ਪੰਜਾਬ

ਅਧਿਆਪਕ ਦਿਵਸ ਨੂੰ ਮਨਾਉਣ ਲਈ UGC ਨੇ ਉੱਚ ਵਿਦਿਅਕ ਸੰਸਥਾਵਾਂ ਨੂੰ ਜਾਰੀ ਕੀਤੀਆਂ ਹਦਾਇਤਾਂ

By Pardeep Singh -- August 29, 2022 9:36 am

ਚੰਡੀਗੜ੍ਹ: ਹਰ ਸਾਲ ਅਧਿਆਪਕ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਐਸ. ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਇਸ ਵਾਰ ਉੱਚ ਵਿਦਿਅਕ ਸੰਸਥਾਵਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ 5 ਸਤੰਬਰ ਤੋਂ 9 ਸਤੰਬਰ ਭਾਵ ਪੰਜ ਦਿਨਾਂ ਵਿੱਚ ਵੱਖ-ਵੱਖ ਗਤੀਵਿਧੀਆ ਕਰਵਾਈਆ ਜਾਣ।

ਯੂਜੀਸੀ ਦਾ ਕਹਿਣਾ ਹੈ ਕਿ ਵਿਦਿਅਕ ਸੰਸਥਾਵਾਂ ਨਵੀਂ ਸਿੱਖਿਆ ਨੀਤੀ 2022 ਦੇ ਸਿਧਾਤਾਂ ਨੂੰ ਵੀ ਧਿਆਨ ਵਿੱਚ ਰੱਖੇ। ਯੂਜੀਸੀ ਦਾ ਕਹਿਣਾ ਹੈ ਕਿ ਰਾਸ਼ਟਰ ਨਿਰਮਾਣ ਅਤੇ ਅਧਿਆਪਨ ਪੇਸ਼ੇ ਨੂੰ ਬਿਹਤਰ ਬਣਾਉਣ ਆਪਣਾ-ਆਪਣਾ ਯੋਗਦਾਨ ਪਾਉਣ।ਅਧਿਆਪਕ ਦਿਵਸ ਮੌਕੇ ਕਰਵਾਈਆ ਗਈਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਆਦਿ 'ਤੇ ਅਪਲੋਡ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ 12 ਸਤੰਬਰ ਤੱਕ UGC ਪੋਰਟਲ UAMP.UGC.ac.in 'ਤੇ ਅਪਲੋਡ ਕੀਤਾ ਜਾਵੇ।

ਯੂਜੀਸੀ ਨੇ ਕਿਹਾ ਹੈ ਕਿ ਸਿੱਖਿਆ ਪਰਵ ਕਾਲਜ ਵੱਖ-ਵੱਖ ਪ੍ਰੋਗਰਾਮਾਂ, ਗਤੀਵਿਧੀਆਂ ਦਾ ਆਯੋਜਨ ਕਰ ਸਕਦੇ ਹਨ, ਜਿਸ ਵਿੱਚ ਫੈਕਲਟੀ ਮੈਂਬਰਾਂ ਦਾ ਸਨਮਾਨ ਕਰਨਾ, ਵੱਖ-ਵੱਖ ਵਿਦਵਾਨਾਂ ਦੇ ਅਧਿਆਪਕਾਂ ਦੇ ਯੋਗਦਾਨ, ਵਿਦਵਾਨਾਂ, ਲੈਕਚਰ, ਵੈਬਿਨਾਰ ਅਤੇ ਵਿਸ਼ੇ 'ਤੇ ਵਰਕਸ਼ਾਪ, ਪੈਨਲ ਚਰਚਾ, ਕਿਤਾਬ ਪੜ੍ਹਨ ਦੀਆਂ ਗਤੀਵਿਧੀਆਂ ਆਦਿ ਸ਼ਾਮਿਲ ਹਨ।

ਯੂਜੀਸੀ ਦਾ ਕਹਿਣਾ ਹੈ ਕਿ ਵਿਦਿਅਕ ਫਿਲਮਾਂ ਦੀ ਸਕ੍ਰੀਨਿੰਗ, ਭਾਰਤੀ ਗਿਆਨ ਪ੍ਰਣਾਲੀ ਵਿੱਚ ਅਧਿਆਪਕਾਂ ਦਾ ਯੋਗਦਾਨ ਆਦਿ ਵਿਸ਼ਿਆਂ 'ਤੇ ਪ੍ਰਦਰਸ਼ਨੀਆਂ ਦਾ ਆਯੋਜਨ ਕਰਨਾ ਸ਼ਾਮਲ ਹੈ।ਉੱਚ ਵਿਦਿਅਕ ਸੰਸਥਾਵਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਪੰਜ ਦਿਨਾਂ ਲਈ ਆਪਣੀ ਸਹੂਲਤ ਅਨੁਸਾਰ ਕੋਈ ਵੀ ਗਤੀਵਿਧੀ ਕਰਵਾਉਣ ਤਾਂ ਜੋ ਇਨ੍ਹਾਂ ਗਤੀਵਿਧੀਆਂ ਰਾਹੀਂ ਅਧਿਆਪਕਾਂ ਦਾ ਮਨੋਬਲ ਹੋਰ ਉੱਚਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਹਰੀਸ਼ ਚੌਧਰੀ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ ਭੇਜਿਆ ਨੋਟਿਸ, ਪ੍ਰਧਾਨ ਵੜਿੰਗ ਨੂੰ ਦਿੱਤੀ ਸਲਾਹ

-PTC News

  • Share