ਮੁੱਖ ਖਬਰਾਂ

ਕੋਰੋਨਾ ਦੀ ਚਪੇਟ 'ਚ ਆਈ bigg boss 14 ਦੀ ਮਸ਼ਹੂਰ ਪ੍ਰਤੀਯੋਗੀ, ਪ੍ਰਸ਼ੰਸਕਾਂ ਨੇ ਕੀਤੀ ਸਿਹਤਯਾਬੀ ਦੀ ਕਾਮਨਾ

By Jagroop Kaur -- March 19, 2021 6:35 pm -- Updated:March 19, 2021 6:59 pm

ਕੋਰੋਨਾ ਵਾਇਰਸ ਦਾ ਪ੍ਰਕੋਪ ਲਗਤਾਰ ਵੱਧਦਾ ਜਾ ਰਿਹਾ ਹੈ। ਜਿਸ ਤੋਂ ਆਮ ਜਨਤਾ ਹੀ [ਰਭਾਵਿਤ ਨਹੀਂ ਹੋਈ ਬਲਕਿ ਇਸ ਦਾ ਪ੍ਰਕੋਪ ਹੁਣ ਬਿਗ ਬੌਸ 14 ਦੀ ਪ੍ਰਤੀਯੋਗੀ ਦੇ ਘਰ ਵੀ ਪਹੁੰਚ ਗਿਆ ਹੈ , ਜੀ ਹਾਂ ਬਿਗ ਬੌਸ 14 ਦੀ ਪ੍ਰਤੀਯੋਗੀ ਨਿੱਕੀ ਤੰਬੋਲੀ ਕੋਰੋਨਾਵਾਇਰਸ ਦੀ ਚਪੇਟ 'ਚ ਆ ਗਈ ਹੈ, ਇਸ ਬਾਰੇ ਅਦਾਕਾਰਾ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਹੈ| ਬਾਲੀਵੁੱਡ ਦੇ ਵਿਚ ਕੋਰੋਨਾਵਾਇਰਸ ਨੇ ਇਸ ਸਾਲ ਵੀ ਆਪਣਾ ਕਹਿਰ ਸ਼ੁਰੂ ਕਰ ਦਿੱਤਾ ਹੈ. ਹੈ ਹਾਲ ਹੀ 'ਚ ਬਾਲੀਵੁੱਡ ਦੇ ਕਈ ਕਲਾਕਾਰ ਕੋਵਿਡ ਪੌਜੇਟਿਵ ਪਾਏ ਗਏ ਸੀ |

 

View this post on Instagram

 

A post shared by Nikki Tamboli (@nikki_tamboli)

Also Read | Coronavirus Punjab: Night curfew imposed in nearly 10 districts of Punjab

ਇਸ ਦੀ ਜਾਣਕਾਰੀ ਖੁਦ ਨਿੱਕੀ ਨੇ ਲਿਖਿਆ, ‘ਮੈਨੂੰ ਅੱਜ ਸਵੇਰੇ ਕੋਵਿਡ ਪਾਜ਼ੇਟਿਵ ਪਾਇਆ ਗਿਆ ਹੈ। ਮੈਂ ਸੈਲਫ ਕੁਆਰਨਟੀਨ ਹਾਂ ਤੇ ਡਾਕਟਰਾਂ ਦੀ ਸਲਾਹ ’ਤੇ ਹੀ ਦਵਾਈਆਂ ਲੈ ਰਹੀ ਹਾਂ। ਬੀਤੇ ਕੁਝ ਦਿਨਾਂ ’ਚ ਜੋ ਵੀ ਲੋਕ ਮੇਰੇ ਸੰਪਰਕ ’ਚ ਰਹੇ ਹਨ, ਉਨ੍ਹਾਂ ਨੂੰ ਮੈਂ ਅਪੀਲ ਕਰਨਾ ਚਾਹੁੰਦੀ ਹਾਂ ਕਿ ਉਹ ਵੀ ਆਪਣਾ ਟੈਸਟ ਕਰਵਾ ਲੈਣ।Bigg Boss 14: Nikki Tamboli Tells Her Mom She Likes Rubina Dilaik; Says Jasmin Bhasin & Housemates Are Fake!

Also Read | Amid spike in COVID-19 cases, Punjab announces preparatory leaves for students

ਮੈਂ ਹਮੇਸ਼ਾ ਤੁਹਾਡੇ ਪਿਆਰ ਤੇ ਸਮਰਥਨ ਦੀ ਸ਼ੁਕਰਗੁਜ਼ਾਰ ਰਹਾਂਗੀ। ਕਿਰਪਾ ਕਰਕੇ ਤੁਸੀਂ ਲੋਕ ਸੁਰੱਖਿਅਤ ਰਹੋ, ਹਮੇਸ਼ਾ ਆਪਣੇ ਮਾਸਕ ਪਹਿਨੋ, ਆਪਣੇ ਹੱਥਾਂ ਨੂੰ ਲਗਾਤਾਰ ਸੈਨੇਟਾਈਜ਼ ਕਰਦੇ ਰਹੋ ਤੇ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ। ਪਿਆਰ ਕਰੋ ਤੇ ਖੁਸ਼ ਰਹੋ।

ਦੱਸਣਯੋਗ ਹੈ ਕਿ ਨਿੱਕੀ ਤੰਬੋਲੀ ‘ਬਿੱਗ ਬੌਸ 14’ ’ਚ ਆਪਣੀ ਪੇਸ਼ਕਾਰੀ ਲਈ ਕਾਫੀ ਚਰਚਾ ’ਚ ਰਹੀ ਸੀ। ਉਸ ਨੇ ਕਈ ਟਾਸਕ ਜ਼ਬਰਦਸਤ ਢੰਗ ਨਾਲ ਕੀਤੇ ਤੇ ਆਪਣੀ ਰਣਨੀਤੀ ਤੇ ਪੇਸ਼ਕਾਰੀ ਦੇ ਚਲਦਿਆਂ ਉਹ ਸ਼ੋਅ ਦੇ ਫਾਈਨਲ ਐਪੀਸੋਡ ਤਕ ਪਹੁੰਚਣ ’ਚ ਕਾਮਯਾਬ ਰਹੀ। ਸ਼ੋਅ ਦੇ ਫਾਈਨਲ ਐਪੀਸੋਡ ਤਕ ਪਹੁੰਚਣ ਦੇ ਬਾਵਜੂਦ ਨਿੱਕੀ ਇਹ ਸੀਜ਼ਨ ਨਹੀਂ ਜਿੱਤ ਸਕੀ ਤੇ ਰੁਬੀਨਾ ਦਿਲੈਕ ਇਸ ਸੀਜ਼ਨ ਦੀ ਜੇਤੂ ਬਣੀ।Nikki Tamboli and Aly Goni to re-enter Bigg Boss Season 14? | Entertainment  News,The Indian Express

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਅਦਾਕਾਰ ਸਤੀਸ਼ ਕੌਸ਼ਿਕ ,ਨਿਰਦੇਸ਼ਕ ਸੰਜੇ ਲੀਲਾ ਬੰਸਾਲੀ ,ਰਣਬੀਰ ਕਪੂਰ ਤੇ ਤਾਰਾ ਸੁਤਾਰੀਆ ਵਰਗੇ ਬਾਲੀਵੁੱਡ ਸਿਤਾਰੇ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਪਿੱਛਲੇ ਸਾਲ ਵੀ ਬਾਲੀਵੁੱਡ ਦੀ ਦੁਨੀਆਂ 'ਚ ਮਹਾਮਾਰੀ ਦਾ ਕਹਿਰ ਕਾਫੀ ਰਿਹਾ ਸੀ। ਉਥੇ ਹੀ ਨਿੱਕੀ ਦੀ ਕੋਰੋਨਾ ਪੋਜ਼ੀਟਿਵ ਹੋਣ ਦੀ ਖਬਰ ਤੋਂ ਬਾਅਦ ਸਾਥੀ ਕਲਾਕਰਾਂ ਨੇ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।

Click here to follow PTC News on Twitter.

  • Share