Thu, Oct 24, 2024
Whatsapp

Parineeti-Raghav Marriage: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ 'ਚ ਫੋਟੋ ਖਿੱਚਣ ਦੀ ਇਜਾਜ਼ਤ ਨਹੀਂ, ਜਾਣੋ ਕਿਵੇਂ ਦੇ ਹਨ ਸੁਰੱਖਿਆ ਦੇ ਪ੍ਰਬੰਧ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ 24 ਸਤੰਬਰ ਯਾਨੀ ਅੱਜ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ।

Reported by:  PTC News Desk  Edited by:  Aarti -- September 24th 2023 03:22 PM
Parineeti-Raghav Marriage: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ 'ਚ ਫੋਟੋ ਖਿੱਚਣ ਦੀ ਇਜਾਜ਼ਤ ਨਹੀਂ, ਜਾਣੋ ਕਿਵੇਂ ਦੇ ਹਨ ਸੁਰੱਖਿਆ ਦੇ ਪ੍ਰਬੰਧ

Parineeti-Raghav Marriage: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ 'ਚ ਫੋਟੋ ਖਿੱਚਣ ਦੀ ਇਜਾਜ਼ਤ ਨਹੀਂ, ਜਾਣੋ ਕਿਵੇਂ ਦੇ ਹਨ ਸੁਰੱਖਿਆ ਦੇ ਪ੍ਰਬੰਧ

Parineeti-Raghav Marriage: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ  24 ਸਤੰਬਰ ਯਾਨੀ ਅੱਜ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਵਿਆਹ 'ਚ ਸ਼ਾਮਲ ਹੋਣ ਲਈ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਫਿਲਮ ਇੰਡਸਟਰੀ ਅਤੇ ਰਾਜਨੇਤਾ ਉਦੈਪੁਰ ਪਹੁੰਚ ਚੁੱਕੇ ਹਨ।


ਦੂਜੇ ਪਾਸੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਕਾਫੀ ਸਖਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਵਿਆਹ ਦੌਰਾਨ ਸਟਾਫ਼ ਨੂੰ ਕਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। 

ਫਿਲਹਾਲ ਇਸ ਜੋੜੀ ਦੇ ਪ੍ਰੀ-ਵੈਡਿੰਗ ਫੰਕਸ਼ਨ ਚੱਲ ਰਹੇ ਹਨ। ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਪਰਿਵਾਰ ਅਤੇ ਦੋਸਤ ਵੀ ਉਨ੍ਹਾਂ ਦੇ ਸ਼ਾਨਦਾਰ ਸ਼ਾਹੀ ਵਿਆਹ ਵਿੱਚ ਮੌਜੂਦ ਹੋਣਗੇ। ਇਸ ਸ਼ਾਹੀ ਵਿਆਹ ਵਿੱਚ 100 ਪ੍ਰਾਈਵੇਟ ਸੁਰੱਖਿਆ ਗਾਰਡ ਤੈਨਾਤ ਕੀਤੇ ਗਏ ਹਨ।

ਮੀਡੀਆ ਰਿਪੋਰਟਸ ਦੇ ਮੁਤਾਬਕ ਲੇਕ ਦੇ ਵਿਚਕਾਰ ਚਾਰ ਤੋਂ ਪੰਜ ਕਿਸ਼ਤੀਆਂ 'ਤੇ ਸੁਰੱਖਿਆ ਗਾਰਡ ਤੈਨਾਤ ਕੀਤੇ ਜਾਣਗੇ। ਇੱਥੇ ਜੈੱਟੀ (ਕਿਸ਼ਤੀ ਤੱਕ ਬਣੇ ਪਲੇਟਫਾਰਮ) 'ਤੇ ਵਿਸ਼ੇਸ਼ ਸੁਰੱਖਿਆ ਬਲ ਵੀ ਤੈਨਾਤ ਕੀਤੇ ਗਏ ਹਨ। ਇੰਨਾ ਹੀ ਨਹੀਂ ਵਿਆਹ 'ਚ ਸੁਰੱਖਿਆ ਦੇ ਵੀ ਸਖਤ ਨਿਯਮ ਹਨ। 

ਪਰਿਣੀਤੀ ਚੋਪੜਾ ਅਤੇ ਚੱਢਾ ਪਰਿਵਾਰ ਨੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਲਈ ਵਿਸ਼ੇਸ਼ ਨਿਯਮ ਅਤੇ ਸ਼ਰਤਾਂ ਤਿਆਰ ਕੀਤੀਆਂ ਹਨ। ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਹੈ। ਉਨ੍ਹਾਂ ਨੂੰ ਘਰ ਜਾਂ ਜਿੱਥੇ ਵੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਦਾ ਇੰਤਜ਼ਾਮ ਕੀਤਾ ਹੈ, ਉਥੇ ਫੋਨ ਛੱਡ ਕੇ ਜਾਣਾ ਹੋਵੇਗਾ। ਇਸ ਦੇ ਨਾਲ ਹੀ ਮੋਬਾਈਲ ਫੋਨ ਰਾਹੀਂ ਵਿਆਹ ਦੀਆਂ ਫੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Parineeti-Raghav Wedding:ਅੱਜ ਹੈ ਪਰਿਣੀਤੀ- ਰਾਘਵ ਦਾ ਵਿਆਹ , ਉਦੈਪੁਰ ਤੋਂ ਸਾਹਮਣੇ ਆਈ ਮਹਿਮਾਨਾਂ ਦੀ ਖ਼ਾਸ ਝਲਕ

- PTC NEWS

Top News view more...

Latest News view more...

PTC NETWORK