IPL: ਪਲੇਆਫ 'ਚ ਪਹੁੰਚਦੇ ਹੀ CSK ਨੂੰ ਲੱਗਾ ਵੱਡਾ ਝਟਕਾ, IPL 2023 'ਚੋਂ ਅਚਾਨਕ ਬਾਹਰ ਹੋ ਗਿਆ ਇਹ ਦਿੱਗਜ ਖਿਡਾਰੀ
CSK :ਚੇਨਈ ਸੁਪਰ ਕਿੰਗਜ਼ (CSK) ਨੇ 20 ਮਈ ਨੂੰ ਦਿੱਲੀ ਕੈਪੀਟਲਜ਼ (DC) ਦੇ ਖਿਲਾਫ ਆਪਣਾ ਆਖਰੀ ਲੀਗ ਮੈਚ ਸ਼ਾਨਦਾਰ 77 ਦੌੜਾਂ ਨਾਲ ਜਿੱਤਿਆ। ਇਸ ਜਿੱਤ ਦੇ ਨਾਲ ਹੀ ਚੇਨਈ ਨੇ 17 ਅੰਕਾਂ ਨਾਲ ਪਲੇਆਫ ਵਿੱਚ ਵੀ ਆਪਣੀ ਜਗ੍ਹਾ ਬਣਾ ਲਈ ਹੈ। ਹੁਣ ਟੀਮ ਪਹਿਲੇ ਕੁਆਲੀਫਾਇਰ ਮੈਚ 'ਚ 23 ਮਈ ਨੂੰ ਗੁਜਰਾਤ ਟਾਈਟਨਸ ਦੇ ਖਿਲਾਫ ਮੈਦਾਨ 'ਤੇ ਉਤਰੇਗੀ। ਬੇਨ ਸਟੋਕਸ ਦੇ ਰੂਪ 'ਚ ਪਲੇਆਫ ਤੋਂ ਪਹਿਲਾਂ ਚੇਨਈ ਨੂੰ ਵੱਡਾ ਝਟਕਾ ਲੱਗਾ ਹੈ।
ਲੀਗ ਪੜਾਅ ਦਾ ਮੈਚ ਖਤਮ ਹੋਣ ਤੋਂ ਬਾਅਦ ਬੇਨ ਸਟੋਕਸ ਹੁਣ ਆਪਣੇ ਦੇਸ਼ ਇੰਗਲੈਂਡ ਲਈ ਰਵਾਨਾ ਹੋ ਗਏ ਹਨ। ਸਟੋਕਸ ਨੂੰ ਚੇਨਈ ਸੁਪਰ ਕਿੰਗਜ਼ ਨੇ 16.25 ਕਰੋੜ ਰੁਪਏ ਵਿੱਚ ਆਪਣੀ ਟੀਮ ਦਾ ਹਿੱਸਾ ਬਣਾਇਆ ਸੀ। ਸਟੋਕਸ ਨੂੰ ਸਿਰਫ਼ 2 ਮੈਚਾਂ ਵਿੱਚ ਖੇਡਣ ਦਾ ਮੌਕਾ ਮਿਲਿਆ ਅਤੇ ਉਹ ਕੁੱਲ 15 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ। ਇਸ ਤੋਂ ਇਲਾਵਾ ਸਟੋਕਸ ਨੇ 1 ਓਵਰ ਸੁੱਟਿਆ ਅਤੇ 18 ਦੌੜਾਂ ਵੀ ਦਿੱਤੀਆਂ।
ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਨੂੰ ਇੰਗਲੈਂਡ ਅਤੇ ਆਇਰਲੈਂਡ ਵਿਚਾਲੇ 1 ਜੂਨ ਤੋਂ ਸ਼ੁਰੂ ਹੋਣ ਵਾਲੇ ਇੱਕੋ-ਇੱਕ ਟੈਸਟ ਮੈਚ ਵਿੱਚ ਟੀਮ ਦੀ ਕਪਤਾਨੀ ਕਰਨੀ ਹੋਵੇਗੀ। ਸਟੋਕਸ ਨੇ ਇਸ ਟੈਸਟ ਮੈਚ ਅਤੇ ਇਸ ਤੋਂ ਬਾਅਦ ਸ਼ੁਰੂ ਹੋਣ ਵਾਲੀ ਏਸ਼ੇਜ਼ ਸੀਰੀਜ਼ ਦੀ ਤਿਆਰੀ ਲਈ ਵਾਪਸ ਜਾਣ ਦਾ ਫੈਸਲਾ ਕੀਤਾ। ਬੇਨ ਸਟੋਕਸ ਦੀ ਵਾਪਸੀ ਬਾਰੇ ਚੇਨਈ ਸੁਪਰ ਕਿੰਗਜ਼ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ।
- PTC NEWS