ਅੱਜ 11ਵੇਂ ਦਿਨ ਵੀ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ , ਦਿੱਲੀ 'ਚ ਪਹਿਲੀ ਵਾਰ ਪੈਟਰੋਲ 90 ਤੋਂ ਪਾਰ
ਨਵੀਂ ਦਿੱਲੀ :ਭਾਰਤ ਵਿਚ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਜਾਰੀ ਹੈ। ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਿਨੋਂ -ਦਿਨ ਵਧਦੀਆਂ ਜਾ ਰਹੀਆਂ ਹਨ। ਅੱਜ ਲਗਾਤਾਰ 11ਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ।ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ 'ਚ 31 ਪੈਸੇ ਤੇ ਡੀਜ਼ਲ ਦੀ ਕੀਮਤ 'ਚ 33 ਪੈਸੇ ਪ੍ਰਤੀ ਲੀਟਰਤੱਕ ਵਾਧਾ ਹੋਇਆ ਹੈ।ਜਿਸ ਕਾਰਨ ਲੋਕਾਂ ਵਿਚ ਹਾਹਾਕਾਰ ਮੱਚ ਗਈ ਹੈ।
ਪੜ੍ਹੋ ਹੋਰ ਖ਼ਬਰਾਂ : ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ
[caption id="attachment_476158" align="aligncenter" width="300"]
ਅੱਜ 11ਵੇਂ ਦਿਨ ਵੀ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ , ਦਿੱਲੀ 'ਚ ਪਹਿਲੀ ਵਾਰ ਪੈਟਰੋਲ 90 ਤੋਂ ਪਾਰ[/caption]
ਜਿੱਥੇ ਦਿੱਲੀ ਵਿਚ ਪੈਟਰੋਲ ਹੁਣ 90 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ। ਓਥੇ ਹੀ ਡੀਜ਼ਲ ਵੀਰਵਾਰ ਨੂੰ 80 ਰੁਪਏ ਪ੍ਰਤੀ ਲੀਟਰ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਦਿੱਲੀ 'ਚ ਹੁਣ ਇਕ ਲੀਟਰ ਪੈਟਰੋਲ ਦੀ ਕੀਮਤ 90 ਰੁਪਏ 19 ਪੈਸੇ ਅਤੇ ਇਕ ਲੀਟਰ ਡੀਜ਼ਲ ਦੀ ਕੀਮਤ 80 ਰੁਪਏ 60 ਪੈਸੇ ਤੇ ਪਹੁੰਚ ਗਈ ਹੈ। ਦਿੱਲੀ 'ਚ ਲਗਾਤਾਰ 10 ਦਿਨਾਂ 'ਚ ਪੈਟਰੋਲ 3.24 ਰੁਪਏ ਲੀਟਰ ਮਹਿੰਗਾ ਹੋ ਗਿਆ ਹੈ ਜਦਕਿ ਡੀਜ਼ਲ ਦੇ ਭਾਅ 'ਚ 3 ਰੁਪਏ 49 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
[caption id="attachment_476157" align="aligncenter" width="299"]
ਅੱਜ 11ਵੇਂ ਦਿਨ ਵੀ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ , ਦਿੱਲੀ 'ਚ ਪਹਿਲੀ ਵਾਰ ਪੈਟਰੋਲ 90 ਤੋਂ ਪਾਰ[/caption]
ਮੁੰਬਈ 'ਚ ਪੈਟਰੋਲ30 ਪੈਸੇ ਮਹਿੰਗਾ ਹੋ ਕੇ 96.62 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜਦਕਿ ਡੀਜ਼ਲ 35 ਪੈਸੇ ਮਹਿੰਗਾ ਹੋ ਕੇ 87.67 ਪੈਸੇ ਪ੍ਰਤੀ ਲੀਟਰਵਿਕ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 91.41 ਪੈਸੇ ਜਦਕਿ ਡੀਜ਼ਲ 84.19 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਚੇਨਈ ਵਿਚ ਅੱਜ ਪੈਟਰੋਲ ਦੀ ਕੀਮਤ 92.25 ਰੁਪਏ ਪ੍ਰਤੀ ਲੀਟਰ ਹੈ। ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿਚ ਪੈਟਰੋਲ ਦੀ ਦਰ ਦੇਸ਼ ਵਿਚ 100 ਰੁਪਏ ਪ੍ਰਤੀ ਲੀਟਰ ਤੋਂ ਵੀ ਮਹਿੰਗੀ ਹੋ ਰਹੀ ਹੈ।
[caption id="attachment_476156" align="aligncenter" width="259"]
ਅੱਜ 11ਵੇਂ ਦਿਨ ਵੀ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ , ਦਿੱਲੀ 'ਚ ਪਹਿਲੀ ਵਾਰ ਪੈਟਰੋਲ 90 ਤੋਂ ਪਾਰ[/caption]
ਰਾਜਸਥਾਨ ਤੋਂ ਬਾਅਦ ਮੱਧ ਪ੍ਰਦੇਸ਼ ’ਚ ਵੀ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ। ਇਸਦੇ ਨਾਲ ਮੱਧ ਪ੍ਰਦੇਸ਼ ਦੇ ਅਨੂਪਪੁਰ ’ਚ ਨਾਰਮਲ ਪੈਟਰੋਲ ਦੀ ਕੀਮਤ ਵੀ 100.25 ਰੁਪਏ ਪ੍ਰਤੀ ਲੀਟਰ ’ਤੇ ਜਾ ਪਹੁੰਚੀ ਹੈ। ਉੱਥੇ ਡੀਜ਼ਲ 90.35 ਰੁਪਏ ਪ੍ਰਤੀ ਲੀਟਰ ਦਾ ਵਿਕਿਆ ਹੈ। ਪਿਛਲੇ ਹਫ਼ਤੇ ਸ਼੍ਰੀਗੰਗਾਨਗਰ ’ਚ ਪ੍ਰੀਮੀਅਮ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਸੀ।
[caption id="attachment_476155" align="aligncenter" width="300"]
ਅੱਜ 11ਵੇਂ ਦਿਨ ਵੀ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ , ਦਿੱਲੀ 'ਚ ਪਹਿਲੀ ਵਾਰ ਪੈਟਰੋਲ 90 ਤੋਂ ਪਾਰ[/caption]
ਪਿਛਲੇ ਸਾਲ ਜੁਲਾਈ ਦੇ ਆਖਰੀ ਹਫ਼ਤੇ ਦਿੱਲੀ ਦਾ ਸਭ ਤੋਂ ਮਹਿੰਗਾ ਡੀਜ਼ਲ ਵਿਕਿਆ ਸੀ, ਜਦੋਂ ਕੀਮਤ 81.94 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ ਦੀ ਦਰ 80.43 ਰੁਪਏ ਪ੍ਰਤੀ ਲੀਟਰ ਸੀ। ਮਤਲਬ ਉਸ ਸਮੇਂ ਪੈਟਰੋਲ ਤੋਂ ਮਹਿੰਗਾ ਡੀਜ਼ਲ ਵਿਕਦਾ ਸੀ। ਮੈਟਰੋ ਸ਼ਹਿਰਾਂ ਵਿੱਚ ਸਭ ਤੋਂ ਮਹਿੰਗਾ ਪੈਟਰੋਲ ਮੁੰਬਈ ਵਿੱਚ ਵਿਕ ਰਿਹਾ ਹੈ, ਜਿੱਥੇ ਇਹ ਰੇਟ 96.62 ਰੁਪਏ ਪ੍ਰਤੀ ਲੀਟਰ ਹੈ। ਜਦੋਂ ਕਿ ਡੀਜ਼ਲ 87.67 ਰੁਪਏ ਪ੍ਰਤੀ ਲੀਟਰ ਹੈ।
[caption id="attachment_476154" align="aligncenter" width="300"]
ਅੱਜ 11ਵੇਂ ਦਿਨ ਵੀ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ , ਦਿੱਲੀ 'ਚ ਪਹਿਲੀ ਵਾਰ ਪੈਟਰੋਲ 90 ਤੋਂ ਪਾਰ[/caption]
ਪੜ੍ਹੋ ਹੋਰ ਖ਼ਬਰਾਂ : ਮੱਧ ਪ੍ਰਦੇਸ਼ ਦੇ ਮੰਡਲਾ 'ਚ ਬਾਰਾਤੀਆਂ ਨਾਲ ਭਰੀ ਬੱਸ ਪਲਟੀ , ਇੱਕ ਦੀ ਮੌਤ, 12 ਜ਼ਖਮੀ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੇ 2 ਮੁੱਖ ਕਾਰਨ ਹਨ। ਇਸ ਦਾ ਪਹਿਲਾ ਕਾਰਨ ਇਹ ਹੈ ਕਿ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਾਫ਼ੀ ਵਾਧਾ ਹੋਇਆ ਹੈ ਅਤੇ ਦੂਜਾ ਕਾਰਨ ਇਹ ਹੈ ਕਿ ਭਾਰਤ ਵਿਚ ਪੈਟਰੋਲੀਅਮ ਪਦਾਰਥਾਂ ਉੱਤੇ ਭਾਰੀ ਟੈਕਸ ਲਗਾਇਆ ਜਾਂਦਾ ਹੈ। ਕੋਰੋਨਾ ਵਾਇਰਸ ਦੇ ਮਹਾਂਮਾਰੀ ਦੇ ਯੁੱਗ ਵਿਚ ਕੇਂਦਰ ਸਰਕਾਰ ਨੇ ਪੈਟਰੋਲ ਦੀ ਐਕਸਾਈਜ਼ ਡਿਊਟੀ ਪ੍ਰਤੀ ਲਿਟਰ 19.98 ਤੋਂ ਵਧਾ ਕੇ 32.98 ਰੁਪਏ ਕਰ ਦਿੱਤੀ ਹੈ। ਇਸੇ ਤਰ੍ਹਾਂ ਡੀਜ਼ਲ 'ਤੇ ਐਕਸਾਈਜ਼ ਡਿਊਟੀ 15.83 ਤੋਂ ਵਧਾ ਕੇ 31.83 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਰਾਜ ਸਰਕਾਰਾਂ ਇਸ 'ਤੇ ਵੈਟ ਲਗਾਉਂਦੀਆਂ ਹਨ।
-PTCNews