Amritsar News: ਨਸ਼ੇ ਦੀ ਵੱਡੀ ਨਾਪਾਕ ਸਾਜਿਸ਼ ਨਾਕਾਮ; 2.5 ਕਿਲੋ ਹੈਰੋਇਨ ਸਮੇਤ 5 ਤਸਕਰ ਕੀਤੇ ਕਾਬੂ
Amritsar News: ਐਸਟੀਐਫ ਬਾਰਡਰ ਰੇਂਜ ਅੰਮ੍ਰਿਤਸਰ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦ ਐਸਟੀਐਫ ਦੀ ਟੀਮ ਵਲੋਂ ਸਰਹੱਦ ਪਾਰ ਪਾਕਿਸਤਾਨ ਤੋਂ ਆਈ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਐਸਟੀਐਫ ਬਾਰਡਰ ਰੇਂਜ ਅੰਮ੍ਰਿਤਸਰ ਨੇ 2 ਕਿਲੋ 500 ਗ੍ਰਾਮ ਹੈਰੋਇਨ ਸਮੇਤ 3 ਤਸਕਰ ਕਾਬੂ ਕੀਤੇ ਗਏਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰ ਰਾਸ਼ਟਰੀ ਬਾਜ਼ਾਰ ਦੇ ਵਿੱਚ ਸਾਢੇ ਕਰੋੜ ਦੇ ਕਰੀਬ ਹੈ।
ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਰਡਰ ਰੇਂਜ ਐਸਟੀਐਫ ਅੰਮ੍ਰਿਤਸਰ ਦੀ ਟੀਮ ਦੁਆਰਾ ਮੁਖਬਰ ਵਲੋਂ ਦਿੱਤੀ ਜਾਣਕਾਰੀ ਦੇ ਅਧਾਰ ’ਤੇ ਅੰਮ੍ਰਿਤਸਰ-ਅਟਾਰੀ ਰੋਡ ਤੇ ਨਾਕਾ ਲਗਾਇਆ ਗਿਆ ਸੀ। ਜਿੱਥੇ ਕਿ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਰੱਖਣ ਵਾਲੇ ਅਟਾਰੀ ਦੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕ ਪੰਜ ਨਸ਼ਾ ਤਸਕਰ ਜਿਨ੍ਹਾਂ ਵਿਚ ਦੋ ਚਰੇਰੇ ਭਰਾ, ਪਿਓ ਪੁੱਤ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਤਸਕਰਾਂ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਢਾਈ ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ।
ਜਾਣਕਾਰੀ ਅਨੁਸਾਰ ਨਸ਼ਾ ਤਸਕਰਾਂ ਨੂੰ ਦੋ ਵੱਖ-ਵੱਖ ਥਾਂਵਾਂ ’ਤੇ ਨਾਕੇ ਲਗਾ ਕੇ ਅੰਮ੍ਰਿਤਸਰ ਅਟਾਰੀ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਐਸਟੀਐਫ ਵਲੋਂ ਇਨ੍ਹਾਂ ਤਸਕਰਾਂ ਨੂੰ ਅਦਾਲਤ ’ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਿਲ ਕੀਤਾ, ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਦਮਦਮੀ ਟਕਸਾਲ ਸੰਗਰਾਵਾਂ ਦੇ ਮੁੱਖੀ ਬਾਬਾ ਰਾਮ ਸਿੰਘ ਖਾਲਸਾ ਨੂੰ ਅੰਮ੍ਰਿਤਸਰ ਸਥਿਤ ਰਿਹਾਇਸ਼ ‘ਚ ਕੀਤਾ ਨਜ਼ਰਬੰਦ
- PTC NEWS