Tue, Mar 28, 2023
Whatsapp

NRI ਲਾੜਿਆਂ ਵੱਲੋਂ ਲੜਕੀਆਂ ਨਾਲ ਧੋਖਾਧੜੀ ਕਰਨ ਦੇ ਮਾਮਲੇ 'ਚ ਮਨੀਸ਼ਾ ਗੁਲਾਟੀ ਦਾ ਵੱਡਾ ਬਿਆਨ

Written by  Shanker Badra -- August 04th 2021 05:43 PM
NRI ਲਾੜਿਆਂ ਵੱਲੋਂ ਲੜਕੀਆਂ ਨਾਲ ਧੋਖਾਧੜੀ ਕਰਨ ਦੇ ਮਾਮਲੇ 'ਚ ਮਨੀਸ਼ਾ ਗੁਲਾਟੀ ਦਾ ਵੱਡਾ ਬਿਆਨ

NRI ਲਾੜਿਆਂ ਵੱਲੋਂ ਲੜਕੀਆਂ ਨਾਲ ਧੋਖਾਧੜੀ ਕਰਨ ਦੇ ਮਾਮਲੇ 'ਚ ਮਨੀਸ਼ਾ ਗੁਲਾਟੀ ਦਾ ਵੱਡਾ ਬਿਆਨ

ਮੋਹਾਲੀ : ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਜਲਦ ਹੀ ਸੂਬੇ ਵਿੱਚ ਦਿਨੋਂ ਦਿਨ ਵੱਧ ਰਹੇ ਐਨ.ਆਰ.ਆਈ. ਲਾੜਿਆਂ ਵੱਲੋਂ ਲੜਕੀਆਂ ਨਾਲ ਕੀਤੇ ਜਾ ਰਹੇ ਧੋਖਾਧੜੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਰਣਨੀਤੀ ਘੜਨ ਹਿੱਤ ਡੀ.ਜੀ.ਪੀ. ਪੰਜਾਬ ਨਾਲ ਇੱਕ ਬੈਠਕ ਕੀਤੀ ਜਾਵੇਗੀ।

NRI ਲਾੜਿਆਂ ਵੱਲੋਂ ਲੜਕੀਆਂ ਨਾਲ ਧੋਖਾਧੜੀ ਕਰਨ ਦੇ ਮਾਮਲੇ 'ਚ ਮਨੀਸ਼ਾ ਗੁਲਾਟੀ ਦਾ ਵੱਡਾ ਬਿਆਨ

ਪੜ੍ਹੋ ਹੋਰ ਖ਼ਬਰਾਂ : ਨੀਰਜ ਚੋਪੜਾ ਨੇ ਉਸ ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ , ਜਿਸਨੇ ਕਿਹਾ ਸੀ- ਮੈਨੂੰ ਹਰਾਉਣਾ ਮੁਸ਼ਕਲ ਹੈ

ਇਹ ਜਾਣਕਾਰੀ ਅੱਜ ਇੱਥੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੈਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਏ.ਡੀ.ਜੀ.ਪੀ. (ਐਨ ਆਰ.ਆਈ ਮਾਮਲੇ) ਸ੍ਰੀ ਏ.ਐਸ. ਰਾਏ ਨਾਲ ਪੰਜਾਬ ਰਾਜ ਵਿੱਚ ਦਿਨੋਂ ਦਿਨ ਸਾਹਮਣੇ ਆ ਰਹੇ ਐਨ.ਆਰ.ਆਈ ਲਾੜਿਆਂ ਵੱਲੋਂ ਲੜਕੀਆਂ ਨਾਲ ਕੀਤੇ ਗਏ ਧੋਖਾ ਧੜੀ ਦੇ ਮਾਮਲਿਆਂ ਨਾਲ ਸਖ਼ਤੀ ਨਜਿੱਠਣ ਲਈ ਵਿਚਾਂਰ ਵਟਾਂਦਰਾ ਕਰਨ ਲਈ ਰੱਖੀ ਗਈ ਮੀਟਿੰਗ ਉਪਰੰਤ ਦਿੱਤੀ।

NRI ਲਾੜਿਆਂ ਵੱਲੋਂ ਲੜਕੀਆਂ ਨਾਲ ਧੋਖਾਧੜੀ ਕਰਨ ਦੇ ਮਾਮਲੇ 'ਚ ਮਨੀਸ਼ਾ ਗੁਲਾਟੀ ਦਾ ਵੱਡਾ ਬਿਆਨ

ਇਸ ਮੀਟਿੰਗ ਦੌਰਾਨ ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਦੌਰਾਨ ਕਮਿਸ਼ਨ ਕੋਲ ਬਹੁਤ ਜ਼ਿਆਦਾ ਗਿਣਤੀ ਵਿੱਚ ਐਨ.ਆਰ.ਆਈ ਲੜਕਿਆਂ ਵਲੋ ਲੜਕੀਆਂ ਨਾਲ ਧੋਖਾਧੜੀ ਕਰਨ ਦੇ ਮਾਮਲਿਆਂ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਐਨ.ਆਰ.ਆਈ. ਲੜਕਿਆਂ ਵਲੋ ਸੂਬੇ ਦੀਆਂ ਲੜਕੀਆਂ ਦਾ ਆਰਥਿਕ, ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।

NRI ਲਾੜਿਆਂ ਵੱਲੋਂ ਲੜਕੀਆਂ ਨਾਲ ਧੋਖਾਧੜੀ ਕਰਨ ਦੇ ਮਾਮਲੇ 'ਚ ਮਨੀਸ਼ਾ ਗੁਲਾਟੀ ਦਾ ਵੱਡਾ ਬਿਆਨ

ਪੜ੍ਹੋ ਹੋਰ ਖ਼ਬਰਾਂ : ਸੈਮੀਫਾਈਨਲ 'ਚ ਹਾਰੀ ਭਾਰਤੀ ਮਹਿਲਾ ਹਾਕੀ ਟੀਮ , ਅਰਜਨਟੀਨਾ ਨੇ ਫਾਈਨਲ 'ਚ ਬਣਾਈ ਜਗ੍ਹਾ

ਸ੍ਰੀਮਤੀ ਗੁਲਾਟੀ ਨੇ ਕਿਹਾ ਇਸ ਮੀਟਿੰਗ ਵਿੱਚ ਪੰਜਾਬ ਰਾਜ ਦੇ ਐਨ.ਆਰ.ਆਈ ਵਿੰਗ ਦੇ ਬਾਕੀ ਅਧਿਕਾਰੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਅਤੇ ਐਨ.ਆਰ.ਆਈ. ਲਾੜਿਆਂ ਵਲੋਂ ਕੀਤੀ ਜਾ ਰਹੀ ਧੋਖਾਧੜੀ ਦੇ ਮਾਮਲਿਆਂ ਨੂੰ ਤੇਜ਼ੀ ਨਾਲ ਨਜਿੱਠਣ ਲਈ ਖਾਕਾ ਤਿਆਰ ਕੀਤਾ ਜਾਵੇਗਾ।

-PTCNews

Top News view more...

Latest News view more...