11ਵੀਂ, 12ਵੀਂ ਦੇ ਵਿਦਿਆਰਥੀਆਂ ਨੂੰ ਹੁਣ ਤੋਂ ਸਾਲ 'ਚ ਦੋ ਵਾਰ ਕਰਨੀ ਪਵੇਗੀ ਬੋਰਡ ਪ੍ਰੀਖਿਆਵਾਂ ਦੀ ਤਿਆਰੀ; ਨਵੀਂ ਸਿੱਖਿਆ ਨੀਤੀ ਤਹਿਤ ਲਿਆ ਫੈਸਲਾ
Board Exams Twice A Year: ਕੇਂਦਰੀ ਸਿੱਖਿਆ ਮੰਤਰਾਲਾ ਸਾਲ 2024 ਤੋਂ ਪਾਠਕ੍ਰਮ ਵਿੱਚ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਸਿੱਖਿਆ ਮੰਤਰਾਲੇ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ (ਐਨ.ਈ.ਪੀ.) ਦੇ ਮੁਤਾਬਕ ਨਵੇਂ ਪਾਠਕ੍ਰਮ ਦਾ ਖ਼ਾਕਾ ਤਿਆਰ ਕੀਤਾ ਗਿਆ ਹੈ।
ਸਾਲ 2024 ਦੇ ਅਕਾਦਮਿਕ ਸੈਸ਼ਨ ਲਈ ਪਾਠ ਪੁਸਤਕਾਂ ਤਿਆਰ ਕੀਤੀਆਂ ਜਾਣਗੀਆਂ।ਸਿੱਖਿਆ ਮੰਤਰਾਲੇ ਨੇ ਕਿਹਾ ਕਿ ਨਵੇਂ ਪਾਠਕ੍ਰਮ ਢਾਂਚੇ ਦੇ ਤਹਿਤ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੋ ਭਾਸ਼ਾਵਾਂ ਦਾ ਅਧਿਐਨ ਕਰਨਾ ਹੋਵੇਗਾ, ਜਿਨ੍ਹਾਂ ਵਿੱਚੋਂ ਘੱਟੋ-ਘੱਟ ਇੱਕ ਭਾਰਤੀ ਹੋਣੀ ਚਾਹੀਦੀ ਹੈ।
ਸਾਲ ਵਿੱਚ ਦੋ ਵਾਰ ਹੋਣਗੀਆਂ ਬੋਰਡ ਦੀਆਂ ਪ੍ਰੀਖਿਆਵਾਂ
ਸਿੱਖਿਆ ਮੰਤਰਾਲੇ ਦੇ ਮੁਤਾਬਕ ਨਵੇਂ ਪਾਠਕ੍ਰਮ ਢਾਂਚੇ ਦੇ ਤਹਿਤ ਬੋਰਡ ਦੀਆਂ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਹੋਣਗੀਆਂ। ਵਿਦਿਆਰਥੀਆਂ ਨੂੰ ਵਧੀਆ ਅੰਕ ਬਰਕਰਾਰ ਰੱਖਣ ਦੀ ਇਜਾਜ਼ਤ ਮੌਕਾ ਦਿੱਤਾ ਜਾਵੇਗਾ।
ਸਿੱਖਿਆ ਮੰਤਰਾਲੇ ਦੇ ਨਵੇਂ ਪਾਠਕ੍ਰਮ ਢਾਂਚੇ ਦੇ ਤਹਿਤ ਬੋਰਡ ਪ੍ਰੀਖਿਆਵਾਂ ਮਹੀਨਿਆਂ ਦੀ ਕੋਚਿੰਗ ਅਤੇ ਰੋਟ ਲਰਨਿੰਗ ਦੇ ਮੁਕਾਬਲੇ ਵਿਦਿਆਰਥੀਆਂ ਦੀ ਸਮਝ ਅਤੇ ਮੁਹਾਰਤ ਦੇ ਪੱਧਰ ਦਾ ਮੁਲਾਂਕਣ ਕਰਨਗੀਆਂ।
ਸਟਰੀਮ ਤੱਕ ਸੀਮਿਤ ਨਹੀਂ ਹੋਵੇਗੀ ਵਿਸ਼ਿਆਂ ਦੀ ਚੋਣ
ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਨਵੇਂ ਪਾਠਕ੍ਰਮ ਢਾਂਚੇ ਤਹਿਤ 11ਵੀਂ ਅਤੇ 12ਵੀਂ ਜਮਾਤ ਦੇ ਵਿਸ਼ਿਆਂ ਦੀ ਚੋਣ 'ਸਟਰੀਮ' ਤੱਕ ਸੀਮਤ ਨਹੀਂ ਰਹੇਗੀ, ਵਿਦਿਆਰਥੀਆਂ ਨੂੰ ਆਪਣੀ ਪਸੰਦ ਦਾ ਵਿਸ਼ਾ ਚੁਣਨ ਦੀ ਆਜ਼ਾਦੀ ਮਿਲੇਗੀ।
ਕਲਾਸਰੂਮਾਂ ਵਿੱਚ ਪਾਠ-ਪੁਸਤਕਾਂ ਨੂੰ 'ਕਵਰ' ਕਰਨ ਦੀ ਮੌਜੂਦਾ ਪ੍ਰਥਾ ਤੋਂ ਬਚਿਆ ਜਾਵੇਗਾ, ਪਾਠ-ਪੁਸਤਕਾਂ ਦੀ ਕੀਮਤ ਵਿੱਚ ਕਮੀ ਲਿਆਂਦੀ ਜਾਵੇਗੀ। ਸਕੂਲ ਬੋਰਡ ਨਿਰਧਾਰਿਤ ਸਮੇਂ 'ਤੇ 'ਡਿਮਾਂਡ' ਪ੍ਰੀਖਿਆਵਾਂ ਦੀ ਪੇਸ਼ਕਸ਼ ਕਰਨ ਦੀ ਸਮਰੱਥਾ ਵਿਕਸਿਤ ਕਰਨਗੇ।
- With inputs from agencies