ਭਾਰਤੀ ਰੇਲਵੇ 21 ਜੂਨ ਤੋਂ 50 ਵਿਸ਼ੇਸ਼ ਰੇਲ ਗੱਡੀਆਂ ਦੀਆਂ ਸੇਵਾਵਾਂ ਕਰੇਗਾ ਬਹਾਲ , ਪੜ੍ਹੋ ਪੂਰੀ ਸੂਚੀ
ਮੁੰਬਈ : ਕੋਰੋਨਾ ਪੀਰੀਅਡ ਦੌਰਾਨ ਰੇਲ ਯਾਤਰੀਆਂ ਨੂੰ ਵੀ ਯਾਤਰਾ ਕਰਨ 'ਚ ਕਾਫੀ ਪ੍ਰੇਸ਼ਾਨੀ ਆਈ ਕਿਉਂਕਿ ਕਈ ਰੇਲ ਗੱਡੀਆਂ ਸੁਰੱਖਿਆ ਕਾਰਨ ਰੱਦ ਕਰ ਦਿੱਤੀਆਂ ਗਈਆਂ ਸਨ ਪਰ ਹੁਣ ਰੇਲ ਯਾਤਰੀਆਂ ਲਈ ਇਕ ਵੱਡੀ ਖੁਸ਼ਖਬਰੀ ਹੈ। ਕਈ ਮਹੀਨਿਆਂ ਤੋਂ ਕੋਰੋਨਾ ਕਾਰਨ ਰੁਕੀਆਂ ਸੇਵਾਵਾਂ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ ਹਨ। ਰੇਲਵੇ ਮੰਤਰਾਲੇ ਨੇ ਇੱਕ ਟਵੀਟ ਵਿੱਚ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਰੇਲਵੇ ਕਈ ਰੇਲ ਸੇਵਾਵਾਂ ਦਾ ਸੰਚਾਲਨ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਗੋਰਖਪੁਰ ਤੋਂ ਬਾਂਦਰਾ ਟਰਮੀਨਸ ਤੱਕ 25 ਜੂਨ ਤੋਂ ਗਰਮੀਆਂ ਦੀ ਵਿਸ਼ੇਸ਼ ਰੇਲਗੱਡੀ ਸ਼ੁਰੂ ਕੀਤੀ ਜਾ ਰਹੀ ਹੈ।
[caption id="attachment_507568" align="aligncenter" width="246"]
ਭਾਰਤੀ ਰੇਲਵੇ 21 ਜੂਨ ਤੋਂ 50 ਵਿਸ਼ੇਸ਼ ਰੇਲ ਗੱਡੀਆਂ ਦੀਆਂ ਸੇਵਾਵਾਂ ਕਰੇਗਾ ਬਹਾਲ , ਪੜ੍ਹੋ ਪੂਰੀ ਸੂਚੀ[/caption]
ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਐਤਵਾਰ ਦਾ ਲੌਕਡਾਊਨ ਹੋਇਆ ਖ਼ਤਮ, ਹੁਣ ਪੂਰਾ ਹਫ਼ਤਾ ਖੁੱਲ੍ਹਣਗੀਆਂ ਦੁਕਾਨਾਂ
ਰੇਲਵੇ ਲਗਭਗ 25 ਜੋੜੀਆਂ ਰੇਲ ਗੱਡੀਆਂ ਨੂੰ ਬਹਾਲ ਕਰਨ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਰੇਲ ਗੱਡੀਆਂ ਰੋਜ਼ਾਨਾ , ਕੁਝ ਹਫਤਾਵਾਰੀ ਅਤੇ ਕੁਝ ਹਫ਼ਤੇ ਵਿੱਚ ਤਿੰਨ-ਚਾਰ ਦਿਨ ਚੱਲਣਗੀਆਂ। ਇਨ੍ਹਾਂ ਰੇਲ ਗੱਡੀਆਂ ਵਿੱਚ ਪਹਿਲਾ ਨਾਮ 02011 ਨਵੀਂ ਦਿੱਲੀ-ਕਾਲਕਾ ਸ਼ਤਾਬਦੀ ਐਕਸਪ੍ਰੈਸ ਸਪੈਸ਼ਲ ਰੇਲਗੱਡੀ ਹੈ। ਇਸ ਵਿੱਚ ਡਾਊਨ ਰੇਲਗੱਡੀ ਦਾ ਨੰਬਰ 02012 ਹੈ। ਟ੍ਰੇਨ ਹਰ ਰੋਜ਼ ਨਵੀਂ ਦਿੱਲੀ ਤੋਂ ਕਾਲਕਾ ਲਈ ਚੱਲੇਗੀ। ਇਸ ਰੇਲਗੱਡੀ ਨੂੰ 21 ਜੂਨ ਤੋਂ ਭਾਲ ਕੀਤਾ ਜਾ ਰਿਹਾ ਹੈ। ਇਸਦੇ ਬਾਅਦ 02017 ਰੇਲ ਦਾ ਨਾਮ ਆਉਂਦਾ ਹੈ, ਜੋ ਨਵੀਂ ਦਿੱਲੀ ਤੋਂ ਦੇਹਰਾਦੂਨ ਲਈ ਚੱਲੇਗੀ। ਇਹ ਸ਼ਤਾਬਦੀ ਰੇਲਗੱਡੀ ਵੀ ਹੈ ,ਜਿਸਦਾ ਡਾਉਨ ਨੰਬਰ 02018 ਹੈ। ਰੇਲਗੱਡੀ ਨੂੰ 21 ਜੂਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
[caption id="attachment_507567" align="aligncenter" width="300"]
ਭਾਰਤੀ ਰੇਲਵੇ 21 ਜੂਨ ਤੋਂ 50 ਵਿਸ਼ੇਸ਼ ਰੇਲ ਗੱਡੀਆਂ ਦੀਆਂ ਸੇਵਾਵਾਂ ਕਰੇਗਾ ਬਹਾਲ , ਪੜ੍ਹੋ ਪੂਰੀ ਸੂਚੀ[/caption]
ਰੇਲਗੱਡੀ ਨੰਬਰ -02013 ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਵਿਸ਼ੇਸ਼ ਰੇਲਗੱਡੀ 1 ਜੁਲਾਈ ਤੋਂ ਸ਼ੁਰੂ ਹੋਵੇਗੀ, ਜੋ ਰੋਜ਼ਾਨਾ ਚੱਲੇਗੀ। ਇਸ ਦੀ ਡਾਊਨ ਰੇਲਗੱਡੀ 02014 2 ਜੁਲਾਈ ਨੂੰ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਸ਼ੁਰੂ ਹੋਵੇਗੀ। ਰੇਲਗੱਡੀ ਨੰਬਰ 04048 ਦਿੱਲੀ ਜੰਕਸ਼ਨ - ਕੋਟਦਵਾੜਾ ਸ਼ਤਾਬਦੀ ਐਕਸਪ੍ਰੈਸ 21 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਹਰ ਦਿਨ ਚੱਲੇਗੀ। ਰੇਲਗੱਡੀ 02005 ਨਵੀਂ ਦਿੱਲੀ - ਕਾਲਕਾ ਸ਼ਤਾਬਦੀ ਐਕਸਪ੍ਰੈਸ 20 ਜੂਨ ਤੋਂ ਹੀ ਸ਼ੁਰੂ ਹੋ ਰਹੀ ਹੈ। ਇਸ ਦੀ ਡਾਊਨ ਰੇਲਗੱਡੀ 02005 ਕਾਲਕਾ ਤੋਂ 22 ਜੂਨ ਲਈ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ। 02046 ਚੰਡੀਗੜ੍ਹ - ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਬੁੱਧਵਾਰ ਨੂੰ ਛੱਡ ਕੇ ਹਰ ਦਿਨ ਚੱਲੇਗੀ, ਜੋ 21 ਜੂਨ ਨੂੰ ਸ਼ੁਰੂ ਹੋਣ ਵਾਲੀ ਹੈ।
[caption id="attachment_507566" align="aligncenter" width="300"]
ਭਾਰਤੀ ਰੇਲਵੇ 21 ਜੂਨ ਤੋਂ 50 ਵਿਸ਼ੇਸ਼ ਰੇਲ ਗੱਡੀਆਂ ਦੀਆਂ ਸੇਵਾਵਾਂ ਕਰੇਗਾ ਬਹਾਲ , ਪੜ੍ਹੋ ਪੂਰੀ ਸੂਚੀ[/caption]
ਓਥੇ ਹੀ ਰੇਲ ਨੰਬਰ 02265 ਦਿੱਲੀ ਸਰਾਏ ਰੋਹਿਲਾ - ਜੰਮੂ ਦੁਰੰਤੋ ਐਕਸਪ੍ਰੈਸ ਸਪੈਸ਼ਲ ਮੰਗਲਵਾਰ, ਸ਼ੁੱਕਰਵਾਰ, ਐਤਵਾਰ ਨੂੰ 2 ਜੁਲਾਈ ਤੋਂ ਚੱਲੇਗੀ। ਇਸ ਦੀ ਡਾਊਨ ਰੇਲ ਗੱਡੀ 3 ਜੁਲਾਈ ਨੂੰ ਜੰਮੂ ਤਵੀ ਤੋਂ ਦਿੱਲੀ ਸਰਾਏ ਰੋਹਿਲਾ ਲਈ ਰਵਾਨਾ ਹੋਵੇਗੀ। ਟ੍ਰੇਨ ਨੰਬਰ 02462 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ - ਨਵੀਂ ਦਿੱਲੀ ਤੋਂ ਸ਼ਕਤੀ ਐਕਸਪ੍ਰੈਸ 1 ਜੁਲਾਈ ਤੋਂ ਹਰ ਦਿਨ ਚੱਲੇਗੀ। 04527 ਕਾਲਕਾ - ਸ਼ਿਮਲਾ ਐਕਸਪ੍ਰੈਸ ਟ੍ਰੇਨ 21 ਜੂਨ ਨੂੰ ਸ਼ੁਰੂ ਹੋ ਰਹੀ ਹੈ,ਜੋ ਦਿੱਲੀ ਲਈ ਚੱਲੇਗੀ। 04505 ਕਾਲਕਾ - ਸ਼ਿਮਲਾ ਐਕਸਪ੍ਰੈਸ ਸਪੈਸ਼ਲ ਟ੍ਰੇਨ 21 ਜੂਨ ਨੂੰ ਸ਼ੁਰੂ ਹੋਣ ਜਾ ਰਹੀ ਹੈ ,ਜੋ ਰੋਜ਼ਾਨਾ ਚੱਲੇਗੀ।
[caption id="attachment_507569" align="aligncenter" width="300"]
ਭਾਰਤੀ ਰੇਲਵੇ 21 ਜੂਨ ਤੋਂ 50 ਵਿਸ਼ੇਸ਼ ਰੇਲ ਗੱਡੀਆਂ ਦੀਆਂ ਸੇਵਾਵਾਂ ਕਰੇਗਾ ਬਹਾਲ , ਪੜ੍ਹੋ ਪੂਰੀ ਸੂਚੀ[/caption]
ਟ੍ਰੇਨ ਨੰ. 04051 ਨਵੀਂ ਦਿੱਲੀ - ਦੁਆਰਈ ਸਪੈਸ਼ਲ ਰੇਲਗੱਡੀ 21 ਜੂਨ ਨੂੰ ਰੋਜ਼ਾਨਾ ਦੇ ਅਧਾਰ 'ਤੇ ਸ਼ੁਰੂ ਹੋ ਰਹੀ ਹੈ। 04640 ਫ਼ਿਰੋਜ਼ਪੁਰ ਕੈਂਟ - ਸਾਹਿਬਜ਼ਾਦਾ ਅਜੀਤ ਸਿੰਘ ਨਗਰ ਐਕਸਪ੍ਰੈਸ ਟ੍ਰੇਨ 21 ਜੂਨ ਨੂੰ ਰੋਜ਼ਾਨਾ ਦੇ ਅਧਾਰ 'ਤੇ ਸ਼ੁਰੂ ਹੋ ਰਹੀ ਹੈ। 02441 ਬਿਲਾਸਪੁਰ - ਨਵੀਂ ਦਿੱਲੀ ਐਕਸਪ੍ਰੈਸ ਟ੍ਰੇਨ 24 ਜੂਨ ਤੋਂ ਸੋਮਵਾਰ ਅਤੇ ਮੰਗਲਵਾਰ ਨੂੰ ਚੱਲੇਗੀ। ਇਸ ਦੀ ਡਾਊਨ ਰੇਲਗੱਡੀ 02442 ਬਿਲਾਸਪੁਰ ਤੋਂ 22 ਜੂਨ ਨੂੰ ਰਵਾਨਾ ਹੋਵੇਗੀ। ਰੇਲਗੱਡੀ ਨੰਬਰ 04606 ਜੰਮੂ ਤਵੀ- ਯੱਗਨਾਨਗਰ ਰਿਸ਼ੀਕੇਸ਼ ਐਕਸਪ੍ਰੈਸ ਸਪੈਸ਼ਲ ਰੇਲਗੱਡੀ 4 ਜੁਲਾਈ ਨੂੰ ਸਿਰਫ ਐਤਵਾਰ ਨੂੰ ਚੱਲੇਗੀ ਅਤੇ 5 ਜੁਲਾਈ ਨੂੰ ਟ੍ਰੇਨ ਡਾਉਨ ਵਿਚ ਰਵਾਨਾ ਹੋਵੇਗੀ।
[caption id="attachment_507567" align="aligncenter" width="300"]
ਭਾਰਤੀ ਰੇਲਵੇ 21 ਜੂਨ ਤੋਂ 50 ਵਿਸ਼ੇਸ਼ ਰੇਲ ਗੱਡੀਆਂ ਦੀਆਂ ਸੇਵਾਵਾਂ ਕਰੇਗਾ ਬਹਾਲ , ਪੜ੍ਹੋ ਪੂਰੀ ਸੂਚੀ[/caption]
ਰੇਲਵੇ ਨੰਬਰ 4041 ਦਿੱਲੀ ਜੰਕਸ਼ਨ - ਦੇਹਰਾਦੂਨ ਐਕਸਪ੍ਰੈਸ 21 ਜੂਨ ਤੋਂ ਦਿੱਲੀ ਅਧਾਰ 'ਤੇ ਚੱਲੇਗੀ। 04515 ਕਾਲਕਾ - ਸ਼ਿਮਲਾ ਰੇਲਗੱਡੀ 21 ਜੂਨ ਨੂੰ ਸ਼ੁਰੂ ਹੋ ਰਹੀ ਹੈ,ਜੋ ਹਰ ਰੋਜ਼ ਚੱਲੇਗੀ। 04210 ਲਖਨਊ - ਪ੍ਰਯਾਗਰਾਜ ਸਪੈਸ਼ਲ ਟ੍ਰੇਨ 21 ਜੂਨ ਨੂੰ ਸ਼ੁਰੂ ਹੋਵੇਗੀ, ਜੋ ਰੋਜ਼ਾਨਾ ਚੱਲੇਗੀ। 04233 ਪ੍ਰਯਾਗਰਾਜ ਸੰਗਮ- ਮਾਨਕਾਪੁਰਾ ਜੰਕਸ਼ਨ ਐਕਸਪ੍ਰੈਸ ਸਪੈਸ਼ਲ ਰੇਲਗੱਡੀ 21 ਜੂਨ ਤੋਂ ਰੋਜ਼ਾਨਾ ਚੱਲੇਗੀ। 04231 ਪ੍ਰਯਾਗਰਾਜ ਸੰਗਮ- ਬਸਤੀ ਮਾਨ ਸੰਗਮ ਐਕਸਪ੍ਰੈਸ ਸਪੈਸ਼ਲ 21 ਜੂਨ ਤੋਂ ਹਰ ਦਿਨ ਵੀਰਵਾਰ ਅਤੇ ਐਤਵਾਰ ਨੂੰ ਛੱਡ ਕੇ ਚੱਲੇਗੀ।
[caption id="attachment_507566" align="aligncenter" width="300"]
ਭਾਰਤੀ ਰੇਲਵੇ 21 ਜੂਨ ਤੋਂ 50 ਵਿਸ਼ੇਸ਼ ਰੇਲ ਗੱਡੀਆਂ ਦੀਆਂ ਸੇਵਾਵਾਂ ਕਰੇਗਾ ਬਹਾਲ , ਪੜ੍ਹੋ ਪੂਰੀ ਸੂਚੀ[/caption]
ਪੜ੍ਹੋ ਹੋਰ ਖ਼ਬਰਾਂ : ਹੁਣ 10ਵੀਂ -11ਵੀਂ ਤੇ 12ਵੀਂ ਦੇ ਪ੍ਰੀ ਬੋਰਡ ਰਿਜ਼ਲਟ ਦੇ ਅਧਾਰ 'ਤੇ ਆਵੇਗਾ ਬਾਰ੍ਹਵੀਂ ਜਮਾਤ ਦਾ ਫ਼ਾਈਨਲ ਰਿਜ਼ਲਟ
05053 ਛਾਪਰਾ - ਲਖਨਊ -ਐਕਸਪ੍ਰੈਸ ਸਪੈਸ਼ਲ ਰੇਲ ਗੱਡੀ ਹਫਤੇ ਵਿਚ 4 ਦਿਨ ਚੱਲੇਗੀ ਅਤੇ 1 ਜੁਲਾਈ ਤੋਂ ਸ਼ੁਰੂ ਹੋਵੇਗੀ। ਹਾਲਾਂਕਿ, ਇਸ ਦੀ ਡਾਊਨ ਰੇਲਗੱਡੀ 05054 28 ਜੂਨ ਨੂੰ ਲਖਨਊ ਤੋਂ ਛਪਰਾ ਲਈ ਸ਼ੁਰੂ ਹੋਵੇਗੀ। ਟ੍ਰੇਨ ਨੰਬਰ 5083 ਛਾਪਰਾ - ਫਰੂਖਾਬਾਦ ਐਕਸਪ੍ਰੈਸ ਸਪੈਸ਼ਲ ਟ੍ਰੇਨ ਹਫਤੇ ਵਿਚ 3 ਦਿਨ ਚੱਲੇਗੀ ਅਤੇ 29 ਜੂਨ ਤੋਂ ਸ਼ੁਰੂ ਹੋਵੇਗੀ। 05114 ਛਾਪਰਾ ਕਚਾਰੀ - ਗੋਮਤੀ ਨਗਰ ਐਕਸਪ੍ਰੈਸ ਸਪੈਸ਼ਲ ਰੇਲ ਗੱਡੀ 1 ਜੂਨ ਤੋਂ ਜੁਲਾਈ ਤੱਕ ਰੋਜ਼ਾਨਾ ਚੱਲੇਗੀ। 02595 ਜੀ ਕੇ ਪੀ - ਅਨੰਦ ਵਿਹਾਰ ਟਰਮੀਨਸ ਐਕਸਪ੍ਰੈਸ ਸਪੈਸ਼ਲ ਰੇਲ ਗੱਡੀ ਹਫਤੇ ਵਿਚ 3 ਦਿਨ ਚੱਲੇਗੀ ਅਤੇ 17 ਜੂਨ ਤੋਂ ਸ਼ੁਰੂ ਹੋ ਰਹੀ ਹੈ।
-PTCNews