ਲੁਧਿਆਣਾ ਵਿਖੇ ਬੀਤੇ ਦਿਨੀਂ ਅਮਨ ਨਗਰ ’ਚ ਇਕ ਨਿੱਜੀ ਸਕੂਲ ਦੀ ਐੱਲ. ਕੇ. ਜੀ. ਦੀ ਵਿਦਿਅਰਥਣ ਨਾਲ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਇਸ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਸ ਵਿਚ ਇਕ ਅਹਿਮ ਮੋੜ ਵੀ ਆਇਆ ਹੈ। ਪੁਲਿਸ ਵੱਲੋਂ ਕੀਤੇ ਜਾ ਰਹੇ ਇਸ ਖੁਲਾਸੇ ਨਾਲ ਦਿਲ ਦਹਿਲ ਉੱਠਦਾ ਹੈ , ਦਰਅਸਲ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਬੱਚੀ ਨਾਲ ਦੁਸ਼ਕਰਮ ਹੋਇਆ ਹੈ ਉਹ ਉਸ ਦੇ ਹੀ 12 ਸਾਲ ਦੇ ਸਕੇ ਭਰਾ ਨੇ ਕੀਤਾ। ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਭਰਾ ਨੇ ਹੀ ਇਸ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ। ਇਸ ਨੂੰ ਸਾਬਿਤ ਕਰਨ ਲਈ ਪੁਲਸ ਕੋਲ ਪੂਰੇ ਸਬੂਤ ਹਨ। ਅਦਾਲਤ 'ਚ ਪੀੜਤ ਬੱਚੀ ਦੇ 164 ਤਹਿਤ ਬਿਆਨ ਦਰਜ ਕਰਵਾ ਦਿੱਤੇ ਗਏ ਹਨ|
ਪੜ੍ਹੋ ਹੋਰ ਖ਼ਬਰਾਂ : ਇਸ ਦੇਸ਼ ਨੂੰ 4 ਲੋਕ ਚਲਾਉਂਦੇ ਹਨ, ਉਨ੍ਹਾਂ ਦੇ ਨਾਮ ਸਾਰੇ ਜਾਣਦੇ ਹਨ : ਰਾਹੁਲ ਗਾਂਧੀ
ਪੀੜਤ ਦੇ ਪਰਿਵਾਰ ਦਾ ਇਲਜ਼ਾਮ
ਜਦੋਂ ਕਿ ਦੂਜੇ ਪਾਸੇ ਮੁੰਡੇ ਦੇ ਮਾਪੇ ਕਹਿ ਰਹੇ ਹਨ ਕਿ ਕੁੜੀ ਨਾਲ ਸਕੂਲ 'ਚ ਘਟਨਾ ਹੋਈ ਹੈ ਅਤੇ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਨੂੰ ਟਾਰਚਰ ਕਰਕੇ ਅਪਰਾਧ ਕਬੂਲ ਕਰਵਾਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਪੁਲਿਸ ਉਹਨਾਂ ਨੂੰ ਟਾਰਚਰ ਕਰ ਰਹੀ ਹੈ। ਜਬਰਦਸਤੀ ਮਨਵਾ ਰਹੀ ਹੈ। ਕਿਓਂਕਿ ਪੁਲਿਸ ਅਸਲ ਦੋਸ਼ੀ ਤੱਕ ਨਹੀਂ ਪਹੁੰਚ ਰਹੀ |
ਪੜ੍ਹੋ ਹੋਰ ਖ਼ਬਰਾਂ :NIA ਨੇ ਮੋਗਾ ‘ਚ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ ‘ਚ 6 ਮੁਲਜ਼ਮਾਂ ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ
ਉਥੇ ਹੀ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਕੁੜੀ ਦਾ ਜਦੋਂ ਮੈਡੀਕਲ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਇਸ ਘਟਨਾ ਨੂੰ 10 ਤੋਂ 12 ਸਾਲ ਦੇ ਮੁੰਡੇ ਨੇ ਅੰਜਾਮ ਦਿੱਤਾ ਹੈ। ਜਿਸ ਸਕੂਲ 'ਚ ਉਹ ਪੜ੍ਹਦੀ ਹੈ, ਉਸ ਨੂੰ ਪੁਲਿਸ ਨੇ ਪੂਰੀ ਤਰ੍ਹਾਂ ਖੰਗਾਲ ਦਿੱਤਾ ਪਰ ਉੱਥੇ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਮਿਲਿਆ। ਇਸ ਦੇ ਨਾਲ ਹੀ ਸਕੂਲ ਤੋਂ ਲੈ ਕੇ ਪੀੜਤਾ ਦੇ ਘਰ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਉਸ 'ਚ ਇਹ ਪਤਾ ਲੱਗਾ ਕਿ ਦੁਪਹਿਰ ਨੂੰ 2.10 ਮਿੰਟ ’ਤੇ ਪੀੜਤਾ ਆਪਣੀ ਮਾਤਾ ਅਤੇ ਗੁਆਂਢਣ ਦੀ ਧੀ ਨਾਲ ਸਕੂਲੋਂ ਬਾਹਰ ਨਿਕਲੀ ਸੀ ਅਤੇ 2.43 ਮਿੰਟ ’ਤੇ ਘਰ ਪੁੱਜੀ। ਇਸ ਦੌਰਾਨ ਉਹ ਚੰਗੀ ਭਲੀ ਸੀ।
ਇਸ ਤੋਂ ਬਾਅਦ 3.59 ’ਤੇ ਕੁੜੀ ਦੀ ਮਾਂ ਉਸ ਨੂੰ ਸਕੂਲ ਵੱਲ ਲਿਜਾਂਦੀ ਹੋਈ ਦਿਖਾਈ ਦਿੱਤੀ। ਇਸ ’ਤੇ ਪੁਲਸ ਨੇ ਪੀੜਤਾ ਦਾ ਘਰ ਚੈੱਕ ਕੀਤਾ ਤਾਂ ਬੈੱਡ ’ਤੇ ਵਿਛੀ ਚਾਦਰ ’ਤੇ ਖੂਨ ਦੇ ਧੱਬੇ ਮਿਲੇ। ਉਸ ਸਮੇਂ ਪੁਲਸ ਨੂੰ ਯਕੀਨ ਹੋ ਗਿਆ ਕਿ ਕੁੜੀ ਨਾਲ ਘਰ ’ਚ ਹੀ ਘਟਨਾ ਹੋਈ ਹੈ। ਪੀੜਤਾ ਦੇ ਬਿਆਨ ਵੀ ਉਸ ਦੇ ਸਕੇ ਭਰਾ ਦੇ ਖ਼ਿਲਾਫ਼ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ’ਚ ਪ੍ਰੋਟੈਕਸ਼ਨ ਆਫ ਚਿਲਡਰਨ ਸੈਕਸੂਅਲ ਆਫੈਂਸ ਐਕਟ-2012 ਦਾ ਵਾਧਾ ਕਰਕੇ ਪੀੜਤਾ ਦੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੜ੍ਹੋ ਹੋਰ ਖ਼ਬਰਾਂ : ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ‘ਚ ਗਾਜ਼ੀਪੁਰ ਤੋਂ ਬਾਅਦ ਸਿੰਘੂ ਬਾਰਡਰ ‘ਤੇ ਪਹੁੰਚੇ ਬੱਬੂ ਮਾਨ

ਉਸ ਦੀ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਉੱਥੇ ਹੀ ਪੀੜਤਾ ਦਾ ਡੀ. ਐੱਨ. ਏ. ਟੈਸਟ ਵੀ ਕਰਵਾਇਆ ਗਿਆ ਹੈ। ਚਾਈਲਡ ਵੈੱਲਫੇਅਰ ਕਮੇਟੀ ਅਤੇ ਸੋਸ਼ਲ ਐਂਡ ਚਾਈਲਡ ਵੈੱਲਫੇਅਰ ਮਹਿਕਮੇ ਦੀ ਮਦਦ ਨਾਲ ਪੀੜਤਾ ਦੀ ਕਾਊਂਸਲਿੰਗ ਕਰਵਾਈ ਜਾ ਰਹੀ ਹੈ ਅਤੇ ਵੱਖ-ਵੱਖ ਐੱਨ. ਜੀ. ਓ. ਨਾਲ ਤਾਲਮੇਲ ਕਰ ਕੇ ਉਸ ਨੂੰ ਆਰਥਿਕ ਮਦਦ ਵੀ ਮੁਹੱਈਆ ਕਰਵਾਈ ਜਾ ਰਹੀ ਹੈ।

ਵੀਰਵਾਰ ਨੂੰ ਦਿਨ ਭਰ ਪੁਲਿਸ ਤੇ ਸਕੂਲ ਦੇ ਖ਼ਿਲਾਫ਼ ਧਰਨੇ ਪ੍ਰਦਰਸ਼ਨਾਂ ਦਾ ਦੌਰ ਚੱਲਦਾ ਰਿਹਾ ਅਤੇ ਇਸ ਮਾਮਲੇ ਨੂੰ ਲੈ ਕੇ ਗੁੱਸੇ 'ਚ ਲੋਕਾਂ ਨੇ ਗੁੱਸੇ 'ਚ ਜਲੰਧਰ-ਬਾਈਪਾਸ ਨੇੜੇ ਸਰਵਿਸ ਲੇਨ ’ਤੇ ਕਈ ਵਾਰ ਆਵਾਜਾਈ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀ ਲੋਕਾਂ ’ਚ ਵੀ ਵੱਡੀ ਗਿਣਤੀ 'ਚ ਸ਼ਾਮਲ ਸਨ। ਲੋਕਾਂ ਦਾ ਦੋਸ਼ ਸੀ ਕਿ ਸਿਆਸੀ ਪ੍ਰਭਾਵ ਕਾਰਨ ਸਕੂਲ ਵਾਲਿਆਂ ਨੂੰ ਬਚਾਉਣ ਲਈ ਪੁਲਿਸ ਪੀੜਤ ਪਰਿਵਾਰ ਨਾਲ ਧੱਕਾ ਕਰ ਰਹੀ ਹੈ। ਪੀੜਤਾ ਦੀ ਮਾਂ ਅਤੇ ਭਰਾ ਨੂੰ ਅੱਧੀ ਰਾਤ ਥਾਣੇ 'ਚ ਰੱਖ ਕੇ ਤੰਗ-ਪਰੇਸ਼ਾਨ ਕੀਤਾ ਗਿਆ ਅਤੇ ਜ਼ਬਰਦਸਤੀ ਹਸਤਾਖ਼ਰ ਕਰਵਾਏ ਗਏ।