ਪੈਸੇ ਦੀ ਕਿੱਲਤ ਨਾਲ ਜੂਝ ਰਹੇ ਪਾਵਰਕਾਮ ਵਾਸਤੇ ਬਿਜਲੀ ਖਰੀਦਣ ਜੋਗੇ ਪੈਸੇ ਨਹੀਂ - ਸੂਤਰ
ਪਟਿਆਲਾ, 3 ਫਰਵਰੀ (ਗਗਨਦੀਪ ਸਿੰਘ ਅਹੂਜਾ): ਰਾਜਪੁਰਾ ਦੇ NPL ਥਰਮਲ ਪਲਾਂਟ ਦਾ ਇੱਕ ਯੂਨਿਟ 700MW ਅਤੇ ਬਨਾਵਾਲੀ (ਮਾਨਸਾ) ਦੇ ਤਲਵੰਡੀ ਸਾਬੋ ਦਾ 660 MW ਦਾ ਇੱਕ ਯੂਨਿਟ ਤਕਨੀਕੀ ਖ਼ਰਾਬੀ ਕਰਕੇ ਬੰਦ ਹੋ ਗਿਆ ।
ਇਸ ਤੋਂ ਇਲਾਵਾ ਰੋਪੜ ਥਰਮਲ ਪਲਾਂਟ ਦੇ 2 ਯੂਨਿਟ (ਹਰ ਇੱਕ 210 ਮੈਗਾਵਾਟ) ਵੀ ਬੰਦ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਕਿ ਇੱਕ ਯੂਨਿਟ ਕੋਲੇ ਦੀ ਕਮੀ ਨਾਲ ਅਤੇ ਦੂਜਾ ਤਕਨੀਕੀ ਖਰਾਬੀ ਨਾਲ ਬੰਦ ਹੋ ਗਿਆ ਹੈ।
ਇਸ ਤੋਂ ਇਲਾਵਾ ਲਹਿਰਾ ਮੁਹੱਬਤ ਦਾ 210 ਮੈਗਾਵਾਟ ਦਾ ਵੀ ਇੱਕ ਯੂਨਿਟ ਜੂਨ ਤੋਂ ਹੀ ਬੰਦ ਪਿਆ ਹੈ। ਪਾਵਰਕਾਮ ਕੋਲ ਆਪਣੇ ਸਰੋਤਾਂ ਤੋਂ 1990 ਮੈਗਾਵਾਟ ਦੀ ਕਮੀ ਦੀ ਜਾਣਕਾਰੀ ਹਾਸਿਲ ਹੋ ਰਹੀ ਹੈ।
ਸੂਤਰਾਂ ਅਨੁਸਾਰ ਰਾਜਪੁਰਾ ਦਾ NPL ਥਰਮਲ ਪਲਾਂਟ ਜੋ ਕਿ ਬੋਆਇਲਰ ਲੀਕੇਜ ਕਰ ਕੇ ਬੰਦ ਹੋਇਆ ਹੈ, ਅੱਜ ਰਾਤ ਨੂੰ ਮੁੜ ਚੱਲ ਸੱਕਦਾ ਹੈ।
ਇਸ ਵੇਲੇ ਪੰਜਾਬ ਵਿੱਚ ਬਿਜਲੀ ਦੀ ਮੰਗ 7200 MW ਦੇ ਕਰੀਬ ਹੈ, ਜੋ ਕਿ ਰਾਤ ਤੱਕ ਵੱਧ ਕੇ 8 ਹਜ਼ਾਰ MW ਤੋਂ ਵੀ 'ਤੇ ਟੱਪ ਸਕਦੀ ਹੈ।
ਪੈਸੇ ਦੀ ਕਿੱਲਤ ਨਾਲ ਜੂਝ ਰਹੇ ਪਾਵਰਕਾਮ ਵਾਸਤੇ ਬਿਜਲੀ ਖਰੀਦਣ ਜੋਗੇ ਪੈਸੇ ਨਹੀਂ ਹਨ। ਸੂਤਰਾਂ ਅਨੁਸਾਰ ਜੇ ਹਾਲਾਤ ਨਾ ਸੁਧਰੇ ਤਾਂ ਪਾਵਰ ਕੱਟ ਵੀ ਲੱਗ ਸੱਕਦੇ ਹਨ।
- PTC NEWS