Advertisment

ਹੁਣ ਬਾਈਕ 'ਤੇ ਗੋਦੀ ਚੁੱਕੇ ਬੱਚੇ ਨੂੰ ਮੰਨਿਆ ਜਾ ਸਕਦੈ ਤੀਜੀ ਸਵਾਰੀ, ਕੱਟ ਸਕਦਾ ਹੈ ਚਲਾਨ

author-image
Jashan A
Updated On
New Update
ਹੁਣ ਬਾਈਕ 'ਤੇ ਗੋਦੀ ਚੁੱਕੇ ਬੱਚੇ ਨੂੰ ਮੰਨਿਆ ਜਾ ਸਕਦੈ ਤੀਜੀ ਸਵਾਰੀ, ਕੱਟ ਸਕਦਾ ਹੈ ਚਲਾਨ
Advertisment
ਹੁਣ ਬਾਈਕ 'ਤੇ ਗੋਦੀ ਚੁੱਕੇ ਬੱਚੇ ਨੂੰ ਮੰਨਿਆ ਜਾ ਸਕਦੈ ਤੀਜੀ ਸਵਾਰੀ, ਕੱਟ ਸਕਦਾ ਹੈ ਚਲਾਨ,ਨਵੀਂ ਦਿੱਲੀ: ਦੇਸ਼ ਭਰ 'ਚ ਨਵੇਂ ਟ੍ਰੈਫਿਕ ਨਿਯਮ ਲਾਗੂ ਹੋਣ ਕਾਰਨ ਜ਼ੁਰਮਾਨਿਆਂ 'ਚ ਭਾਰੀ ਵਾਧਾ ਹੋ ਗਿਆ ਹੈ। ਜਿਸ ਕਾਰਨ ਨਿਯਮ ਤੋੜਨ 'ਤੇ ਲੋਕਾਂ ਨੂੰ 10 ਗੁਣਾ ਜ਼ਿਆਦਾ ਜ਼ੁਰਮਾਨਾ ਭਰਨਾ ਪੈ ਰਿਹਾ ਹੈ। ਅਜਿਹੇ 'ਚ ਮੋਟਰਸਾਈਕਲ 'ਤੇ ਟ੍ਰਿਪਲਿੰਗ ਸਵਾਰੀ ਯਾਨੀ ਕਿ ਤੀਸਰੀ ਸਵਾਰੀ 'ਤੇ ਵੀ ਪਾਬੰਦੀ ਹੈ। chalanਅਜਿਹੇ 'ਚ ਬਾਈਕ ਸਵਾਰ ਜੋੜੇ ਜੇਕਰ ਗੋਦ 'ਚ ਬੱਚੇ ਨੂੰ ਲੈ ਕੇ ਜਾ ਰਹੇ ਹਨ ਤਾਂ ਉਹ ਸਾਵਧਾਨ ਰਹਿਣ, ਕਿਉਂਕਿ ਬੱਚੇ ਨੂੰ ਵੀ ਤੀਜੀ ਸਵਾਰੀ ਮੰਨਿਆ ਜਾ ਸਕਦਾ, ਜਿਸ ਕਾਰਨ ਟਰੈਫਿਕ ਪੁਲਿਸ ਟ੍ਰਿਪਲ ਰਾਈਡਿੰਗ ਦਾ ਚਾਲਾਨ ਕੱਟ ਸਕਦੀ ਹੈ। ਹੋਰ ਪੜ੍ਹੋ:
Advertisment
ਜਦੋਂ CRPF ਦੇ ਸਿੱਖ ਜਵਾਨ ਨੇ ਆਪਣੇ ਹੱਥਾਂ ਨਾਲ ਖਵਾਇਆ ਅਪਾਹਜ ਬੱਚੇ ਨੂੰ ਖਾਣਾ, ਵੀਡੀਓ ਹੋਈ ਵਾਇਰਲ chalanਇਕ ਸਤੰਬਰ ਤੋਂ ਲਾਗੂ ਹੋਏ ਸੋਧ ਕਾਨੂੰਨ 'ਚ ਬਾਈਕ 'ਤੇ 2 ਤੋਂ ਵਧ ਸਵਾਰੀ ਓਵਰਲੋਡ ਮੰਨੀ ਜਾਂਦੀ ਹੈ। ਮੋਟਰ ਵਾਹਨ ਐਕਟ 'ਚ ਬਾਈਕ ਟੂ-ਸੀਟ ਹੈ। chalanਭਾਵੇਂ ਹੀ ਨਿਰਮਾਤਾ ਕੰਪਨੀ ਨੇ ਬਾਈਕ ਨੂੰ 200 ਤੋਂ 300 ਕਿਲੋਗ੍ਰਾਮ ਭਾਰ ਅਨੁਸਾਰ ਡਿਜ਼ਾਈਨ ਕੀਤਾ ਹੋਵੇ ਅਤੇ ਇਸ 'ਤੇ 2 ਤੋਂ ਵਧ ਸਵਾਰੀ ਬੈਠ ਸਕਦੀ ਹੋਵੇ ਪਰ ਇਸ ਨੂੰ ਓਵਰਲੋਡ ਹੀ ਮੰਨਿਆ ਜਾਵੇਗਾ। ਸੂਤਰਾਂ ਅਨੁਸਾਰ ਨਵਾਂ ਮੋਟਰ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਵੀ ਬੱਚਾ ਤੀਜੀ ਸਵਾਰੀ ਮੰਨਿਆ ਜਾਂਦਾ ਸੀ ਪਰ ਕੋਈ ਗਾਈਡਲਾਈਨ ਨਹੀਂ ਸੀ। -PTC News-
national-news new-traffic-rules new-traffic-rules-news latest-new-traffic-rules-news
Advertisment

Stay updated with the latest news headlines.

Follow us:
Advertisment