Fri, Apr 25, 2025
Whatsapp

Snake Bite : ਸੱਪ ਦੇ ਡੰਗਣ 'ਤੇ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ, ਜਾਣੋ ਮਾਹਰਾਂ ਦੀ ਕੀ ਹੈ ਸਲਾਹ

Snake Bite : ਕਈ ਵਾਰ ਅਜਿਹਾ ਹੁੰਦਾ ਹੈ ਕਿ ਕਿਸੇ ਵਿਅਕਤੀ ਨੂੰ ਜ਼ਹਿਰੀਲੇ ਸੱਪ ਨੇ ਡੰਗਿਆ ਨਹੀਂ, ਫਿਰ ਵੀ ਸਦਮੇ ਕਾਰਨ ਉਸ ਦਾ ਦਿਲ ਫੇਲ੍ਹ ਹੋ ਜਾਂਦਾ ਹੈ। ਨਾਲ ਹੀ ਬੇਹੋਸ਼ੀ ਵੀ ਹੋ ਸਕਦੀ ਹੈ। ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਜ਼ਹਿਰੀਲੇ ਸੱਪ ਦੇ ਡੰਗ ਜਾਂ ਡੰਗ ਦਾ ਨਿਸ਼ਾਨ ਕਿਹੋ ਜਿਹਾ ਲੱਗਦਾ ਹੈ?

Reported by:  PTC News Desk  Edited by:  KRISHAN KUMAR SHARMA -- July 12th 2024 01:14 PM
Snake Bite : ਸੱਪ ਦੇ ਡੰਗਣ 'ਤੇ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ, ਜਾਣੋ ਮਾਹਰਾਂ ਦੀ ਕੀ ਹੈ ਸਲਾਹ

Snake Bite : ਸੱਪ ਦੇ ਡੰਗਣ 'ਤੇ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ, ਜਾਣੋ ਮਾਹਰਾਂ ਦੀ ਕੀ ਹੈ ਸਲਾਹ

Snake Bite : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਭਾਰਤ 'ਚ ਹਰ ਸਾਲ 58,000 ਲੋਕ ਸੱਪ ਦੇ ਡੰਗਣ ਕਾਰਨ ਮਰਦੇ ਹਨ। ਜੋ ਅਧਿਕਾਰਤ ਅੰਕੜਾ ਹੈ। ਪਰ ਮਾਹਿਰਾਂ ਮੁਤਾਬਕ ਅਸਲ ਅੰਕੜਾ ਇਸ ਤੋਂ ਕਈ ਗੁਣਾ ਵੱਧ ਹੈ। ਦਸ ਦਈਏ ਕਿ ਮਾਨਸੂਨ ਦੇ ਮੌਸਮ 'ਚ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ। ਜਿਨ੍ਹਾਂ 'ਚੋ 80 ਫੀਸਦੀ ਮਾਮਲੇ ਪੇਂਡੂ ਖੇਤਰਾਂ ਦੇ ਹੁੰਦੇ ਹਨ। BBC Earth ਮੁਤਾਬਕ ਭਾਰਤ 'ਚ ਸੱਪਾਂ ਦੀਆਂ ਘੱਟੋ-ਘੱਟ 300 ਕਿਸਮਾਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ 'ਚੋਂ 60 ਕਿਸਮਾਂ ਜ਼ਹਿਰੀਲੀਆਂ ਹੁੰਦੀਆਂ ਹਨ। ਤਾਂ ਆਉ ਜਾਣਦੇ ਹਾਂ ਸੱਪ ਦੇ ਡੰਗਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ 'ਤੇ ਕੀ ਨਹੀਂ?

ਜ਼ਹਿਰੀਲੇ ਸੱਪ ਕਿਹੜੇ ਹੁੰਦੇ ਹਨ?


ਸੱਪਾਂ ਦੀਆਂ ਚਾਰ ਕਿਸਮਾਂ - ਰਸੇਲਜ਼ ਵਾਈਪਰ, ਸਾ ਸਕੇਲਡ ਵਾਈਪਰ, ਇੰਡੀਅਨ ਕੋਬਰਾ ਅਤੇ ਕਾਮਨ ਕ੍ਰੇਟ ਸਭ ਤੋਂ ਖਤਰਨਾਕ ਮੰਨੀਆਂ ਜਾਂਦੀਆਂ ਹਨ। ਸੱਪਾਂ ਦੇ ਡੰਗਣ ਦੇ ਜ਼ਿਆਦਾਤਰ ਮਾਮਲਿਆਂ ਪਿੱਛੇ ਇਹ ਸੱਪ ਹੁੰਦੇ ਹਨ। ਕਾਮਨ ਕ੍ਰੇਟ ਇੱਕ ਸੱਪ ਹੈ, ਜੋ ਬਿਸਤਰੇ 'ਚ ਦਾਖਲ ਹੁੰਦਾ ਹੈ ਅਤੇ ਡੰਗ ਮਾਰਦਾ ਹੈ।

ਮਾਹਿਰਾਂ ਮੁਤਾਬਕ ਪੇਂਡੂ ਖੇਤਰਾਂ 'ਚ ਸੱਪਾਂ ਦੇ ਡੰਗਣ ਤੋਂ ਬਾਅਦ ਲੋਕ ਵਹਿਣ ਅਤੇ ਘਰੇਲੂ ਨੁਸਖਿਆਂ ਕਾਰਨ ਆਪਣੀ ਜਾਨ ਗੁਆ ​​ਲੈਂਦੇ ਹਨ। ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਸੱਪ ਦੇ ਡੰਗਣ ਤੋਂ ਤੁਰੰਤ ਬਾਅਦ ਕੀ ਕਰਨਾ ਚਾਹੀਦਾ ਹੈ, ਕਿਹੜੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਅਤੇ ਇਹ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਹਾਨੂੰ ਕਿਸੇ ਜ਼ਹਿਰੀਲੇ ਸੱਪ ਨੇ ਡੰਗਿਆ ਹੈ ਜਾ ਨਹੀਂ।

ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਹੈ?

ਕਈ ਵਾਰ ਅਜਿਹਾ ਹੁੰਦਾ ਹੈ ਕਿ ਕਿਸੇ ਵਿਅਕਤੀ ਨੂੰ ਜ਼ਹਿਰੀਲੇ ਸੱਪ ਨੇ ਡੰਗਿਆ ਨਹੀਂ, ਫਿਰ ਵੀ ਸਦਮੇ ਕਾਰਨ ਉਸ ਦਾ ਦਿਲ ਫੇਲ੍ਹ ਹੋ ਜਾਂਦਾ ਹੈ। ਨਾਲ ਹੀ ਬੇਹੋਸ਼ੀ ਵੀ ਹੋ ਸਕਦੀ ਹੈ। ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਜ਼ਹਿਰੀਲੇ ਸੱਪ ਦੇ ਡੰਗ ਜਾਂ ਡੰਗ ਦਾ ਨਿਸ਼ਾਨ ਕਿਹੋ ਜਿਹਾ ਲੱਗਦਾ ਹੈ? ਮਾਹਿਰਾਂ ਮੁਤਾਬਕ ਜੇਕਰ ਸੱਪ ਦੇ ਡੰਗਣ ਵਾਲੀ ਥਾਂ 'ਤੇ ਦੋ ਦੰਦਾਂ ਦਾ ਨਿਸ਼ਾਨ ਨਜ਼ਰ ਆ ਜਾਵੇ ਤਾਂ ਸਮਝੋ ਕਿ ਜਿਸ ਸੱਪ ਨੇ ਡੰਗਿਆ ਹੈ, ਉਹ ਜ਼ਹਿਰੀਲਾ ਹੈ। ਜੇਕਰ ਕੋਈ ਨਿਸ਼ਾਨ ਦਿਖਾਈ ਨਹੀਂ ਦਿੰਦਾ ਤਾਂ ਸੰਭਵ ਹੈ ਕਿ ਜ਼ਹਿਰੀਲੇ ਸੱਪ ਨੇ ਡੰਗਿਆ ਨਾ ਹੋਵੇ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਐਂਟੀ ਵੇਨਮ ਦੀ ਲੋੜ ਨਹੀਂ ਹੈ। ਨਾਲ ਹੀ ਜੇਕਰ ਕਿਸੇ ਜ਼ਹਿਰੀਲੇ ਸੱਪ ਨੇ ਡੰਗ ਲਿਆ ਹੈ ਤਾਂ ਉਸ ਥਾਂ 'ਤੇ ਤੇਜ਼ ਜਲਨ, ਦਰਦ ਅਤੇ ਸੋਜ ਹੋ ਸਕਦੀ ਹੈ।

ਸੱਪ ਦੇ ਡੰਗਣ 'ਤੇ ਕੀ ਕਰਨਾ ਚਾਹੀਦਾ ਹੈ?

  • ਜਿਸ ਵਿਅਕਤੀ ਨੂੰ ਸੱਪ ਨੇ ਡੰਗ ਲਿਆ ਹੋਵੇ, ਉਸ ਨੂੰ ਕਿਤੇ ਆਰਾਮਦਾਇਕ ਥਾਂ ਤੇ ਲੇਟਾਉਣਾ ਚਾਹੀਦਾ ਹੈ।
  • ਫਿਰ ਜੇਕਰ ਉਸ ਨੇ ਘੜੀ, ਮੁੰਦਰੀ, ਚੂੜੀ ਆਦਿ ਕੋਈ ਤੰਗ ਚੀਜ਼ ਪਾਈ ਹੋਈ ਹੈ ਤਾਂ ਉਸ ਨੂੰ ਉਤਾਰ ਦੇਣਾ ਚਾਹੀਦਾ ਹੈ। ਨਾਲ ਹੀ ਤੰਗ ਕਪੜਿਆਂ ਨੂੰ ਹਟਾਉਣਾ ਚਾਹੀਦਾ ਹੈ।
  • ਇਸ ਤੋਂ ਬਾਅਦ ਸੱਪ ਦੇ ਡੰਗੇ ਹੋਏ ਹਿੱਸੇ ਨੂੰ ਹਲਕੇ ਕੱਪੜੇ ਨਾਲ ਢੱਕ ਦਿਓ।
  • ਫਿਰ ਪੀੜਤ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ, ਤਾਂ ਜੋ ਉਹ ਸਦਮੇ 'ਚ ਨਾ ਜਾਵੇ।
  • ਅੰਤ 'ਚ ਜਿੰਨੀ ਜਲਦੀ ਹੋ ਸਕੇ ਨੇੜੇ ਦੇ ਸਿਹਤ ਕੇਂਦਰ ਤੋਂ ਵਿਅਕਤੀ ਨੂੰ ਜ਼ਹਿਰ ਵਿਰੋਧੀ ਟੀਕਾ ਲਗਵਾਉਣ ਦੀ ਕੋਸ਼ਿਸ਼ ਕਰੋ।

ਸੱਪ ਦੇ ਡੰਗਣ 'ਤੇ ਕੀ ਨਹੀਂ ਕਰਨਾ ਚਾਹੀਦਾ?

  • ਜਿੱਥੇ ਸੱਪ ਨੇ ਡੰਗਿਆ ਹੋਵੇ, ਉੱਥੇ ਕੋਈ ਤੰਗ ਕੱਪੜੇ ਆਦਿ ਨਾ ਬੰਨ੍ਹੋ।
  • ਸ਼ਰਾਬ, ਚਾਹ, ਕੌਫੀ ਵਰਗੀਆਂ ਚੀਜ਼ਾਂ ਤੋਂ ਪਰਹੇਜ਼ ਕਰੋ, ਕਿਉਂਕਿ ਜ਼ਹਿਰ ਦੇ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਹੁੰਦੀ ਹੈ।
  • ਸੱਪ ਦੇ ਡੰਗਣ ਵਾਲੀ ਥਾਂ 'ਤੇ ਕਿਸੇ ਵੀ ਤਰ੍ਹਾਂ ਦੀ ਠੰਡੀ ਜਾਂ ਗਰਮ ਫੋਮੇਂਟੇਸ਼ਨ ਲਗਾਉਣ ਤੋਂ ਬਚਣਾ ਚਾਹੀਦਾ ਹੈ।
  • ਡੰਗੇ ਹੋਏ ਹਿੱਸੇ ਨੂੰ ਆਪਣੇ ਹੱਥਾਂ ਨਾਲ ਦਬਾਉਣ ਦੀ ਕੋਸ਼ਿਸ਼ ਨਾ ਕਰੋ।
  • ਕਈ ਵਾਰ ਲੋਕ ਸੱਪ ਦੇ ਡੰਗਣ ਵਾਲੀ ਥਾਂ 'ਤੇ ਚੀਰਾ ਲਗਾ ਕੇ ਜ਼ਹਿਰ ਕੱਢਣ ਦੀ ਕੋਸ਼ਿਸ਼ ਕਰਦੇ ਹਨ, ਪਰ ਮਾਹਿਰਾਂ ਮੁਤਾਬਕ ਇਹ ਘਾਤਕ ਸਿੱਧ ਹੋ ਸਕਦਾ ਹੈ। ਇਸ ਲਈ ਅਜਿਹਾ ਕਰਨ ਤੋਂ ਬਚੋ 
  • ਜ਼ਹਿਰ ਨੂੰ ਚੂਸ ਕੇ ਬਾਹਰ ਕਢਣ ਦੀ ਕੋਸ਼ਿਸ਼ ਵੀ ਨਾ ਕਰੋ।

ਖੱਬੇ ਪਾਸੇ ਲੇਟਣਾ ਠੀਕ ਹੁੰਦਾ ਹੈ?

WHO ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੋਬਰਾ ਵਰਗੇ ਕਈ ਸੱਪਾਂ ਦੇ ਡੰਗਣ ਤੋਂ ਬਾਅਦ, ਵਿਅਕਤੀ ਨੂੰ ਉਲਟੀਆਂ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਪੀੜਤ ਨੂੰ ਖੱਬੇ ਪਾਸੇ ਲੇਟਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਨੂੰ ਹਵਾਦਾਰ ਜਗ੍ਹਾ 'ਤੇ ਰੱਖੋ, ਤਾਂ ਕਿ ਘਬਰਾਹਟ ਦੀ ਸਥਿਤੀ ਪੈਦਾ ਨਾ ਹੋਵੇ।

- PTC NEWS

Top News view more...

Latest News view more...

PTC NETWORK