ਲੁਧਿਆਣਾ ਦੇ ਪਿੰਡ ਸਿਹਾਲਾ 'ਚ ਨਸ਼ੇ ਦੀ ਲਤ ਕਾਰਨ ਪਾਗਲ ਹੋਏ ਪੁੱਤ ਨੂੰ ਮਾਂ ਨੇ ਦਰੱਖਤ ਨਾਲ ਬੰਨ੍ਹਿਆ

By Shanker Badra - September 13, 2021 4:09 pm

ਲੁਧਿਆਣਾ : ਲੁਧਿਆਣਾ ਦੇ ਪਿੰਡ ਸਿਹਾਲਾ ਦਾ ਰਹਿਣ ਵਾਲਾ 28 ਸਾਲਾ ਭਾਗ ਸਿੰਘ ਨਸ਼ਿਆਂ ਦਾ ਆਦੀ ਹੈ ਅਤੇ ਨਸ਼ਾ ਨਾ ਮਿਲਣ ਕਾਰਨ ਉਹ ਅਪਣਾ ਮਾਨਸਿਕ ਸੰਤੁਲਨ ਗੁਆ ਬੈਠਾ ਹੈ। ਉਸ ਨੇ ਪਿੰਡ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸਦੀ ਵਿਧਵਾ ਮਾਂ ਕੋਲ ਇਲਾਜ ਲਈ ਪੈਸੇ ਨਹੀਂ ਸਨ, ਇਸ ਲਈ ਉਸ ਨੇ ਆਪਣੇ ਬੇਟੇ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ ਹੈ।

ਲੁਧਿਆਣਾ ਦੇ ਪਿੰਡ ਸਿਹਾਲਾ 'ਚ ਨਸ਼ੇ ਦੀ ਲਤ ਕਾਰਨ ਪਾਗਲ ਹੋਏ ਪੁੱਤ ਨੂੰ ਮਾਂ ਨੇ ਦਰੱਖਤ ਨਾਲ ਬੰਨ੍ਹਿਆ

ਨੌਜਵਾਨ ਦੀ ਮਾਂ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਬੇਟਾ ਪਲੰਬਰ ਦਾ ਕੰਮ ਕਰਦਾ ਸੀ। ਉਸ ਦੇ ਬੇਟੇ ਨੇ ਕਰੀਬ 2 ਸਾਲ ਪਹਿਲਾਂ ਪਿੰਡ ਦੇ ਮੁੰਡਿਆਂ ਨਾਲ ਮਿਲ ਕੇ ਨਸ਼ਾ ਕਰਨਾ ਸ਼ੁਰੂ ਕੀਤਾ ਸੀ। ਪਹਿਲਾਂ ਉਹ ਨਸ਼ਿਆਂ ਲਈ ਪੈਸੇ ਚੋਰੀ ਕਰਦਾ ਸੀ ਅਤੇ ਬਾਅਦ ਵਿਚ ਘਰੇਲੂ ਸਾਮਾਨ ਚੋਰੀ ਕਰਨ ਲੱਗ ਪਿਆ। ਉਸ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਹਾਲਤ ਇਹ ਹੈ ਕਿ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ।

ਲੁਧਿਆਣਾ ਦੇ ਪਿੰਡ ਸਿਹਾਲਾ 'ਚ ਨਸ਼ੇ ਦੀ ਲਤ ਕਾਰਨ ਪਾਗਲ ਹੋਏ ਪੁੱਤ ਨੂੰ ਮਾਂ ਨੇ ਦਰੱਖਤ ਨਾਲ ਬੰਨ੍ਹਿਆ

ਇਸ ਕਰਕੇ ਮੈਂ ਆਪਣੇ ਬੇਟੇ ਦਾ ਇਲਾਜ ਨਹੀਂ ਕਰਵਾ ਸਕਦੀ, ਇਸ ਲਈ ਉਸ ਨੁੂੰ ਦਰੱਖਤ ਨਾਲ ਬੰਨ੍ਹ ਦਿੱਤਾ ਗਿਆ। ਕਿਉਂਕਿ ਉਹ ਨਸ਼ੇ ਦੀ ਤੋੜ ਅਤੇ ਪਾਗਲਪਨ ਦੇ ਕਾਰਨ ਲੋਕਾਂ 'ਤੇ ਹਮਲਾ ਕਰ ਦਿੰਦਾ ਹੈ। ਹੁਣ ਉਹ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਦਾ ਅਤੇ ਮੇਰੀ ਅੱਖਾਂ ਦੇ ਸਾਹਮਣੇ ਹੀ ਰਹਿੰਦਾ ਹੈ। ਮਾਂ ਦੇ ਚਿਹਰੇ 'ਤੇ ਇਹ ਦਰਦ ਸਾਫ ਝਲਕਦਾ ਹੈ ਕਿ ਉਸ ਦਾ ਬੇਟਾ ਹੌਲੀ -ਹੌਲੀ ਮੌਤ ਦੇ ਮੂੰਹ ਵਿਚ ਜਾ ਰਿਹਾ ਹੈ।

ਲੁਧਿਆਣਾ ਦੇ ਪਿੰਡ ਸਿਹਾਲਾ 'ਚ ਨਸ਼ੇ ਦੀ ਲਤ ਕਾਰਨ ਪਾਗਲ ਹੋਏ ਪੁੱਤ ਨੂੰ ਮਾਂ ਨੇ ਦਰੱਖਤ ਨਾਲ ਬੰਨ੍ਹਿਆ

ਇਸ ਦੀ ਸੂਚਨਾ ਮਿਲਣ 'ਤੇ ਐਤਵਾਰ ਨੂੰ ਸਿਹਤ ਵਿਭਾਗ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਦੀ ਟੀਮ ਵੱਲੋਂ ਭਾਗ ਸਿੰਘ ਨੂੰ ਸਿਵਲ ਹਸਪਤਾਲ ਸਮਰਾਲਾ ਦੇ ਨਸ਼ਾ ਛੁਡਾ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ। ਇੱਥੇ ਉਸਦਾ ਇਲਾਜ ਸਰਕਾਰੀ ਖਰਚੇ ਤੇ ਕੀਤਾ ਜਾਵੇਗਾ। ਉਸਦੀ ਮਾਂ ਦਾ ਕਹਿਣਾ ਹੈ ਕਿ ਹੁਣ ਉਸਨੇ ਸੁੱਖ ਦਾ ਸਾਹ ਲਿਆ ਹੈ ਕਿ ਉਸਦੇ ਬੇਟੇ ਦਾ ਇਲਾਜ ਹੁਣ ਸਰਕਾਰੀ ਖਰਚੇ 'ਤੇ ਕੀਤਾ ਜਾਵੇਗਾ।

ਲੁਧਿਆਣਾ ਦੇ ਪਿੰਡ ਸਿਹਾਲਾ 'ਚ ਨਸ਼ੇ ਦੀ ਲਤ ਕਾਰਨ ਪਾਗਲ ਹੋਏ ਪੁੱਤ ਨੂੰ ਮਾਂ ਨੇ ਦਰੱਖਤ ਨਾਲ ਬੰਨ੍ਹਿਆ

ਦੱਸਣਯੋਗ ਹੈ ਕਿ ਭਾਗ ਸਿੰਘ ਕੁਝ ਸਾਲ ਪਹਿਲਾਂ ਆਪਣੇ ਸਾਥੀਆਂ ਨਾਲ ਮਿਲ ਕੇ ਨਸ਼ਿਆਂ ਦਾ ਆਦੀ ਹੋ ਗਿਆ ਸੀ। ਹਾਲਤ ਅਜਿਹੀ ਹੋ ਗਈ ਕਿ ਉਹ ਨਸ਼ਿਆਂ ਤੋਂ ਬਿਨਾਂ ਨਹੀਂ ਰਹਿ ਸਕਦਾ ਸੀ। ਉਸਨੇ ਨਸ਼ੇ ਲਈ ਘਰੇਲੂ ਸਮਾਨ ਵੀ ਚੋਰੀ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਪਿੰਡ ਵਿੱਚ ਹੰਗਾਮਾ ਮਚਾਉਣਾ ਸ਼ੁਰੂ ਕਰ ਦਿੱਤਾ ਅਤੇ ਉਸਦਾ ਮਾਨਸਿਕ ਸੰਤੁਲਨ ਵੀ ਵਿਗੜ ਗਿਆ। ਪਿੰਡ ਦੇ ਲੋਕ ਸਾਫ ਕਹਿੰਦੇ ਹਨ ਕਿ ਪਿੰਡ ਵਿੱਚ ਨਸ਼ਾ ਵਧ ਰਿਹਾ ਹੈ ਪਰ ਇਸ ਉੱਤੇ ਕੋਈ ਕਾਬੂ ਨਹੀਂ ਹੈ।
-PTCNews

adv-img
adv-img