SBI ਬੈਂਕ ਇਨ੍ਹਾਂ ਗਾਹਕਾਂ ਨੂੰ ਭੇਜ ਰਿਹਾ ਹੈ ਚਾਕਲੇਟ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ
SBI Chocolate Scheme: ਸਟੇਟ ਬੈਂਕ ਆਫ ਇੰਡੀਆ ਦੀ ਦੇਸ਼ ਭਰ ਦੇ ਗਾਹਕਾਂ ਵਿੱਚ ਇੱਕ ਵੱਖਰੀ ਪਛਾਣ ਹੈ। ਸਰਕਾਰੀ ਬੈਂਕ ਹੋਣ ਦੇ ਨਾਲ-ਨਾਲ ਇਹ ਲੋਕਾਂ ਵਿੱਚ ਭਰੋਸੇਮੰਦ ਬੈਂਕ ਵੀ ਹੈ। ਇਸ ਬੈਂਕ ਵਿੱਚ ਲੱਖਾਂ ਲੋਕਾਂ ਦੇ ਖਾਤੇ ਹਨ ਅਤੇ ਉਹ ਹੋਰ ਕਈ ਸਹੂਲਤਾਂ ਦਾ ਲਾਭ ਲੈ ਰਹੇ ਹਨ। ਅਜਿਹੇ 'ਚ ਭਾਰਤੀ ਸਟੇਟ ਬੈਂਕ ਵੀ ਆਪਣੇ ਗਾਹਕਾਂ ਬਾਰੇ ਸੋਚਣ 'ਚ ਪਿੱਛੇ ਨਹੀਂ ਰਹਿੰਦਾ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਵੱਲੋਂ ਇੱਕ ਅਨੋਖੀ ਪਹਿਲ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਬੈਂਕ ਹਰ ਮਹੀਨੇ ਆਪਣੇ ਕੁਝ ਗਾਹਕਾਂ ਨੂੰ ਚਾਕਲੇਟ ਦੇ ਰਿਹਾ ਹੈ। ਆਓ ਜਾਣਦੇ ਹਾਂ ਕਿ ਉਹ ਕਿਹੜੇ ਗਾਹਕ ਹਨ ਜਿਨ੍ਹਾਂ ਨੂੰ ਸਟੇਟ ਬੈਂਕ ਆਫ ਇੰਡੀਆ ਵੱਲੋਂ ਹਰ ਮਹੀਨੇ ਚਾਕਲੇਟ ਦਿੱਤੇ ਜਾ ਰਹੇ ਹਨ।
ਇਨ੍ਹਾਂ ਗਾਹਕਾਂ ਨੂੰ ਚਾਕਲੇਟ ਦਿੱਤੇ ਜਾ ਰਹੇ ਹਨ
ਭਾਰਤੀ ਸਟੇਟ ਬੈਂਕ (SBI) ਨੇ ਹਰ ਮਹੀਨੇ ਚੋਣਵੇਂ ਗਾਹਕਾਂ ਨੂੰ ਚਾਕਲੇਟ ਭੇਜਣ ਦੀ ਇੱਕ ਵਿਲੱਖਣ ਪਹਿਲ ਸ਼ੁਰੂ ਕੀਤੀ ਹੈ। ਇਸ ਤਹਿਤ ਉਨ੍ਹਾਂ ਗਾਹਕਾਂ ਨੂੰ ਹਰ ਮਹੀਨੇ ਚਾਕਲੇਟ ਦਿੱਤੀ ਜਾਵੇਗੀ, ਜੋ ਸਮੇਂ 'ਤੇ ਕਰਜ਼ਾ ਮੋੜਦੇ ਹਨ। ਜੀ ਹਾਂ, ਬੈਂਕ ਵੱਲੋਂ ਉਨ੍ਹਾਂ ਗਾਹਕਾਂ ਨੂੰ ਚਾਕਲੇਟ ਭੇਜੇ ਜਾ ਰਹੇ ਹਨ ਜੋ ਹਰ ਮਹੀਨੇ ਸਮੇਂ ਸਿਰ ਆਪਣੇ ਲੋਨ ਦੀਆਂ ਕਿਸ਼ਤਾਂ (EMI) ਦਾ ਭੁਗਤਾਨ ਕਰਦੇ ਹਨ।
ਦੇਸ਼ ਦਾ ਸਭ ਤੋਂ ਵੱਡਾ ਕਰਜ਼ਾ ਦੇਣ ਵਾਲਾ ਬੈਂਕ
ਦੇਸ਼ ਦੇ ਸਭ ਤੋਂ ਵੱਡੇ ਲੋਨ ਦੇਣ ਵਾਲੇ ਬੈਂਕ ਐਸਬੀਆਈ ਦੇ ਅਨੁਸਾਰ, ਬਹੁਤ ਸਾਰੇ ਲੋਕ ਲੋਨ ਲੈਣ ਤੋਂ ਬਾਅਦ ਬੈਂਕ ਦੁਆਰਾ ਕੀਤੇ ਗਏ ਰੀਮਾਈਂਡਰ ਕਾਲਾਂ ਦਾ ਜਵਾਬ ਨਹੀਂ ਦਿੰਦੇ ਹਨ। ਇਸ ਕਾਰਨ ਕਰਜ਼ਾ ਲੈਣ ਵਾਲਿਆਂ ਨੂੰ ਸਮੇਂ 'ਤੇ ਈਐਮਆਈ ਦਾ ਭੁਗਤਾਨ ਕਰਨ ਲਈ ਬੈਂਕ ਨੇ ਇਹ ਤਰੀਕਾ ਅਪਣਾਇਆ ਹੈ।
ਬੈਂਕ ਅਧਿਕਾਰੀ ਬਿਨਾਂ ਦੱਸੇ ਘਰ ਆ ਜਾਂਦੇ ਹਨ
ਬੈਂਕ ਨੇ ਕਰਜ਼ਦਾਰਾਂ ਤੋਂ ਕਰਜ਼ੇ ਦੀ ਵਸੂਲੀ ਲਈ ਅਜਿਹੇ ਕਦਮ ਚੁੱਕੇ ਹਨ। ਇਸ ਤਹਿਤ ਬੈਂਕ ਅਧਿਕਾਰੀ ਬਿਨਾਂ ਦੱਸੇ ਉਨ੍ਹਾਂ ਦੇ ਘਰ ਆ ਜਾਂਦੇ ਹਨ। ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲਣ ਲਈ ਬੈਂਕ ਨੇ ਨਵਾਂ ਤਰੀਕਾ ਅਪਣਾਇਆ ਹੈ। ਇਸ ਦੌਰਾਨ ਬੈਂਕ ਅਧਿਕਾਰੀ ਚਾਕਲੇਟਾਂ ਦਾ ਇੱਕ ਪੈਕੇਟ ਵੀ ਆਪਣੇ ਨਾਲ ਲੈ ਜਾਂਦਾ ਹੈ।
ਘਰ 'ਚ ਸਰਪ੍ਰਾਈਜ਼ ਮਿਲਣ ਤੋਂ ਬਾਅਦ ਗਾਹਕ ਖੁਸ਼!
ਬੈਂਕ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਕਰਜ਼ਦਾਰਾਂ ਲਈ ਸਭ ਤੋਂ ਵਧੀਆ ਤਰੀਕਾ ਹੈ ਜੋ ਬੈਂਕ ਦੀਆਂ ਕਾਲਾਂ ਦਾ ਜਵਾਬ ਨਹੀਂ ਦਿੰਦੇ ਜਾਂ ਡਿਫਾਲਟ ਕਰਨ ਦੀ ਯੋਜਨਾ ਬਣਾ ਰਹੇ ਹਨ। ਬੈਂਕ ਅਧਿਕਾਰੀਆਂ ਨੂੰ ਬਿਨਾਂ ਦੱਸੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਚਾਕਲੇਟ ਦੇ ਕੇ ਹੈਰਾਨ ਕਰ ਦੇਣਾ ਬੈਂਕ ਦੀ ਇੱਕ ਨਵੀਂ ਪਹਿਲ ਹੈ, ਜਿਸ ਲਈ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ।
ਬੈਂਕ ਮੁਤਾਬਕ ਜਦੋਂ ਤੋਂ ਪ੍ਰਚੂਨ ਕਰਜ਼ਿਆਂ 'ਤੇ ਵਿਆਜ ਦਰਾਂ ਵਧੀਆਂ ਹਨ, ਬਹੁਤ ਸਾਰੇ ਗਾਹਕ ਸਮੇਂ 'ਤੇ ਕਿਸ਼ਤਾਂ ਦਾ ਭੁਗਤਾਨ ਨਹੀਂ ਕਰ ਰਹੇ ਸਨ। ਜਾਣਕਾਰੀ ਲਈ ਦੱਸ ਦੇਈਏ ਕਿ ਜੂਨ 2023 ਦੀ ਤਿਮਾਹੀ 'ਚ ਪ੍ਰਚੂਨ ਕਰਜ਼ 'ਚ 16.46 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਇਹ ਸਾਲ ਦਰ ਸਾਲ 13.9 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ।
- PTC NEWS