Sat, Jun 15, 2024
Whatsapp

'ਕਿਤੇ ਢੋਲ, ਕਿਤੇ ਨਗਾੜੇ...ਥੱਪੜ ਕਾਂਡ ਦੀ ਖੁਸ਼ੀ 'ਚ ਕਿਸਾਨ ਲੱਡੂ ਖਾ ਰਹੇ', ਵੇਖੋ ਵਾਇਰਲ ਵੀਡੀਓ

Kangana Ranauts Thapped Kand : ਵੀਡੀਓ ਹਰਿਆਣਾ ਦੇ ਕਿਸਾਨਾਂ ਦੀ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕਿਸਾਨ ਖੁਸ਼ ਵਿਖਾਈ ਦੇ ਰਹੇ ਹਨ। ਉਨ੍ਹਾਂ ਕੋਲ ਲੱਡੂਆਂ ਦਾ ਭਰਿਆ ਇੱਕ ਡੱਬਾ ਹੈ ਅਤੇ ਚੁੱਕ ਕੇ ਵੰਡ ਰਹੇ ਹਨ ਅਤੇ ਖਾ ਰਹੇ ਹਨ। ਕਿਸਾਨ ਵੀਡੀਓ ਵਿੱਚ ਢੋਲ ਦੇ ਡਗੇ 'ਤੇ ਭੰਗੜੇ ਵੀ ਪਾ ਰਹੇ ਹਨ।

Written by  KRISHAN KUMAR SHARMA -- June 07th 2024 04:50 PM
'ਕਿਤੇ ਢੋਲ, ਕਿਤੇ ਨਗਾੜੇ...ਥੱਪੜ ਕਾਂਡ ਦੀ ਖੁਸ਼ੀ 'ਚ ਕਿਸਾਨ ਲੱਡੂ ਖਾ ਰਹੇ', ਵੇਖੋ ਵਾਇਰਲ ਵੀਡੀਓ

'ਕਿਤੇ ਢੋਲ, ਕਿਤੇ ਨਗਾੜੇ...ਥੱਪੜ ਕਾਂਡ ਦੀ ਖੁਸ਼ੀ 'ਚ ਕਿਸਾਨ ਲੱਡੂ ਖਾ ਰਹੇ', ਵੇਖੋ ਵਾਇਰਲ ਵੀਡੀਓ

Kangana Ranauts slapped : ਕੰਗਨਾ ਰਣੌਤ ਦੇ ਥੱਪੜ ਕਾਂਡ ਪਿੱਛੋਂ ਦੇਸ਼ ਭਰ ਦੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਿਸਾਨ ਇਸ ਇਸ ਥੱਪੜ ਨੂੰ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਖਿਲਾਫ਼ ਕੀਤੀਆਂ ਘਟੀਆ ਟਿੱਪਣੀਆਂ ਦਾ ਬਦਲਾ ਦੱਸ ਰਹੇ ਹਨ। ਕਿਸਾਨਾਂ ਵਿੱਚ ਥੱਪੜ ਕਾਂਡ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਹਰਿਆਣਾ ਦੇ ਕਿਸਾਨਾਂ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਲੱਡੂ ਵੰਡੇ ਜਾ ਰਹੇ ਹਨ ਅਤੇ ਭੰਗੜੇ ਪਾਏ ਜਾ ਰਹੇ ਹਨ।

ਵੀਡੀਓ ਹਰਿਆਣਾ ਦੇ ਕਿਸਾਨਾਂ ਦੀ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕਿਸਾਨ ਖੁਸ਼ ਵਿਖਾਈ ਦੇ ਰਹੇ ਹਨ। ਉਨ੍ਹਾਂ ਕੋਲ ਲੱਡੂਆਂ ਦਾ ਭਰਿਆ ਇੱਕ ਡੱਬਾ ਹੈ ਅਤੇ ਚੁੱਕ ਕੇ ਵੰਡ ਰਹੇ ਹਨ ਅਤੇ ਖਾ ਰਹੇ ਹਨ। ਕਿਸਾਨ ਵੀਡੀਓ ਵਿੱਚ ਢੋਲ ਦੇ ਡਗੇ 'ਤੇ ਭੰਗੜੇ ਵੀ ਪਾ ਰਹੇ ਹਨ।


ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਭੈਣ ਕੁਲਵਿੰਦਰ ਕੌਰ ਨੇ ਵੀਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਉਸ ਦੀ ਬਦਤਮੀਜੀ ਲਈ ਸਬਕ ਸਿਖਾਇਆ ਹੈ, ਜੋ ਮੰਡੀ ਤੋਂ ਚੋਣ ਜਿੱਤਣ ਪਿੱਛੋਂ ਦਿੱਲੀ ਸ਼ਪਤ ਲੈਣ ਜਾ ਰਹੀ ਸੀ, ਪਰ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਪਹਿਲਾਂ ਹੀ ਚਪਤ ਲਾ ਕੇ ਸ਼ਪਤ ਦਿਵਾ ਦਿੱਤੀ।

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ '100-100' ਰੁਪਏ ਦੇ ਘਟੀਆ ਬਿਆਨ ਦੇਣ ਵਾਲੀ ਕੰਗਨਾ ਰਣੌਤ ਨੂੰ ਮੌਕਾ ਮਿਲਣ 'ਤੇ ਆਪਣੀ ਨੌਕਰੀ ਦੀ ਪਰਵਾਹ ਨਾ ਕੀਤੇ ਹੋਏ ਥੱਪੜ ਜੜ੍ਹ ਦਿੱਤਾ। ਉਨ੍ਹਾਂ ਕਿਹਾ ਕਿ ਉਹ ਕੁਲਵਿੰਦਰ ਕੌਰ ਨੂੰ ਸਲਾਮ ਕਰਦੇ ਹਨ ਅਤੇ ਜਦੋਂ ਵੀ ਹਰਿਆਣਾ ਦੇ ਕਿਸਾਨਾਂ ਦਾ ਵਫ਼ਦ ਉਸ ਨੂੰ ਸਨਮਾਨਤ ਕਰਨ ਜਾਵੇਗਾ, ਜਮਨਾਨਗਰ ਦੇ ਕਿਸਾਨ ਪਿੱਛੇ ਨਹੀਂ ਹਟਣਗੇ ਅਤੇ ਜਿਹੜੀ ਵੀ ਡਿਊਟੀ ਲੱਗੇਗੀ, ਅਸੀਂ ਵੀ ਆਪਣੀ ਭੈਣ ਲਈ ਹਰ ਕੁਰਬਾਨੀ ਲਈ ਤਿਆਰ ਰਹਾਂਗੇ। 

ਕੁਲਵਿੰਦਰ ਕੌਰ ਨੂੰ ਵਧਾਈ ਦਿੰਦੇ ਹਾਂ : ਬੂਟਾ ਸਿੰਘ ਸ਼ਾਦੀਪੁਰ

ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ ਨੇ ਵੀ ਕੰਗਨਾ ਰਣੌਤ ਨੂੰ ਥੱਪੜ ਜੜ੍ਹਨ ਵਾਲੀ ਕੁਲਵਿੰਦਰ ਕੌਰ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਕੰਗਨਾ ਨੂੰ ਪੰਜਾਬ ਦੀ ਧੀ ਨੇ ਥੱਪੜ ਜੜਿਆ ਅਤੇ ਅਸੀ ਸਾਰੇ ਉਸਨੂੰ ਵਧਾਈ ਦਿੰਦੇ ਹਾਂ ਕਿ ਕੁਲਵਿੰਦਰ ਕੌਰ ਨੇ ਕੰਗਨਾ ਵੱਲੋਂ ਕਿਸਾਨ ਅੰਦੋਲਨ ਲਈ ਬੋਲੇ ਮਾੜੇ ਸ਼ਬਦਾਂ ਦਾ ਬਦਲਾ ਲਿਆ। ਉਨ੍ਹਾਂ ਕਿਹਾ ਕਿ ਕੰਗਨਾ ਦੇ ਸ਼ਬਦਾਂ ਨੇ ਉਸ ਕੁੜੀ ਦੇ ਜਜਬਾਤ 'ਤੇ ਸੱਟ ਮਾਰੀ ਸੀ ਤੇ ਉਸ ਨੇ ਉਹਦੇ ਥੱਪੜ ਮਾਰਿਆ, ਉਹਨੇ ਬਹੁਤ ਵਧੀਆ ਕੀਤਾ। ਉਨ੍ਹਾਂ ਕਿਹਾ ਕਿ ਯੂਨੀਅਨ, ਕੁਲਵਿੰਦਰ ਕਰ ਨੂੰ ਵਧਾਈ ਦਿੰਦੀ ਹੈ ਅਤੇ ਉਸ ਨਾਲ ਡੱਟ ਕੇ ਖੜੀ ਹੈ।

ਭਾਵੇਂ ਕਿ ਕਿਸਾਨ ਥੱਪੜ ਕਾਂਡ ਦਾ ਬਦਲਾ ਦੱਸ ਕੇ ਖੁਸ਼ੀ ਮਨਾ ਰਹੇ ਹਨ, ਪਰ ਦੂਜੇ ਪਾਸੇ ਕੰਗਨਾ ਰਣੌਤ ਤੇ ਉਸ ਦੀ ਭੈਣ ਵੀ ਲਗਾਤਾਰ ਅਜੇ ਵੀ ਕਿਸਾਨਾਂ ਖਿਲਾਫ਼ ਟਿੱਪਣੀ ਕਰਨ ਤੋਂ ਬਾਜ ਨਹੀਂ ਆ ਰਹੀਆਂ ਅਤੇ ਹੁਣ ਇਕ ਵਾਰ ਫਿਰ ਕੰਗਨਾ ਦੀ ਭੈਣ ਨੇ ਕੁਲਵਿੰਦਰ ਕੌਰ ਬਾਰੇ ਘਟੀਆ ਗੱਲਾਂ ਕਹੀਆਂ ਹਨ। ਇਸ ਸਬੰਧੀ ਪੂਰੀ ਖ਼ਬਰ ਲਿੰਕ 'ਤੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ...

'ਸਸਪੈਂਡ ਨਾਲ ਫਰਕ ਨਹੀਂ ਪੈਣਾ, ਰਿਮਾਂਡ 'ਤੇ ਲੈਣਾ ਪਵੇਗਾ...', ਕੁਲਵਿੰਦਰ ਕੌਰ ਬਾਰੇ ਕੰਗਨਾ ਦੀ ਭੈਣ ਦਾ ਵਿਵਾਦਤ ਬਿਆਨ

- PTC NEWS

Top News view more...

Latest News view more...

PTC NETWORK