Fri, May 3, 2024
Whatsapp

ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਲੰਗਰ ਹਾਲ 'ਚ ਲੱਗੀ ਭਿਆਨਕ ਅੱਗ

Written by  Baljit Singh -- July 11th 2021 10:25 AM
ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਲੰਗਰ ਹਾਲ 'ਚ ਲੱਗੀ ਭਿਆਨਕ ਅੱਗ

ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਲੰਗਰ ਹਾਲ 'ਚ ਲੱਗੀ ਭਿਆਨਕ ਅੱਗ

ਨਵੀਂ ਦਿੱਲੀ- ਸਿੰਘੂ ਬਾਰਡਰ 'ਤੇ ਮੋਰਚਾ ਲਾਈ ਬੈਠੇ ਕਿਸਾਨ ਕਈ ਮਹੀਨਿਆਂ ਤੋਂ ਸਰਕਾਰਾਂ ਦੇ ਅੜਲ ਰਵੱਈਏ ਅਤੇ ਕੁਦਰਤ ਦੇ ਮੌਸਮਾਂ ਦੇ ਕਹਿਰ ਨੂੰ ਹੱਸ ਕੇ ਸਹਿਣ ਕਰ ਰਹੇ ਹਨ ਪਰ ਹੁਣ ਇਕ ਹੋਰ ਮਾੜੀ ਖ਼ਬਰ ਸਿੰਘੂ ਬਾਰਡਰ ਤੋਂ ਦੇਖਣ ਨੂੰ ਮਿਲੀ ਹੈ ਜਿਥੇ ਕਿਸਾਨਾਂ ਦੇ ਲੰਗਰ ਹਾਲ ਨੂੰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਪੜੋ ਹੋਰ ਖਬਰਾਂ: ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦੂਜੀ ਵਾਰ ਬਣੀ ਮਾਂ , ਬੇਟੇ ਨੂੰ ਦਿੱਤਾ ਜਨਮ ਇਹ ਅੱਗ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ ਸੰਤ ਮਹਾਪੁਰਸ਼ਾਂ ਦੇ ਲੰਗਰ ਘਰ ਨੂੰ ਲੱਗਣ ਦੀ ਖ਼ਬਰ ਮਿਲੀ ਹੈ ਜਿਸ ਕਾਰਨ ਵੱਡਾ ਨੁਕਸਾਨ ਹੋਇਆ ਹੈ। ਇਕ ਰਾਹਤ ਵਾਲੀ ਗੱਲ ਇਹ ਵੀ ਹੈ ਕਿ ਇਸ ਅੱਗ ਤੋਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੜੋ ਹੋਰ ਖਬਰਾਂ: ਆਮ ਲੋਕਾਂ ਨੂੰ ਵੱਡਾ ਝਟਕਾ ! ਅਮੂਲ ਤੋਂ ਬਾਅਦ ਹੁਣ ਮਦਰ ਡੇਅਰੀ ਦਾ ਦੁੱਧ ਵੀ ਹੋਇਆ ਮਹਿੰਗਾ ਮੌਕੇ 'ਤੇ ਮੌਜੂਦ ਸਰਦਾਰ ਮਨਜੀਤ ਸਿੰਘ ਰਾਏ ਨੇ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਇਆ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਅੱਗ ਬਜਾਉਣ ਦੀ ਕੋਸ਼ਿਸ਼ 'ਚ ਲੱਗ ਗਈ। ਅੱਗ ਲੱਗਣ ਤੋਂ ਬਾਅਦ ਮੌਕੇ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪੁੱਜ ਗਏ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -PTC News


Top News view more...

Latest News view more...