ਬੀ.ਐੱਸ.ਐੱਫ. ਨੇ ICP 'ਤੇ 6 ਕਿੱਲੋ 800 ਗ੍ਰਾਮ ਮਿਸ਼ਰੀ ਵਰਗਾ ਪਾਊਡਰ ਕੀਤਾ ਬਰਾਮਦ
ਅਟਾਰੀ - ਪਾਕਿਸਤਾਨ ਤੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਨਸ਼ਿਆਂ ਦੀ ਤਸਕਰੀ ਲਗਾਤਾਰ ਜਾਰੀ ਹੈ। ਪਾਕਿਸਤਾਨ ਅਜੇ ਵੀ ਆਪਣੀਆਂ ਹਰਕਤਾਂ ਵਿੱਚ ਕੋਈ ਸੁਧਾਰ ਨਹੀਂ ਲਿਆਇਆ ਹੈ। ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ 'ਤੇ ਸਥਿਤ ਆਈ.ਸੀ.ਪੀ. ਚੈੱਕ ਪੋਸਟ ਤੇ ਹੈਰੋਇਨ ਦੀ ਖੇਪ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ।
ਬੀ. ਐੱਸ. ਐਫ. ਨੇ ਇਕ ਲਿਫ਼ਾਫ਼ੇ 'ਚੋਂ 6 ਕਿੱਲੋ 800 ਗ੍ਰਾਮ ਖੰਡ-ਮਿਸ਼ਰੀ ਵਰਗਾ ਪਾਊਡਰ ਬਰਾਮਦ ਕੀਤਾ ਹੈ। ਬੀ.ਐੱਸ.ਐਫ. ਨੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਬਰਾਮਦ ਪਾਊਡਰ ਨੂੰ ਹੈਰੋਇਨ ਨਹੀਂ ਦੱਸਿਆ ਗਿਆ ਪਰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਜ਼ਬਤ ਕੀਤੀ ਗਈ ਖੇਪ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 3.15 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਕਸਟਮ ਵਿਭਾਗ ਦਾ ਸਨੀਫਰ ਡੌਗ ਆਈਸੀਪੀ 'ਤੇ ਰੂਟੀਨ ਚੈਕਿੰਗ 'ਤੇ ਸੀ। ਇਸ ਦੌਰਾਨ ਸਨੀਫਰ ਡੌਗ ਨੂੰ ਕਾਲੇ ਰੰਗ ਦਾ ਬੈਗ ਮਿਲਿਆ। ਬੈਗ ਨੂੰ ਸੁੰਘ ਕੇ ਕੁੱਤਾ ਭੌਂਕਣ ਲੱਗਾ। ਇਸ ਤੋਂ ਬਾਅਦ ਡੌਗ ਹੈਂਡਲਰ ਨੇ ਸੀਨੀਅਰ ਅਧਿਕਾਰੀਆਂ ਅਤੇ ਬੀ.ਐੱਸ.ਐੱਫ. ਨੂੰ ਸੂਚਨਾ ਦਿੱਤੀ। ਬੀਐਸਐਫ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਜਾਂਚ ਕਰਨ 'ਤੇ ਇਸ 'ਚ ਚਿੱਟੇ ਰੰਗ ਦਾ ਪਾਊਡਰ ਪਾਇਆ ਗਿਆ। ਜਾਂਚ ਵਿੱਚ ਇਹ ਪਾਊਡਰ ਹੈਰੋਇਨ ਨਿਕਲਿਆ।ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੇਪ ਆਈਸੀਪੀ ਦੇ ਅੰਦਰ ਕਿਵੇਂ ਪਹੁੰਚੀ। ਬੀਐਸਐਫ ਨੇ ਖੇਪ ਜ਼ਬਤ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
-PTC News