਣੇ ਦੇ ਪੁਲਿਸ ਇੰਸਪੈਕਟਰ ਸੰਜੀਵ ਰੈੱਡੀ ਮੁਤਾਬਕ ਵਿਦਿਆਰਥੀ ਦੇ 10ਵੀਂ ਜਮਾਤ ਦੇ ਪੇਪਰ ਚੱਲ ਰਹੇ ਸਨ, ਜਿਸ ਕਾਰਨ ਉਸ ਦੀ ਮਾਂ ਨੇ ਇਹ ਗੇਮ ਖੇਡਣ ਦੀ ਵਜ੍ਹਾ ਕਰ ਕੇ ਉਸ ਨੂੰ ਝਿੜਕਿਆ ਸੀ। [caption id="attachment_278046" align="aligncenter" width="300"]pubg 'ਪਬਜੀ ਗੇਮ' ਖੇਡਣ ਤੋਂ ਮਾਂ ਨੇ ਪੁੱਤ ਨੂੰ ਰੋਕਿਆ ਤਾਂ ਪੁੱਤ ਨੇ ਲਿਆ ਫਾਹਾ, ਹੋਈ ਮੌਤ[/caption] ਇਸ ਤੋਂ ਬਾਅਦ ਵਿਦਿਆਰਥੀ ਨੇ ਆਪਣੇ ਕਮਰੇ ਵਿਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਅਤੇ ਛੱਤ ਦੇ ਪੱਖੇ ਨਾਲ ਲਟਕ ਕੇ ਫਾਂਸੀ ਲਾ ਲਈ। -PTC News


Top News view more...

Latest News view more...

PTC NETWORK