Sat, Apr 20, 2024
Whatsapp

ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਮਗਰੋਂ ਪਰੇਸ਼ਾਨ ਹੋਏ ਕਾਰੋਬਾਰੀ ਨੇ ਦਿੱਤੀ ਜਾਨ

Written by  Ravinder Singh -- July 20th 2022 04:29 PM
ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਮਗਰੋਂ ਪਰੇਸ਼ਾਨ ਹੋਏ ਕਾਰੋਬਾਰੀ ਨੇ ਦਿੱਤੀ ਜਾਨ

ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਮਗਰੋਂ ਪਰੇਸ਼ਾਨ ਹੋਏ ਕਾਰੋਬਾਰੀ ਨੇ ਦਿੱਤੀ ਜਾਨ

ਲੁਧਿਆਣਾ : ਲੁਧਿਆਣਾ ਵਿਚ ਆਰਥਿਕ ਤੰਗੀ ਕਾਰਨ ਇਕ ਪਲਾਸਟਿਕ ਕਾਰੋਬਾਰੀ ਨੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਧਰਮਪੁਰਾ ਇਲਾਕੇ ਵਿੱਚ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਰੋਬਾਰੀ ਜਿਸਦਾ ਨਾਮ ਵਿੱਕੀ ਗਾਬਾ ਉਸ ਨੇ ਘਰ ਦੇ ਵਿਚ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਸੂਚਨਾ ਮਿਲਣ ਉਤੇ ਪੁਲਿਸ ਮੌਕੇ ਉਤੇ ਪੁੱਜ ਗਈ। ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਮਗਰੋਂ ਕਾਰੋਬਾਰੀ ਨੇ ਦਿੱਤੀ ਜਾਨ ਪੁਲਿਸ ਨੇ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਕਾਰੋਬਾਰੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਿਛਲੇ ਦਿਨੀਂ ਜਿਹੜਾ ਸਿੰਗਲ ਪਲਾਸਟਿਕ ਯੂਜ਼ ਕੰਮ ਬੰਦ ਕੀਤਾ ਉਸਦੇ ਉੱਤੇ ਬੈਨ ਲਾਇਆ, ਇਸ ਨੂੰ ਲੈ ਕੇ ਸਾਰੇ ਪਲਾਸਟਿਕ ਕਾਰੋਬਾਰੀ ਪਰੇਸ਼ਾਨ ਚੱਲ ਰਹੇ ਹਨ। ਵਿੱਕੀ ਗਾਬਾ ਵੀ ਪਲਾਸਟਿਕ ਕਾਰੋਬਾਰੀ ਸੀ। ਉਹ ਪਿਛਲੇ ਕਈ ਮਹੀਨਿਆਂ ਤੋਂ ਆਰਥਿਕ ਤੰਗੀ ਕਾਰਨ ਪਰੇਸ਼ਾਨ ਚੱਲ ਰਿਹਾ ਸੀ। ਕਾਰੋਬਾਰ ਦੇ ਵਿੱਚ ਵੱਡਾ ਘਾਟਾ ਪਿਆ। ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਮਗਰੋਂ ਕਾਰੋਬਾਰੀ ਨੇ ਦਿੱਤੀ ਜਾਨ ਪਲਾਸਟਿਕ ਉਤੇ ਪਾਬੰਦੀ ਲਗਾਉਣ ਕੰਮ ਬੰਦ ਹੋ ਗਿਆ ਤੇ ਘਰਾਂ ਦੇ ਖਰਚੇ ਤੇ ਬੈਂਕਾਂ ਦੇ ਕਰਜ਼ੇ ਲਗਾਤਾਰ ਜਾਰੀ ਸਨ। ਇਸ ਕਰ ਕੇ ਉਸ ਨੇ ਆਰਥਿਕ ਤੰਗੀ ਦੇ ਕਾਰਨ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਕਦਮ ਕੋਈ ਕੰਮ ਇਸ ਤਰ੍ਹਾਂ ਬੰਦ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਇਸ ਦਾ ਸਿੱਧਾ-ਸਿੱਧਾ ਅਸਰ ਪਲਾਸਟਿਕ ਕਾਰੋਬਾਰੀਆਂ ਉਤੇ ਪੈ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਰਕਾਰ ਨੂੰ ਕੋਈ ਵੀ ਕੰਮ ਇਕਦਮ ਬੰਦ ਨਹੀਂ ਕਰਨਾ ਚਾਹੀਦਾ। ਪਹਿਲਾਂ ਇਸ ਦਾ ਬਦਲ ਜ਼ਰੂਰ ਲੱਭਣਾ ਚਾਹੀਦਾ ਹੈ। ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਮਗਰੋਂ ਕਾਰੋਬਾਰੀ ਨੇ ਦਿੱਤੀ ਜਾਨਜ਼ਿਕਰਯੋਗ ਹੈ ਕਿ ਸਰਕਾਰਾਂ ਵੱਲੋਂ ਕੁਝ ਦਿਨ ਪਹਿਲਾਂ ਸਿੰਗਲ ਯੂਜ਼ ਪਲਾਸਟਿਕ ਉਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸਰਕਾਰਾਂ ਨੇ ਪ੍ਰਦੂਸ਼ਣ ਦਾ ਹਵਾਲਾ ਦਿੰਦੇ ਹੋਏ ਇਸ ਪਲਾਸਟਿਕ ਨੂੰ ਬੈਨ ਕੀਤਾ ਹੈ। ਇਹ ਵੀ ਪੜ੍ਹੋ : ਰਾਘਵ ਚੱਢਾ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਤੇ ਖੇਤੀ ਮੁੱਦਿਆਂ ਲਈ ਬਣਾਈ ਕਮੇਟੀ ਦਾ ਵਿਰੋਧ ਜਾਰੀ


Top News view more...

Latest News view more...