ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪੰਜਾਬ ਵਿੱਚ ਜਬਰੀ ਧਰਮ ਪਰਿਵਰਤਨ ਨੂੰ ਰੋਕਣ ਦਾ ਐਲਾਨ
ਤਲਵੰਡੀ ਸਾਬੋ, 13 ਸਤੰਬਰ: ਅਖੌਤੀ ਈਸਾਈ ਪ੍ਰਚਾਰਕਾ ਵੱਲੋ ਕਰਾਏ ਜਾ ਰਹੇ ਧਰਮ ਪਰਿਵਰਤਨ ਵਿਰੁੱਧ ਪੁਰਅਮਨ ਢੰਗ ਨਾਲ ਠੋਸ ਪ੍ਰੋਗਰਾਮ ਉਲੀਕਿਆ ਹੈ। ਅੱਜ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਫੈਡਰੇਸ਼ਨ ਦੀ ਲੀਡਰਸ਼ਿਪ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿੱਚ ਅਰਦਾਸ ਸਮਾਗਮ ਕਰਕੇ ਐਲਾਨ ਕੀਤਾ ਕਿ ਜਿਵੇ ਨੌਵੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਰੰਗਜੇਬ ਦੇ ਵੱਲੋ ਹਿੰਦੂਆ ਦਾ ਧਰਮ ਪਰਿਵਰਤਨ ਰੋਕਣ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ ਅਤੇ ਆਪਣੇ ਪਿਆਰੇ ਗੁਰਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੇ ਮਹਾਨ ਸਹਾਦਤ ਦਿੱਤੀ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਹੋਦ ਹੀ ਪਤਿਤਪੁਣੇ ਅਤੇ ਧਰਮ ਪਰਿਵਰਤਨ ਦੇ ਵਿਰੁੱਧ ਹੋਈ ਸੀ। ਇਸ ਮੋਕੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਸੁੱਖਦੇਵ ਸਿੰਘ ਉਚੇਚੇ ਤੋਰ ਤੇ ਪਹੁੰਚੇ ਤੇ ਉਹਨਾਂ ਵੱਲੋਂ ਅੱਜ ਦੇ ਮੋਕੇ ਮੁੱਖ ਰੂਪ ਵਿੱਚ ਅਰਦਾਸ ਕੀਤੀ। ਅੱਜ ਫਿਰ ਪੰਥ ਵਿਰੋਧੀ ਕਾਰਵਾਈਆ ਕਰਨ ਵਾਲੇ ਇੱਕ ਸਮੂਹ ਬਣਾਕੇ ਖਾਲਸਾ ਪੰਥ ਨੂੰ ਚਣੌਤੀ ਦੇ ਰਹੇ ਹਨ ਜਿਸ ਦਾ ਮੁਕਾਬਲਾ ਇਕਜੁੱਟ ਹੋਕੇ ਕਰਨਾ ਬੇਹੱਦ ਜਰੂਰੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰਮੁਹੰਮਦ ਅਤੇ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਦੀ ਅਗਵਾਈ ਵਿੱਚ ਫੈਡਰੇਸ਼ਨ ਲਗਾਤਾਰ ਯਤਨ ਕਰੇਗੀ ਕਿ ਉਹ ਪਿੰਡਾ ਸਹਿਰਾ ਕਸਬਿਆ ਵਿੱਚ ਸਿੱਖੀ ਦੇ ਪ੍ਰਚਾਰ ਲਈ ਸਿੱਖ ਨੌਜ਼ਵਾਨ ਪੀੜੀ ਨੂੰ ਜਾਗਰੂਕ ਕੀਤਾ ਜਾ ਸਕੇ।
ਇਸੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਫੈਡਰੇਸ਼ਨ ਵਿੱਚ ਏਕਤਾ ਨੂੰ ਸਿਰੇ ਚਾੜ੍ਹਨ ਲਈ ਸ੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਬਣਾਈ ਪੰਜ ਮੈਬਰੀ ਏਕਤਾ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ ਤੇ ਇਸ ਤਹਿਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰਕੇ ਨਵਾਂ ਢਾਂਚਾ ਬਣਨ ਤੱਕ ਫੈਡਰੇਸ਼ਨ ਦੇ ਸੀਨੀਅਰ ਆਗੂ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੂੰ ਫੈਡਰੇਸ਼ਨ ਦਾ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਫੈਸਲਾ ਕੀਤਾ ਗਿਆ ਤਾ ਜੋ ਨਵੀ ਲੀਡਰਸ਼ਿਪ ਸਕੂਲਾ ਕਾਲਜਾ ਯੂਨੀਵਸਿਟੀਆ ਲਾਅ ਕਾਲਜਾ ਆਈ.ਟੀ.ਆਈ ਕਾਲਜਾ ਵਿੱਚੋ ਬਣਾਈ ਜਾ ਸਕੇ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਆਪਣੇ ਪੁਰਾਣੇ ਜਾਹੋ-ਜਲਾਲ ਵਿੱਚ ਲਿਆ ਕਿ ਸਿੱਖ ਨੋਜਵਾਨਾਂ ਵਿੱਚ ਰਾਜ ਦੀ ਭਾਵਨਾ ਨੂੰ ਪ੍ਰਬਲ ਕੀਤਾ ਜਾ ਸਕੇ ਇਸ ਮੋਕੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਭਾਈ ਜਗਰੂਪ ਸਿੰਘ ਚੀਮਾ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਉਹਨਾਂ ਵੱਲੋਂ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਪੰਜਾਬ ਭਰ ਵਿੱਚ ਮੁਹਿੰਮ ਵਿੱਢਣ ਦਾ ਐਲਾਨ ਕੀਤਾ।
-PTC News