Sun, Dec 10, 2023
Whatsapp

ਐਕਸਪਲੇਨਰ : ਕੀ ਹੈ ਟਾਈਮ ਆਊਟ ਦਾ ਪੂਰਾ ਨਿਯਮ?

Written by  Shameela Khan -- November 07th 2023 12:07 PM -- Updated: November 07th 2023 12:30 PM
ਐਕਸਪਲੇਨਰ :  ਕੀ ਹੈ ਟਾਈਮ ਆਊਟ ਦਾ ਪੂਰਾ ਨਿਯਮ?

ਐਕਸਪਲੇਨਰ : ਕੀ ਹੈ ਟਾਈਮ ਆਊਟ ਦਾ ਪੂਰਾ ਨਿਯਮ?

Time Out Rule Cricket :  ਜਿਵੇ ਤੁਸੀਂ ਜਾਣਦੇ ਹੋ ਕਿ ਕੱਲ ਯਾਨੀ ਸੋਮਵਾਰ ਨੂੰ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਵਿਸ਼ਵ ਕੱਪ ਦਾ ਮੈਚ ਖੇਡਿਆ ਗਿਆ ਹੈ। ਇਸ ਮੈਚ 'ਚ ਕੁਝ ਅਜਿਹਾ ਹੋਇਆ ਕਿ ਜੋ 146 ਸਾਲਾਂ ਦੇ ਇਤਿਹਾਸ ਵਿੱਚ ਕਦੀ ਨਹੀਂ ਹੋਇਆ। ਇਸ ਮੈਚ ਵਿੱਚ ਸ਼੍ਰੀਲੰਕਾ ਦੇ ਤਜਰਬੇਕਾਰ ਬੱਲੇਬਾਜ਼ ਐਂਜੇਲੋ ਮੈਥਿਊਜ਼ ਨੂੰ ਟਾਈਮ ਆਊਟ ਕਰਾਰ ਦਿੱਤਾ ਗਿਆ। ਇਸ ਨੂੰ ਲੈ ਕੇ ਕਾਫੀ ਵਿਵਾਦ ਖੜ੍ਹਾ ਹੋ ਗਿਆ। ਇਸਤੋਂ ਬਾਅਦ ਮੈਥਿਊਜ਼ ਵੀ ਖੁਸ਼ ਨਜ਼ਰ ਨਹੀਂ ਆਏ ਅਤੇ ਉਨ੍ਹਾਂ ਨੇ ਅੰਪਾਇਰ ਅਤੇ ਸ਼ਾਕਿਬ ਨਾਲ ਗੱਲ ਵੀ ਕੀਤੀ। ਹਾਲਾਂਕਿ, ਟਿੱਪਣੀਕਾਰਾਂ ਨੇ ਇਸ 'ਤੇ ਪੂਰੇ ਨਿਯਮਾਂ ਦੀ ਵਿਆਖਿਆ ਵੀ ਕੀਤੀ। ਆਓ ਹੁਣ ਜਾਣਦੇ ਹਾਂ ਕਿ ਟਾਈਮ ਆਊਟ ਦਾ ਪੂਰਾ ਨਿਯਮ ਕੀ ਹੈ?


 ਟਾਈਮ ਆਊਟ ਦਾ ਪੂਰਾ ਨਿਯਮ ਕੀ ਹੈ?

ਟਾਈਮ ਆਊਟ ਦਾ ਮਤਲੱਬ ਇਹ ਹੈ ਕਿ ਜੇਕਰ ਕੋਈ ਬੱਲੇਬਾਜ਼ ਆਊਟ ਹੋ ਜਾਵੇ ਤਾਂ ਇਸ ਸਥਿਤੀ ਵਿੱਚ ਦੂਜੇ ਬੱਲੇਬਾਜ਼ ਕੋਲ ਕ੍ਰੀਜ਼ 'ਤੇ ਆਉਣ ਅਤੇ ਪਹਿਲੀ ਗੇਂਦ ਖੇਡਣ ਲਈ 2 ਮਿੰਟ ਹੁੰਦੇ ਹਨ। ਜੇਕਰ ਤੈਅ ਸਮੇਂ 'ਚ ਅਜਿਹਾ ਨਹੀਂ ਹੁੰਦਾ ਹੈ ਤਾਂ ਵਿਰੋਧੀ ਟੀਮ ਦੀ ਅਪੀਲ 'ਤੇ ਉਸ ਨੂੰ ਆਊਟ ਕੀਤਾ ਜਾ ਸਕਦਾ ਹੈ। ਇਸ ਕਿਸਮ ਦੀ ਵਿਕਟ ਨੂੰ ਟਾਈਮ ਆਊਟ ਕਿਹਾ ਜਾਂਦਾ ਹੈ। ਪਰ ਹਾਲਾਂਕਿ ਇਹ ਵਿਕਟ ਗੇਂਦਬਾਜ਼ ਦੇ ਖਾਤੇ 'ਚ ਨਹੀਂ ਜਾਂਦੀ। 

 ਕੀ ਸੀ ਪੂਰਾ ਮਾਮਲਾ?

ਇਸ ਮੈਚ 'ਚ ਇਹ ਹੋਇਆ ਕਿ ਸਦਿਰਾ ਸਮਰਾਵਿਕਰਮਾ ਦੀ ਵਿਕਟ ਤੋਂ ਬਾਅਦ ਜਦੋਂ ਐਂਜਲੋ ਮੈਥਿਊਜ਼ ਕ੍ਰੀਜ਼ 'ਤੇ ਆਏ ਤਾਂ ਉਨ੍ਹਾਂ ਦੇ ਹੱਥ 'ਚ ਹੈਲਮੇਟ ਸੀ, ਜੋ ਸਹੀ ਨਹੀਂ ਸੀ। ਇਸ ਤੋਂ ਬਾਅਦ ਬਦਲਵੇਂ ਖਿਡਾਰੀ ਇੱਕ ਹੋਰ ਹੈਲਮੇਟ ਲੈ ਕੇ ਪਹੁੰਚਿਆ। ਅੰਪਾਇਰ ਇਸ ਤੋਂ ਖੁਸ਼ ਨਜ਼ਰ ਨਹੀਂ ਆਏ, ਉਨ੍ਹਾਂ ਨੇ ਬੱਲੇਬਾਜ਼ ਨਾਲ ਗੱਲ ਕੀਤੀ। ਫਿਰ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਸਮਾਂ ਕੱਢਣ ਦੀ ਅਪੀਲ ਕੀਤੀ। ਅੰਪਾਇਰ ਨੇ ਸ਼ਾਕਿਬ ਨੂੰ ਪੁੱਛਿਆ ਕਿ ਕੀ ਉਹ ਖੇਡ ਦੀ ਭਾਵਨਾ ਨਾਲ ਅਪੀਲ ਵਾਪਸ ਲੈਣਾ ਚਾਹੁੰਦਾ ਹੈ। ਇਸ 'ਤੇ ਸ਼ਾਕਿਬ ਨੇ ਇਨਕਾਰ ਕਰ ਦਿੱਤਾ। ਅੰਪਾਇਰ ਰਿਚਰਡ ਇਲਿੰਗਵਰਥ ਅਤੇ ਮਰੇਸ ਇਰਾਸਮਸ ਨੇ ਉਸ ਨੂੰ ਆਊਟ ਦਿੱਤਾ। ਮੈਥਿਊਜ਼ ਨੇ ਫਿਰ ਅੰਪਾਇਰ ਨੂੰ ਸਮਝਾਇਆ ਪਰ ਉਹ ਨਹੀਂ ਮੰਨੇ ਅਤੇ ਉਸ ਨੂੰ ਆਊਟ ਕਰ ਦਿੱਤਾ।

 ਸ਼ਾਕਿਬ ਨੇ ਕਿਉਂ ਕੀਤੀ ਅਪੀਲ?

ਜਿਵੇ ਕਿ ਤੁਹਾਨੂੰ ਦੱਸਿਆ ਹੀ ਹੈ ਕਿ ਟਾਈਮ ਆਊਟ ਨਿਯਮਾਂ ਦੇ ਅਧੀਨ ਆਉਂਦਾ ਹੈ, ਇਸ ਲਈ ਅਪੀਲ ਕਰਨਾ ਆਮ ਤੌਰ 'ਤੇ ਖੇਡ ਦੀ ਭਾਵਨਾ ਦੇ ਉਲਟ ਮੰਨਿਆ ਜਾਂਦਾ ਹੈ। ਵਿਸ਼ਵ ਕ੍ਰਿਕਟ 'ਚ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਦੋਂ ਫੀਲਡਿੰਗ ਕਪਤਾਨ ਅਪੀਲ ਕਰ ਸਕਦਾ ਸੀ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਸ਼ਾਕਿਬ ਨੇ ਅਪੀਲ ਕਿਉਂ ਕੀਤੀ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ।

 ਮੈਚ ਜਿੱਤ : 

ਜਿਵੇ ਕਿ ਅਸੀ ਸਾਰੇ ਜਾਣਦੇ ਹਾਂ ਕਿ ਸ਼ਾਕਿਬ ਦੀ ਟੀਮ ਵਿਸ਼ਵ ਕੱਪ 'ਚ ਹੁਣ ਤੱਕ ਸਿਰਫ਼ ਇੱਕ ਹੀ ਮੈਚ ਜਿੱਤ ਸਕੀ ਹੈ। ਅਜਿਹੇ 'ਚ ਇੱਕ ਹੋਰ ਮੈਚ ਜਿੱਤਣ ਦੇ ਦਬਾਅ 'ਚ ਸ਼ਾਕਿਬ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸਨ।

 ਸ਼੍ਰੀਲੰਕਾ ਤੋਂ ਮੁਕਾਬਲਾ : 

ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ 2018 ਤੋਂ ਜ਼ਮੀਨੀ ਪੱਧਰ 'ਤੇ ਮੁਕਾਬਲਾ ਚੱਲ ਰਿਹਾ ਹੈ।

 ਚੈਂਪੀਅਨਜ਼ ਟਰਾਫੀ ਦਾ ਦਬਾਅ : 

ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕਿ  2025 'ਚ ਚੈਂਪੀਅਨਜ਼ ਟਰਾਫੀ ਦੇ ਮੈਚ ਹੋਣੇ ਹਾਲਾਂਕਿ ਵਿੱਚ ਹਿੱਸਾ ਲੈਣ ਵਾਲੀਆਂ 8 ਟੀਮਾਂ ਦਾ ਫੈਸਲਾ ਇਸ ਵਿਸ਼ਵ ਕੱਪ ਦੁਆਰਾ ਕੀਤਾ ਜਾਵੇਗਾ। ਵਿਸ਼ਵ ਕੱਪ 'ਚ ਲੀਗ ਪੜਾਅ ਖਤਮ ਹੋਣ ਤੋਂ ਬਾਅਦ ਜੋ ਟੀਮਾਂ ਅੰਕ ਸੂਚੀ 'ਚ ਟਾਪ-8 'ਚ ਰਹਿਣਗੀਆਂ, ਉਹ ਪਾਕਿਸਤਾਨ ਦੀ ਮੇਜ਼ਬਾਨੀ 'ਚ ਹੋਣ ਵਾਲਾ ਟੂਰਨਾਮੈਂਟ ਖੇਡੇਗੀ। ਪਾਕਿਸਤਾਨ ਪਹਿਲਾਂ ਹੀ ਮੇਜ਼ਬਾਨ ਵਜੋਂ ਕੁਆਲੀਫਾਈ ਕਰ ਚੁੱਕਾ ਹੈ। ਟਾਪ-8 'ਚ ਬਣੇ ਰਹਿਣ ਲਈ ਦੋਵਾਂ ਟੀਮਾਂ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ।

ਸਚਿਨ ਜਿੰਦਲ ਦੇ ਸਹਿਯੋਗ ਨਾਲ 

- PTC NEWS

adv-img

Top News view more...

Latest News view more...