Mon, May 26, 2025
Whatsapp

Baisakhi 2023: ਜਥੇਦਾਰ ਸਾਹਿਬ ਨੇ ਖਾਲਸਾ ਸਾਜਣਾ ਦਿਵਸ 'ਤੇ ਦੁਨੀਆਂ 'ਚ ਵਸਦੇ ਸਿੱਖਾਂ ਨੂੰ ਦਿੱਤੀ ਵਧਾਈ

ਅੱਜ ਪੰਜਾਬ ਵਿੱਚ ਖਾਲਸਾ ਸਾਜਣਾ ਦਿਵਸ ਤੇ ਵਿਸਾਖੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਖਾਲਸਾ ਸਾਜਣਾ ਦਿਵਸ ਸਿੱਖ ਧਰਮ ਦਾ ਪਾਵਨ ਦਿਹਾੜਾ ਹੈ।

Reported by:  PTC News Desk  Edited by:  Ramandeep Kaur -- April 14th 2023 09:34 AM -- Updated: April 14th 2023 12:32 PM
Baisakhi 2023: ਜਥੇਦਾਰ ਸਾਹਿਬ ਨੇ ਖਾਲਸਾ ਸਾਜਣਾ ਦਿਵਸ 'ਤੇ ਦੁਨੀਆਂ 'ਚ ਵਸਦੇ ਸਿੱਖਾਂ ਨੂੰ ਦਿੱਤੀ ਵਧਾਈ

Baisakhi 2023: ਜਥੇਦਾਰ ਸਾਹਿਬ ਨੇ ਖਾਲਸਾ ਸਾਜਣਾ ਦਿਵਸ 'ਤੇ ਦੁਨੀਆਂ 'ਚ ਵਸਦੇ ਸਿੱਖਾਂ ਨੂੰ ਦਿੱਤੀ ਵਧਾਈ

Baisakhi 2023: ਅੱਜ ਪੰਜਾਬ ਵਿੱਚ ਖਾਲਸਾ ਸਾਜਣਾ ਦਿਵਸ ਤੇ ਵਿਸਾਖੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਖਾਲਸਾ ਸਾਜਣਾ ਦਿਵਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਸਿੰਘਾਂ ਵਰਗੀ ਸਮਰਪਿਤ ਭਾਵਨਾ ਕਿਸੇ ਵਿੱਚ ਵੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਖਾਲਸਾ ਸਾਜਣਾ ਦਿਵਸ ਸਿੱਖ ਧਰਮ ਦਾ ਪਾਵਨ ਦਿਵਸ ਹੈ। ਮੈਂ ਸਾਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਨੂੰ ਇਸ ਦਿਹਾੜੇ ਦੀ ਵਧਾਈ ਦਿੰਦਾ ਹਾਂ। ਜਥੇਦਾਰ ਸਾਹਿਬ ਨੇ ਕਿਹਾ ਕਿ ਪੰਜਾਬ 'ਚ ਅਮਨ ਸ਼ਾਂਤੀ ਬਰਕਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕੁਝ ਨਹੀਂ ਹੋਇਆ। ਸਰਕਾਰ ਨਾਲ ਕੋਈ ਫ਼ਸਾਦ ਨਹੀਂ ਹੋਇਆ ਪਰ ਫਿਰ ਵੀ ਪੰਜਾਬ ਨੂੰ ਗੜਬੜੀ ਵਾਲਾ ਸੂਬਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਸੂਬੇ ਦੇ ਹਾਲਾਤ ਖਰਾਬ ਹੋ ਜਾਂਦੇ ਹਨ ਜਿੱਥੇ ਦੰਗੇ ਹੋਣ।


SGPC-2_2fc9504593a63965e92c29a28d6a6976_1280X720.webp" style="width: 598.2px;">

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਬਹੁਤ ਸਾਰੀਆਂ ਸਰਕਾਰੀ ਰੋਕਾਂ ਦੇ ਬਾਵਜੂਦ ਸੰਗਤ ਪਹੁੰਚੀ ਹੈ। ਉਨ੍ਹਾਂ ਨੇ ਕਿਹਾ ਕਿ ਤਲਵੰਡੀ ਸਾਬੋ ਦੀ ਧਰਤੀ 'ਤੇ ਪਹੁੰਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾ ਦਾ ਧੰਨਵਾਦ।

ਦੱਸ ਦਈਏ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 12 ਅਪਰੈਲ ਤੋਂ ਵਿਸਾਖੀ ਤੇ ਖਾਲਸਾ ਸਾਜਣਾ ਦਿਵਸ ਦੇ ਸਮਾਗਮ ਸ਼ੁਰੂ ਹੋਏ ਹਨ। ਇਹ ਪ੍ਰੋਗਰਾਮ 15 ਅਪਰੈਲ ਤੱਕ ਚੱਲ਼ਣਗੇ। ਮੇਲੇ ਵਿੱਚ ਐਂਤਕੀ ਪਹਿਲਾਂ ਨਾਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਭਾਰੀ ਪੁਲਿਸ ਫੋਰਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ। ਮੇਲੇ ਵਿੱਚ ਸਮਾਜ ਵਿਰੋਧੀ ਅਨਸਰਾਂ ਉਪਰ ਅੱਖ ਰੱਖਣ ਲਈ ਖੁਫ਼ੀਆ ਤੰਤਰ ਤੇ ਚਿੱਟ ਕੱਪੜੀ ਪੁਲਿਸ ਸਰਗਰਮ ਹਨ।

ਸਿੱਖ ਕੌਮ ਦੇ ਚੌਥੇ ਤਖ਼ਤ,ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਹੇ ਜੋੜ ਮੇਲੇ ਚ ਸ਼ਿਰਕਤ ਕਰਨ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਦਮਦਮਾ ਸਾਹਿਬ ਵਿਖੇ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸਾਕਾ ਨੀਲਾ ਤਾਰਾ ਤੋਂ ਬਾਅਦ ਓਹਨਾਂ ਨੇ ਅਜਿਹੇ ਸੁਰੱਖਿਆ ਪ੍ਰਬੰਧ ਪਹਿਲੀ ਵਾਰ ਦੇਖੇ ਹਨ। ਓਹਨਾਂ ਕਿਹਾ ਕਿ ਅਬਦਾਲੀ ਵੇਲੇ ਵੀ ਸਿੱਖ ਆਪਣੇ ਧਾਰਮਿਕ ਅਸਥਾਨਾਂ ਤੇ ਪਾਬੰਦੀਆਂ ਦੇ ਬਾਵਜੂਦ ਨਤਮਸਤਕ ਹੁੰਦੇ ਰਹੇ ਨੇ ਫੇਰ ਹੁਣ ਕਿਵੇਂ ਨਤਮਸਤਕ ਨਹੀਂ ਹੋਣਗੇ।ਧਾਮੀ ਨੇ ਪੰਜਾਬ ਚ ਸਿਰਜੇ ਜਾ ਰਹੇ ਮਾਹੌਲ ਬਾਰੇ ਕਿਹਾ ਕਿ ਪੰਜਾਬ ਦਾ ਅਕਸ ਧੁੰਦਲਾ ਕਰਕੇ ਸਾਰੇ ਦੇਸ਼ ਚ ਰਾਜਨੀਤਿਕ ਫਾਇਦਾ ਲੈਣ ਦਾ ਮਸਲਾ ਲਗਦਾ ਹੈ।

ਵਿਸਾਖੀ ਮੌਕੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ 

ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਹੇ ਜੋੜ ਮੇਲੇ 'ਚ ਸ਼ਿਰਕਤ ਕਰਨ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਦਮਦਮਾ ਸਾਹਿਬ ਵਿਖੇ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸਾਕਾ ਨੀਲਾ ਤਾਰਾ ਤੋਂ ਬਾਅਦ ਉਨ੍ਹਾਂ ਨੇ ਅਜਿਹੇ ਸੁਰੱਖਿਆ ਪ੍ਰਬੰਧ ਪਹਿਲੀ ਵਾਰ ਦੇਖੇ ਹਨ। ਉਨ੍ਹਾਂ ਕਿਹਾ ਕਿ ਅਬਦਾਲੀ ਵੇਲੇ ਵੀ ਸਿੱਖ ਆਪਣੇ ਧਾਰਮਿਕ ਅਸਥਾਨਾਂ ਤੇ ਪਾਬੰਦੀਆਂ ਦੇ ਬਾਵਜੂਦ ਨਤਮਸਤਕ ਹੁੰਦੇ ਰਹੇ ਹਨ। ਫੇਰ ਹੁਣ ਕਿਵੇਂ ਨਤਮਸਤਕ ਨਹੀਂ ਹੋਣਗੇ।ਧਾਮੀ ਨੇ ਪੰਜਾਬ 'ਚ ਸਿਰਜੇ ਜਾ ਰਹੇ ਮਾਹੌਲ ਬਾਰੇ ਕਿਹਾ ਕਿ ਪੰਜਾਬ ਦਾ ਅਕਸ ਧੁੰਦਲਾ ਕਰਕੇ ਸਾਰੇ ਦੇਸ਼ ਚ ਰਾਜਨੀਤਿਕ ਫਾਇਦਾ ਲੈਣ ਦਾ ਮਸਲਾ ਲਗਦਾ ਹੈ।

ਇਹ ਵੀ ਪੜ੍ਹੋ: Baisakhi 2023: ਵਿਸਾਖੀ 'ਤੇ ਸਿਆਸੀ ਆਗੂਆਂ ਨੇ ਦਿੱਤੀ ਵਧਾਈ, ਕਿਉਂ ਮਾਨਈ ਜਾਂਦੀ ਹੈ ਵਿਸਾਖੀ

- PTC NEWS

Top News view more...

Latest News view more...

PTC NETWORK