ਹਾਈ ਕੋਰਟ ਨੇ ਕਥਿਤ ਸੰਤ ਰਾਮਪਾਲ ਦੀ ਜ਼ਮਾਨਤ 'ਤੇ ਫੈਸਲਾ ਰੱਖਿਆ ਸੁਰੱਖਿਅਤ
ਚੰਡੀਗੜ੍ਹ: ਸਵੈ ਘੋਸ਼ਿਤ ਸੰਤ ਰਾਮਪਾਲ ਖ਼ਿਲਾਫ਼ 18 ਨਵੰਬਰ 2014 ਨੂੰ ਬਰਵਾਲਾ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਲਈ ਆਈ.ਪੀ.ਸੀ. ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਹੈ। ਰਾਮਪਾਲ ਅਤੇ ਹਰਿਆਣਾ ਸਰਕਾਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅੱਜ ਹਾਈਕੋਰਟ ਨੇ ਦਰਜ ਮਾਮਲੇ 'ਚ ਰੈਗੂਲਰ ਜ਼ਮਾਨਤ ਦੀ ਮੰਗ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦੱਸਣਯੋਗ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ਹਾਈ ਕੋਰਟ ਆਪਣਾ ਫੈਸਲਾ ਸੁਣਾਵੇਗਾ ਕਿ ਇਸ ਮਾਮਲੇ 'ਚ ਰਾਮਪਾਲ ਨੂੰ ਜ਼ਮਾਨਤ ਦਿੱਤੀ ਜਾਵੇ ਜਾਂ ਨਹੀਂ।ਕਥਿਤ ਸੰਤ ਰਾਮਪਾਲ ਇਸ ਮਾਮਲੇ ਵਿੱਚ 2014 ਤੋਂ ਜੇਲ੍ਹ ਵਿੱਚ ਕੈਦ ਹੈ।
- PTC NEWS