ਕਿਸਾਨਾਂ ਖ਼ਿਲਾਫ਼ ਦਿੱਲੀ ‘ਚ ਕੀਤੀ ਕਿਲੇਬੰਦੀ ‘ਤੇ ਬੋਲੇ ਰਾਹੁਲ ਗਾਂਧੀ

Government needs to listen as farmers aren't going away: Rahul Gandhi

ਦਿਲੀ ਦੀਆਂ ਸਰਹਦਾਂ ‘ਤੇ ਬੈਠੇ ਕਿਸਾਨ ਹੁਣ ਤੱਕ ਹਰ ਤਰ੍ਹਾਂ ਦਾ ਜ਼ੁਲਮ ਸਹੀ ਚੁਕੇ ਹਨ , ਕਿਸਾਨਾਂ ‘ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਹੰਜੂ ਗੈਸ ਦੇ ਗੋਲੇ ਵੀ ਸੁੱਟੇ ਗਏ, ਇਹਨਾਂ ਹੀ ਨਹੀਂ ਮੀਂਹ ਹਨੇਰੀ ਵੀ ਝੱਲ ਚੁਕੇ ਹਨ ਪਰ ਹੌਂਸਲੇ ਨਹੀਂ ਹਾਰੇ , ਉਥੇ ਹੀ ਹੁਣ ਕਿਸਾਨਾਂ ਦੇ ਅੰਦੋਲਨ ਨੂੰ ਢਾਹ ਲਾਉਣ ਦੇ ਲਈ ਕੇਂਦਰ ਸਰਕਾਰ ਵੱਲੋਂ ਜੋ ਰਾਹ ਅਪਣਾਇਆ ਗਿਆ ਹੈ , ਉਹ ਬੇਹੱਦ ਸ਼ਰਮਨਾਕ ਹੈ , ਜੋ ਰਾਹਾਂ ਦੇ ਵਿਚ ਕਿਲ ਗੱਡੇ ਜਾ ਰਹੇ ਹਨ |

Rahul Gandhi tweet on dictators, says- Why do so many dictators have names  that begin with M | Rahul Gandhi ने इशारों में PM Modi को कहा Dictator,  ट्वीट कर बताए 7

ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦਾ ਐਲਾਨ 6 ਫਰਵਰੀ ਨੂੰ ਪੂਰੇ ‘ਚ ਹੋਵੇਗਾ ਚੱਕਾ ਜਾਮ

ਉਥੇ ਹੀ ਇਸ ਦੀ ਨਿਖੇਦੀ ਹਰ ਪਾਸੇ ਹੋ ਰਹੀ ਹੈ , ਇਸ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਕਿਲ੍ਹੇਬੰਦੀ ਕਰ ਕੇ ਦਬਾਉਣਾ ਖ਼ਤਰਨਾਕ ਹੈ, ਇਸ ਲਈ ਸਰਕਾਰ ਨੂੰ ਸਮੱਸਿਆ ਦਾ ਹੱਲ ਕੱਢਣ ਲਈ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਰਾਹੁਲ ਨੇ ਬੁੱਧਵਾਰ ਯਾਨੀ ਕਿ ਅੱਜ ਇੱਥੇ ਪਾਰਟੀ ਹੈੱਡਕੁਆਰਟਰ ਵਿਚ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਮੰਗ ’ਤੇ ਵਿਚਾਰ ਕਰ ਕੇ ਖੇਤੀ ਸੰਬੰਧੀ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ।

Farmers Protest: 2 IPS Officers Deputed at Singhu Border Test Positive For  COVID-19

ਪੜ੍ਹੋ ਹੋਰ ਖ਼ਬਰਾਂ : ਜਲਾਲਾਬਾਦ ‘ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਹਮਲਾ , ਕੀਤੀ ਫ਼ਾਇਰਿੰਗ

ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸਰਕਾਰ ਕਿਲ੍ਹੇਬੰਦੀ ਕਿਉਂ ਕਰ ਰਹੀ ਹੈ। ਕੀ ਸਰਕਾਰ ਕਿਸਾਨਾਂ ਤੋਂ ਡਰਦੀ ਹੈ? ਰਾਹੁਲ ਨੇ ਕਿਹਾ ਕਿ ਕਿਸਾਨ ਦੇਸ਼ ਦੀ ਤਾਕਤ ਹੈ, ਸਰਕਾਰ ਦਾ ਕੰਮ ਇਨ੍ਹਾਂ ਨਾਲ ਗੱਲ ਕਰ ਕੇ ਸਮੱਸਿਆ ਦਾ ਹੱਲ ਕੱਢਣਾ ਹੈ, ਨਾ ਕਿ ਡਰਾਉਣ, ਧਮਕਾਉਣਾ। ਕਿਸਾਨ ਪਿੱਛੇ ਨਹੀਂ ਹੱਟਣਗੇ, ਸਰਕਾਰ ਨੂੰ ਹੀ ਪਿੱਛੇ ਹੱਟਣਾ ਹੋਵੇਗਾ। ਚੰਗਾ ਹੋਵੇਗਾ ਤੁਸੀਂ ਹਟ ਜਾਓ।

Farmers make their protest waterproof at Singhu border | Hindustan Times

ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਛੇਤੀ ਕਰਨਾ ਜ਼ਰੂਰੀ ਹੈ। ਕਿਸਾਨ ਪਿੱਛੇ ਨਹੀਂ ਹਟਣਗੇ। ਅਖ਼ੀਰ ’ਚ ਸਰਕਾਰ ਨੂੰ ਪਿੱਛੇ ਹਟਣਾ ਪਵੇਗਾ। ਇਸ ਵਿਚ ਹੀ ਸਾਰਿਆਂ ਦਾ ਭਲਾ ਹੈ ਕਿ ਸਰਕਾਰ ਅੱਜ ਹੀ ਪਿੱਛੇ ਹਟ ਜਾਵੇ। ਪੱਤਰਕਾਰਾਂ ਵਲੋਂ ਕੀਤੇ ਸਵਾਲ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਬੈਰੀਕੇਡਜ਼ ਲਾਉਣ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਵਤੀਰੇ ਨਾਲ ਜੁੜੇ ਕਦਮਾਂ ਕਾਰਨ ਭਾਰਤ ਦੇ ਅਕਸ ’ਤੇ ਅਸਰ ਪਿਆ ਹੈ | ਰਾਹੁਲ ਨੇ ਕਿਹਾ ਕਿ ਨਿਸ਼ਚਿਤ ਤੌਰ ’ਤੇ ਭਾਰਤ ਦੇ ਸਨਮਾਨ ਨੂੰ ਵੱਡਾ ਧੱਕਾ ਲੱਗਾ ਹੈ।

ncr Farmers Protest The pointed head wall being erected on the Tiki Border

ਸਿਰਫ ਗੱਲ ਕਿਸਾਨਾਂ ਨਾਲ ਵਤੀਰੇ ਦੀ ਨਹੀਂ ਹੈ, ਸਗੋਂ ਕਿ ਇਹ ਵੀ ਹੈ ਕਿ ਅਸੀਂ ਆਪਣੇ ਲੋਕਾਂ ਨਾਲ ਕਿਹੋ ਜਿਹਾ ਵਤੀਰਾ ਕਰਦੇ ਹਾਂ, ਪੱਤਰਕਾਰਾਂ ਨਾਲ ਕਿਵੇਂ ਦਾ ਵਤੀਰਾ ਕਰਦੇ ਹਾਂ? ਸਾਡੀ ਸਭ ਤੋਂ ਵੱਡੀ ਤਾਕਤ ‘ਸਾਫਟ ਪਾਵਰ’ ਹੋਣ ਦੀ ਹੈ। ਇਸ ਨੂੰ ਭਾਜਪਾ-ਆਰ. ਐੱਸ. ਐੱਸ. ਅਤੇ ਉਨ੍ਹਾਂ ਦੀ ਸੋਚ ਨੇ ਤਬਾਹ ਕਰ ਦਿੱਤਾ ਹੈ। ਪੌਪ ਗਾਇਕਾ ਰਿਹਾਨਾ ਅਤੇ ਕੁਝ ਹੌਰ ਕੌਮਾਂਤਰੀ ਹਸਤੀਆਂ ਵਲੋਂ ਕਿਸਾਨ ਅੰਦੋਲਨ ਦਾ ਸਮਰਥਨ ਕੀਤੇ ਜਾਣ ਬਾਰੇ ਪੁੱਛਣ ’ਤੇ ਰਾਹੁਲ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਹਾਲਾਂਕਿ ਇਹ ਕਿਹਾ ਕਿ ਇਹ ਅੰਦਰੂਨੀ ਮਾਮਲਾ ਹੈ। ਕਿਸਾਨ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਅਤੇ ਇਹ ਹੋਣੇ ਚਾਹੀਦੇ ਹਨ।