Sat, Dec 9, 2023
Whatsapp

'ਆਪ' ਵਿਧਾਇਕ ਦੇ ਕਥਿਤ ਲੋਕਾਂ ਵੱਲੋਂ Fastway ਕੇਬਲ ਆਪਰੇਟਰਾਂ ਨਾਲ ਧੱਕਾ

Written by  Jasmeet Singh -- November 09th 2023 01:37 PM
'ਆਪ' ਵਿਧਾਇਕ ਦੇ ਕਥਿਤ ਲੋਕਾਂ ਵੱਲੋਂ Fastway ਕੇਬਲ ਆਪਰੇਟਰਾਂ ਨਾਲ ਧੱਕਾ

'ਆਪ' ਵਿਧਾਇਕ ਦੇ ਕਥਿਤ ਲੋਕਾਂ ਵੱਲੋਂ Fastway ਕੇਬਲ ਆਪਰੇਟਰਾਂ ਨਾਲ ਧੱਕਾ

ਪਟਿਆਲਾ: ਪਟਿਆਲਾ ਸ਼ਹਿਰ 'ਚ Fastway ਕੰਪਨੀ ਦੇ ਕੇਬਲ ਆਪਰੇਟਰਾਂ ਵੱਲੋਂ ਕਥਿਤ ਤੁਰ 'ਤੇ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਜਰਾ ਦੇ ਕਥਿਤ ਬੰਦਿਆਂ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ।  

ਹਾਸਿਲ ਜਾਣਕਾਰੀ ਮਗਰੋਂ ਕਿਹਾ ਜਾ ਰਿਹਾ ਕਥਿਤ ਤੌਰ 'ਤੇ 'ਆਪ' ਵਿਧਾਇਕ ਦੇ ਕਥਿਤ ਲੋਕਾਂ ਵੱਲੋਂ Fastway ਦੇ ਦੋ ਵਰਕਰਾਂ ਨੂੰ ਸਨੌਰ ਦੇ ਫਾਸਟਵੇ ਦਫ਼ਤਰ ਵਿੱਚ ਕੁਟਿਆ ਗਿਆ ਹੈ। ਪੀੜਤ ਆਪਰੇਟਰਾਂ ਦਾ ਕਹਿਣਾ ਕਿ ਗੁੰਡੇ ਉਨ੍ਹਾਂ ਦੇ ਦਫ਼ਤਰ ਵਿਚੋਂ ਸਮਾਨ ਵੀ ਚੁੱਕ ਕੇ ਲੈ ਗਏ।  


ਉਨ੍ਹਾਂ ਅੱਗੇ ਦੱਸਿਆ ਕਿ ਇਹ ਗੁੰਡੇ ਉਨ੍ਹਾਂ ਦਾ ਕਨੈਕਸ਼ਨ ਕੱਟ ਕੇ ਨਵੀਂ ਕੇਬਲ ਲਗਵਾਉਣ ਲਈ ਲੋਕਾਂ 'ਤੇ ਦਬਾਅ ਵੀ ਪਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਫਗਵਾੜਾ ਅਤੇ ਜਲੰਧਰ ਵਿਖੇ ਬਿਜਲੀ ਬੋਰਡ ਵੱਲੋਂ ਕੇਬਲ ਆਪਰੇਟਰਾਂ ਦੇ ਬਿਜਲੀ ਦੇ ਕਨੈਕਸ਼ਨ ਵੀ ਕੱਟੇ ਜਾ ਰਹੇ ਹਨ। ਜਿਸ ਮਗਰੋਂ ਫਾਸਟਵੇ ਕੇਬਲ ਆਪਰੇਟਰਾਂ ਵੱਲੋਂ ਪੂਰੇ ਪੰਜਾਬ 'ਚ ਕੇਬਲ ਬਲੇਕਆਊਟ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ। 

ਉਨ੍ਹਾਂ ਇਹ ਵੀ ਦੱਸਿਆ ਕਿ ਆਪਰੇਟਰਾਂ ਵੱਲੋਂ ਪਠਾਨਮਜਰਾ ਅਤੇ ਪੀ.ਐੱਸ.ਪੀ.ਸੀ.ਐੱਲ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਖ਼ਿਲਾਫ਼ ਐੱਸ.ਐੱਸ.ਪੀ ਅਤੇ ਡੀ.ਜੀ.ਪੀ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ। ਪਰ ਪੁੱਠਾ ਫਾਸਟਵੇ ਆਂਪਰੇਟਰਾਂ 'ਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ 3 ਮਹੀਨੇ ਦਾ ਬੱਚਾ; ਜਾਂਚ 'ਚ ਜੁੱਟੀ ਪੁਲਿਸ

- PTC NEWS

adv-img

Top News view more...

Latest News view more...