ਬਲੈਕ 'ਚ ਨਹੀਂ ਖਰੀਦੇ ਜਾ ਸਕਣਗੇ ਸਿਮ ਕਾਰਡ, ਪੁਲਿਸ ਵੈਰੀਫਿਕੇਸ਼ਨ ਕੀਤੀ ਗਈ ਲਾਜ਼ਮੀ
Sim Cards Rules: ਦੇਸ਼ ਵਿੱਚ ਸਾਈਬਰ ਅਪਰਾਧ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਡਿਜੀਟਲ ਧੋਖਾਧੜੀ ਨਾਲ ਨਜਿੱਠਣ ਲਈ ਸਰਕਾਰ ਨੇ ਸਿਮ ਕਾਰਡ ਵੇਚਣ ਵਾਲੇ ਡੀਲਰਾਂ ਲਈ ਪੁਲਿਸ ਵੈਰੀਫਿਕੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ।
ਹੁਣ ਸਿਮ ਬਲਕ ਵਿੱਚ ਨਹੀਂ ਖਰੀਦੇ ਜਾ ਸਕਦੇ ਹਨ। ਸਰਕਾਰ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ ਹੈ। ਸਿਮ ਡੀਲਰ ਹੁਣ ਕਿਸੇ ਨੂੰ ਵੀ ਮਨਮਰਜ਼ੀ ਨਾਲ ਸਿਮ ਅਲਾਟ ਨਹੀਂ ਕਰ ਸਕਣਗੇ। ਕੇਂਦਰ ਸਰਕਾਰ ਨੇ ਵਪਾਰਕ ਕੁਨੈਕਸ਼ਨ ਲਈ ਵੀ ਨਵਾਂ ਪ੍ਰਬੰਧ ਕੀਤਾ ਹੈ। ਸਿਮ ਕਾਰਡ ਦਾ ਕਾਰੋਬਾਰ ਕਰਨ ਵਾਲੇ ਡੀਲਰਾਂ ਅਤੇ ਗਾਹਕਾਂ ਲਈ ਕੇ.ਵਾਈ.ਸੀ ਨਿਯਮਾਂ ਦੀ ਪਾਲਣਾ ਨੂੰ ਲਾਜ਼ਮੀ ਬਣਾਇਆ ਗਿਆ ਹੈ।
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਹੈ ਕਿ ਸਰਕਾਰ ਫਰਜ਼ੀ ਸਿਮ ਕਾਰਡਾਂ ਦੀ ਵਿਕਰੀ ਨਾਲ ਨਜਿੱਠਣ ਲਈ ਲੰਬੇ ਸਮੇਂ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਅਸ਼ਵਿਨੀ ਵੈਸ਼ਨਵ ਨੇ ਕਿਹਾ ਸੀ ਕਿ ਸਰਕਾਰ ਨੇ ਸਿਮ ਕਾਰਡ ਡੀਲਰਾਂ ਦੀ ਪੁਲਿਸ ਵੈਰੀਫਿਕੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ।
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਹੈ ਕਿ ਸਰਕਾਰ ਨੇ 52 ਲੱਖ ਮੋਬਾਈਲ ਕਨੈਕਸ਼ਨ ਰੱਦ ਕਰ ਦਿੱਤੇ ਹਨ। ਮਈ 2023 ਤੋਂ ਸਿਮ ਕਾਰਡ ਡੀਲਰਾਂ ਦੇ ਖਿਲਾਫ 300 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਅਤੇ 67,000 ਡੀਲਰਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ।
ਆਓ ਜਾਣਦੇ ਹਾਂ ਹੁਣ ਕਿਹੜੇ ਨਿਯਮ ਬਦਲੇ ਹਨ।
ਸਰਕਾਰ ਨੇ ਕਿਹੜੇ ਨਿਯਮ ਬਦਲੇ?
ਨਵੇਂ ਨਿਯਮਾਂ ਦੇ ਮੁਤਾਬਕ ਸਾਰੇ ਨਵੇਂ ਸਿਮ ਕਾਰਡ ਵਿਕਰੇਤਾਵਾਂ ਨੂੰ ਪੁਲਿਸ ਅਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਤੋਂ ਗੁਜ਼ਰਨਾ ਹੋਵੇਗਾ। ਸਾਰੇ ਪੁਆਇੰਟ-ਆਫ-ਸੇਲ ਡੀਲਰਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ। ਸਿਮ ਕਾਰਡ ਡੀਲਰਾਂ ਦੀ ਤਸਦੀਕ ਲਾਇਸੰਸਧਾਰਕ ਜਾਂ ਸਬੰਧਤ ਟੈਲੀਕਾਮ ਆਪਰੇਟਰ ਦੁਆਰਾ ਕੀਤੀ ਜਾਵੇਗੀ। ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ 'ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਦੂਰਸੰਚਾਰ ਵਿਭਾਗ ਨੇ ਵੀ ਬਲਕ ਕੁਨੈਕਸ਼ਨਾਂ ਦੀ ਵਿਵਸਥਾ 'ਤੇ ਰੋਕ ਲਗਾ ਦਿੱਤੀ ਹੈ ਅਤੇ ਇਸ ਦੀ ਬਜਾਏ ਵਪਾਰਕ ਕੁਨੈਕਸ਼ਨਾਂ ਦੀ ਨਵੀਂ ਧਾਰਨਾ ਸਾਹਮਣੇ ਆਵੇਗੀ। ਡੀਲਰ ਦੀ ਕੇ.ਵਾਈ.ਸੀ, ਸਿਮ ਲੈਣ ਵਾਲੇ ਵਿਅਕਤੀ ਦੀ ਕੇ.ਵਾਈ.ਸੀ ਵੀ ਕੀਤੀ ਜਾਵੇਗੀ।
ਪ੍ਰਿੰਟ ਕੀਤੇ ਆਧਾਰ ਦੀ ਦੁਰਵਰਤੋਂ ਨੂੰ ਰੋਕਣ ਲਈ ਸਰਕਾਰ ਨੇ QR ਕੋਡ ਨੂੰ ਸਕੈਨ ਕਰਕੇ ਵੇਰਵੇ ਪ੍ਰਾਪਤ ਕਰਨਾ ਲਾਜ਼ਮੀ ਕਰ ਦਿੱਤਾ ਹੈ। ਕੇਂਦਰੀ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਿਮ ਲੈਣ ਲਈ ਆਧਾਰ ਜ਼ਰੂਰੀ ਨਹੀਂ ਹੈ।
ਵੈਰੀਫਿਕੇਸ਼ਨ ਟੈਲੀਕਾਮ ਆਪਰੇਟਰ ਦੁਆਰਾ ਕੀਤਾ ਜਾਵੇਗਾ। ਡੀਲਰ ਦੀ ਨਿਯੁਕਤੀ ਤੋਂ ਪਹਿਲਾਂ ਤਸਦੀਕ ਲਈ ਸਾਰੇ ਜ਼ਰੂਰੀ ਵੇਰਵਿਆਂ ਦੀ ਜਾਂਚ ਕੀਤੀ ਜਾਵੇਗੀ। ਪਹਿਲੇ ਨਿਯਮ ਵਿੱਚ ਡੀਲਰ ਨੂੰ ਬਹੁਤ ਸਾਰੀਆਂ ਛੋਟਾਂ ਸਨ। ਸਰਕਾਰ ਵੈਰੀਫਿਕੇਸ਼ਨ ਲਈ ਕਾਫੀ ਸਮਾਂ ਦੇਵੇਗੀ।
ਦੂਰਸੰਚਾਰ ਵਿਭਾਗ ਨੇ ਕਿਹਾ ਹੈ ਕਿ ਅੰਗੂਠੇ ਦੇ ਨਿਸ਼ਾਨ ਅਤੇ ਆਇਰਿਸ ਆਧਾਰਿਤ ਪ੍ਰਮਾਣਿਕਤਾ ਤੋਂ ਇਲਾਵਾ, ਆਧਾਰ ਈ-ਕੇ.ਵਾਈ.ਸੀ ਪ੍ਰਕਿਰਿਆ ਵਿੱਚ ਚਿਹਰੇ ਦੇ ਸਰਵੋਤਮ ਬਾਇਓਮੈਟ੍ਰਿਕ ਪ੍ਰਮਾਣੀਕਰਣ ਨੂੰ ਵੀ ਮਨਜ਼ੂਰੀ ਦਿੱਤੀ ਜਾਵੇਗੀ।
- ਮੋਬਾਈਲ ਨੰਬਰ ਦੇ ਕੁਨੈਕਸ਼ਨ ਕੱਟਣ ਦੀ ਸਥਿਤੀ ਵਿੱਚ 90 ਦਿਨਾਂ ਦੀ ਮਿਆਦ ਖਤਮ ਹੋਣ ਤੱਕ ਇਹ ਕਿਸੇ ਹੋਰ ਨਵੇਂ ਗਾਹਕ ਨੂੰ ਅਲਾਟ ਨਹੀਂ ਕੀਤਾ ਜਾਵੇਗਾ।
- ਪੁਆਇੰਟ ਆਫ ਸੇਲਜ਼ ਦੀ ਵੈਰੀਫਿਕੇਸ਼ਨ ਟੈਲੀਕਾਮ ਆਪਰੇਟਰਾਂ ਦੁਆਰਾ ਕੀਤੀ ਜਾਵੇਗੀ। ਇਸ ਨਾਲ ਸਾਈਬਰ ਧੋਖਾਧੜੀ 'ਤੇ ਰੋਕ ਲੱਗ ਸਕਦੀ ਹੈ।
- POS ਅਤੇ ਲਾਇਸੰਸਧਾਰਕਾਂ ਵਿਚਕਾਰ ਲਿਖਤੀ ਸਮਝੌਤਾ ਲਾਜ਼ਮੀ ਹੋਵੇਗਾ। ਜੇਕਰ ਕੋਈ ਪੀ.ਓ.ਐਸ ਕਿਸੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸਨੂੰ 3 ਸਾਲਾਂ ਲਈ ਬਲੈਕਲਿਸਟ ਕੀਤਾ ਜਾਵੇਗਾ ਅਤੇ ਰੱਦ ਕਰ ਦਿੱਤਾ ਜਾਵੇਗਾ।
- ਸਾਰੇ ਮੌਜੂਦਾ POS ਨੂੰ 12 ਮਹੀਨਿਆਂ ਦੇ ਅੰਦਰ ਰਜਿਸਟਰ ਕਰਨਾ ਹੋਵੇਗਾ।
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਮੁਤਾਬਕ ਸਰਕਾਰ ਨੇ 52 ਲੱਖ ਮੋਬਾਈਲ ਕੁਨੈਕਸ਼ਨ ਕੱਟ ਦਿੱਤੇ ਹਨ। 67,000 ਡੀਲਰਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ। ਮਈ 2023 ਤੋਂ ਹੁਣ ਤੱਕ ਸਿਮ ਕਾਰਡ ਡੀਲਰਾਂ ਵਿਰੁੱਧ 300 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ। WhatsApp ਨੇ ਲਗਭਗ 66,000 ਖਾਤਿਆਂ ਨੂੰ ਆਪਣੇ ਆਪ ਬਲੌਕ ਕਰ ਦਿੱਤਾ ਹੈ ਜੋ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ।
ਸਾaਈਬਰ ਠੱਗਾਂ ਦੁਆਰਾ ਵਰਤੇ ਗਏ ਲਗਭਗ 8 ਲੱਖ ਬੈਂਕ ਵਾਲੇਟ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ। ਮੋਬਾਈਲ ਹੈਂਡਸੈੱਟਾਂ ਦੇ ਚੋਰੀ ਜਾਂ ਗੁੰਮ ਹੋਣ ਦੀਆਂ 7.5 ਲੱਖ ਸ਼ਿਕਾਇਤਾਂ ਵਿੱਚੋਂ ਤਿੰਨ ਲੱਖ ਮੋਬਾਈਲ ਹੈਂਡਸੈੱਟ ਟਰੇਸ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰ ਦਿੱਤੇ ਗਏ ਹਨ। ਕਰੀਬ 17,000 ਮੋਬਾਈਲ ਹੈਂਡਸੈੱਟ ਬਲੌਕ ਕੀਤੇ ਗਏ ਹਨ।
- With inputs from agencies