G-20 summit: ਜੀ-20 ਦੇ ਮਹਿਮਾਨ ਆਉਣੇ ਹੋਏ ਸ਼ੁਰੂ, ਵਿਦਿਆਰਥਣਾਂ ਨੇ ਕੀਤਾ ਗਿੱਧਾ ਪਾ ਕੇ ਸਵਾਗਤ
ਅੰਮ੍ਰਿਤਸਰ: ਅੰਮ੍ਰਿਤਸਰ ’ਚ 15 ਮਾਰਚ ਤੋਂ ਸ਼ੁਰੂ ਹੋ ਰਹੇ ਜੀ-20 ਸੰਮੇਲਨ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਤੋਂ ਡੈਲੀਗੇਟਸ ਆਉਣਾ ਸ਼ੁਰੂ ਹੋ ਗਏ ਹਨ। ਦੱਸ ਦਈਏ ਕਿ ਹੈਡੀਸ਼ਨ ਬਲੁ ਹੋਟਲ ’ਚ ਵਿਦੇਸ਼ੀ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ। ਵਿਦਿਆਰਥਣਾਂ ਵੱਲੋਂ ਗਿੱਧਾ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਪਿਆਰ ਅਤੇ ਸਤਿਕਾਰ ਪਾ ਕੇ ਵਿਦੇਸ਼ੀ ਮਹਿਮਾਨ ਖੁਸ਼ ਨਜ਼ਰ ਆ ਰਹੇ ਹਨ।
ਉੱਥੇ ਹੀ ਜੇਕਰ ਸੁਰੱਖਿਆ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਜੀ 20 ਸੰਮੇਲਨ ਨੂੰ ਲੈ ਕੇ ਥਾਂ ਥਾਂ ’ਤੇ ਨਾਕੇ ਲਗਾਏ ਗਏ ਹਨ। ਇਸ ਸਬੰਧੀ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਗੁਰੂ ਨਗਰੀ ’ਚ ਵੱਖ-ਵੱਖ ਜ਼ਿਲ੍ਹਿਆਂ ਤੋਂ ਸਰਵੇਲੈਂਸ ਵੈਨਾਂ ਮੰਗਵਾਈਆਂ ਗਈਆਂ ਹਨ। ਸ਼ਹਿਰ ’ਚ 115 ਨਾਕੇ ਗਏ ਹਨ। ਪੁਲਿਸ ਨਾਲ ਨਾਲ ਨਾਲ ਸੀਆਰਪੀਐਫ ਅਤੇ ਆਰਏਐਫ ਦੀਆਂ 15 ਕੰਪਨੀਆਂ ਨੂੰ ਸੁਰੱਖਿਆ ਦੀ ਜਿੰਮੇਵਾਰੀ ਸੌਂਪੀ ਗਈ ਹੈ
ਉਨ੍ਹਾਂ ਕਿਹਾ ਕਿ 15 ਮਾਰਚ ਤੋਂ ਖਾਲਸਾ ਕਾਲਜ ’ਚ ਜੀ 20 ਸੰਮੇਲਨ ਦੀ ਸ਼ੁਰੂਆਤ ਹੋਵੇਗੀ। ਖਾਲਸਾ ਕਾਲਜ ’ਚ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਹੋਵੇਗੀ। ਏਅਰਪੋਰਟ ਨੇੜਲੇ ਹੋਟਲ ਰੈਡੀਸ਼ਨ ’ਚ ਵੱਖ ਵੱਖ ਦੇਸ਼ਾਂ ਦੇ ਵਫ਼ਦ ਰੁਕਣਗੇ। ਉਨ੍ਹਾਂ ਦੱਸਿਆ ਕਿ 16 ਮਾਰਚ ਨੂੰ ਡੈਲੀਗੇਟਸ ਪਿੰਡਾਂ ’ਚ ਜਾਣਗੇ ਅਤੇ 17 ਮਾਰਚ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਸਬੰਧੀ ਉਨ੍ਹਾਂ ਨੂੰ ਵਿਸ਼ੇਸ਼ ਟ੍ਰੈਫਿਕ ਪਲਾਨ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਡੈਲੀਗੇਟਸ ਦੇ ਰੂਟ ’ਤੇ ਆਉਣ ਜਾਣ ਮੌਕੇ 15-15 ਮਿੰਟ ਲਈ ਟ੍ਰੈਫਿਕ ਬੰਦ ਰਹੇਗਾ। ਟ੍ਰੈਫਿਕ ਵਿਵਸਥਾ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ 500 ਜਵਾਨ ਵਾਧੂ ਤੈਨਾਤ ਕੀਤੇ ਜਾਣਗੇ। ਸੰਮੇਲਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸਾਜਿਸ਼ ਨੂੰ ਸਫਲ ਹੋਣ ਨਹੀਂ ਦਿੱਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਸ਼ਹਿਰਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ ਹੈ।
- PTC NEWS